ਬ੍ਰਿਗੇਡੀਅਰ ਨਵਾਬ ਸਿੰਘ ਹੀਰ
ਲਿਬਰਲ ਪਾਰਟੀ ਦੇ ਐਮ ਪੀਪੀ ਵਿੱਕ ਢਿੱਲੋਂ ਵੱਲੋਂ ਸੱਦੇ ਤੇ ਸਿੱਖ ਕਮਿਊਨਿਟੀ ਵਾਸਤੇ ਮੀਟਿੰਗ ਕੀਤੀ ਗਈ।ਲਿਬਰਲ ਪਾਰਟੀ ਦੀ ਲੀਡਰ ਹਰਿੰਦਰ ਮੱਲ੍ਹੀ, ਸ੍ਰੀਮਤੀ ਅੰਮ੍ਰਿਤ ਮਾਂਗਟ, ਵਿੱਕ ਢਿੱਲੋਂ ਅਤੇ ਮੰਤਰੀ ਹਰਿੰਦਰ ਤੱਖਰ, ਦੀਪਿਕਾ ਡਰਮਲਾਂ ਅਤੇ ਫਾਈਨਾਂਸ ਮੰਤਰੀ ਸੌਸਾ ਸ਼ਾਮਿਲ ਹੋਏ । ਮੀਟਿੰਗ ਦਾ ਮਕਸਦ ਸਿਖਸ ਡਾਇਸਪੋਰਾ ਤੇ ਟੋਰਾਂਟੋ ਏਰੀਆ ਵਿਚ ਕਮਿਊਨਿਟੀ ਦੇ ਮੁੱਦਿਆਂ ‘ਤੇ ਵਿਚਾਰਾਂ ਕੀਤੀਆਂ ਗਈਆਂ। ਕੋਈ 75 ਤੋਂ ਉੱਪਰ ਸਿੱਖ ਕਮਿਊਨਿਟੀ ਦੇ ਲੀਡਰਜ਼ ਨੇ ਹਿੱਸਾ ਲਿਆ। ਕਮਿਊਨਿਟੀ ਦੀਆਂ ਵੱਡੀਆਂ ਸਮੱਸਿਆਵਾਂ ਜੋ ਚੁੱਕੀਆਂ ਗਈਆਂ ਉਹ ਸਨ ਸੀਨੀਅਰਜ਼ ਹੋਮਸ, ਲੌਂਗ ਟਰਮ ਕੇਅਰ ਹੋਮਸ ਫਾਰ ਸੀਨੀਅਰਜ਼, ਬਰੈਂਪਟਨ ਵਿਚ ਜ਼ਿਆਦਾ ਇੰਸ਼ੋਰੈਂਸ ਦੀ ਦਰ, ਜ਼ਿਆਦਾ ਹਾਈਡਰੋ ਦੇ ਰੇਟ, ਬਰੈਂਪਟਨ ਵਿਚ ਯੂਨੀਵਰਸਿਟੀ, ਨਵੇਂ ਜੌਬਸ, ਸੀਨੀਅਰਜ਼ ਹੈਲਥ ਸਮੱਸਿਆਵਾਂ, ਸੀਨੀਅਰਜ਼ ਲਈ ਜ਼ਿਆਦਾ ਪੈਨਸ਼ਨ ਅਤੇ ਡੋਮੈਸਟਿਕ ਵਿਓਲੇਨਸ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਐਮਪੀਪੀ ਮਾਂਗਟ ਨੇ ਇੰਸ਼ੋਰੈਂਸ ਬਾਰੇ ਜਵਾਬ ਦਿੱਤੇ ਜਿਸ ਨਾਲ ਬਹੁਤ ਲੋਕ ਪ੍ਰਭਾਵਤ ਨਹੀਂ ਸਨ। ਮੰਤਰੀ ਹਰਿੰਦਰ ਤੱਖਰ ਤੇ ਸੌਸਾ ਨੇ ਵੀ ਦੱਸਿਆ ਕੀ ਇੰਸ਼ੋਰੈਂਸ ਦਰ ਪਹਿਲਾਂ ਨਾਲੋਂ ਘੱਟ ਨੇ , ਲੇਕਿਨ ਕਮਿਊਨਿਟੀ ਦੇ ਲੋਕ ਕਨਵਿੰਸ ਨਹੀਂ ਸਨ । ਸੀਨੀਅਰਜ਼ ਹੋਮਜ਼ ਬਾਰੇ ਵੀ ਹਰਿੰਦਰ ਤੱਖਰ ਤੇ ਦੀਪਿਕਾ ਨੇ ਸੰਖੇਪ ਜਾਣਕਾਰੀ ਦਿੱਤੀ ਕਿ 6 ਮਹੀਨੇ ਤੋਂ ਇਸ ‘ਤੇ ਕਾਫੀ ਕੰਮ ਕੀਤਾ ਜਾ ਰਿਹਾ ਹੈ ਤੇ ਜਲਦੀ ਹੀ ਇਸ ‘ਤੇ ਸਫਲਤਾ ਪ੍ਰਾਪਤ ਹੋਵੇਗੀ । ਬ੍ਰਿਗੇਡੀਅਰ ਨਵਾਬ ਸਿੰਘ ਹੀਰ ਨੇ ਤਿੰਨੇ ਮੰਤਰੀਆਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਇੰਸ਼ੋਰੈਂਸ ਬਾਰੇ ਤੇ ਸੀਨੀਅਰਜ਼ ਹੋਮਜ਼ ਬਾਰੇ ਕੋਈ ਟਾਈਮ ਲਾਈਨ ਦੇਣੀ ਚਾਹੀਦੀ ਹੈ। ਮੰਤਰੀਆਂ ਨੇ ਸਿਰਫ ਭਰੋਸਾ ਦਿੱਤਾ ਪਰ ਕੋਈ ਸਮਾਂ ਨਹੀਂ ਦਿੱਤਾ । ਵਿਚਾਰ-ਵਟਾਂਦਰੇ ਵਿਚ ਇਹ ਉਭਰ ਕੇ ਸਾਹਮਣੇ ਆਇਆ ਕੀ ਬਰੈਂਪਟਨ ਸ਼ਹਿਰ ਦੀਆਂ ਬਹੁਤ ਸਮੱਸਿਆਵਾਂ ਜਿਨ੍ਹਾਂ ‘ਤੇ ਕੰਮ ਕਰਨ ਦੀ ਜ਼ਰੂਰਤ ਹੈ। ਸਰਦਾਰ ਸੰਧੂ, ਢਿੱਲੋਂ, ਮਿਸ ਭੱਲਾ ਨੇ ਵੀ ਉਪਰ ਵਾਲੇ ਪੁਆਇੰਟਾਂ ਨੂੰ ਜਲਦੀ ਹੱਲ ਕਰਨ ਲਈ ਕਿਹਾ । ਕੁਝ ਸੱਜਣਾਂ ਨੇ ਤਾਂ ਕਿਹਾ ਕੀ 13 ਸਾਲ ਲਿਬਰਲ ਸਰਕਾਰ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ । ਇਸ ਦਾ ਨੁਕਸਾਨ ਅਗਲੀਆਂ ਚੋਣਾਂ ਵਿਚ ਹੋ ਸਕਦਾ ਹੈ । ਵਿੱਕ ਢਿੱਲੋਂ ਤੇ ਹਰਿੰਦਰ ਤੱਖਰ ਨੇ ਯਕੀਨ ਦਿਵਾਇਆ ਕੀ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਗਿਆ ਹੈ ਤੇ ਕੀਤਾ ਜਾਵੇਗਾ। ਸਿਖਸ ਮੋਟਰ ਸਾਈਕਲ ਕਲੱਬ ਦੇ ਮੈਂਬਰਜ਼ ਨੇ ਬਹੁਤ ਪ੍ਰਭਾਵ ਨਾਲ ਹੈਲਮੇਟ ਦੀ ਪ੍ਰਵਾਨਗੀ ਦਾ ਮਸਲਾ ਪੇਸ਼ ਕੀਤਾ । ਹਰਿੰਦਰ ਤੱਖਰ ਨੇ ਦੱਸਿਆ ਕੀ ਉਨ੍ਹਾਂ ਨੇ ਪਹਿਲਾਂ ਵੀ ਬਹੁਤ ਕੋਸ਼ਿਸ਼ ਕੀਤੀ ਹੁਣ ਫਿਰ ਉਹ ਪ੍ਰੀਮੀਅਰ ਨਾਲ ਗੱਲ ਕਰਕੇ ਹਲ ਕੱਢ ਲੈਣ ਗਏ। ਸਾਨੂੰ ਪੂਰਾ ਯਕੀਨ ਹੈ ਕਿ ਤੱਖਰ ਸਾਹਿਬ ਇਸ ਨੂੰ ਹੱਲ ਕਰ ਲੈਣਗੇ। ਲਿਬਰਲ ਪਾਰਟੀ ਤੇ ਵਿੱਕ ਢਿੱਲੋਂ ਵੱਲੋਂ ਇਹ ਪ੍ਰਯੋਗ ਕਾਫੀ ਸਫਲ ਦੱਸਿਆ ਗਿਆ ਤੇ ਉਮੀਦ ਹੈ ਕਿ ਬਹੁਤ ਮੁੱਦਿਆਂ ‘ਤੇ ਕੰਮ ਹੋਵੇਗਾ।
647-609-2633