Breaking News
Home / ਨਜ਼ਰੀਆ / ਮੇਅਰ ਲਿੰਡਾ ਜੈਫ਼ਰੀ ਸਿਟੀ ਨੂੰ ਮੁਖਾਤਿਬ

ਮੇਅਰ ਲਿੰਡਾ ਜੈਫ਼ਰੀ ਸਿਟੀ ਨੂੰ ਮੁਖਾਤਿਬ

ਗੁੱਡ ਮੌਰਨਿੰਗ,
ਬੋਰਡ ਨੇ ਮੈਨੂੰ ਮੁਖਾਤਿਬ ਹੋਣ ਲਈ ਫਿਰ ਸੱਦਾ ਦਿੱਤਾ ਹੈ, ਇਸ ਲਈ ਮੈਂ ਬੋਰਡ ਦੀ ਬਹੁਤ ਧੰਨਵਾਦੀ ਹਾਂ।
ਅੱਜ ਮੈਂ ਆਪਣੀ ਕਾਊਂਸਲ ਦੇ ਕੁੱਝ ਸਾਥੀਆਂ ਨਾਲ ਪਹੁੰਚੀ ਹਾਂ।
ਅੱਜ ਮੈਂ ਤੁਹਾਡੇ ਨਾਲ ਤਿੰਨ ਮੁੱਦਿਆਂ ਸਬੰਧੀ ਗੱਲਬਾਤ ਕਰਾਂਗੀ: ਸ਼ਕਤੀਸ਼ਾਲੀ ਮਾਲੀ ਸਥਿਤੀ ਦਾ ਪਰਬੰਧ, ਆਰਥਕ ਵਿਕਾਸ ਅਤੇ ਬ੍ਰੈਂਪਟਨ ਦੇ ਚੰਗੇਰੇ ਭਵਿੱਖ ਲਈ ਉਚੇਰੀ ਸੋਚ।
××××××××××××××××
PART A: TRIP TO UAE
ਅੱਜ ਸਾਡੇ ਚਾਰ ਚੁਫੇਰੇ ਨਵੀਆਂ ਕਾਢਾਂ ਕੱਢੀਆਂ ਜਾ ਰਹੀਆਂ ਹਨ ਤੇ ਨਵੀਆਂ ਵਿਉਂਤਾਂ ਬਣਾਈਆਂ ਜਾ ਰਹੀਆਂ ਹਨ। ਇਹ ਸਾਡੇ ਵਪਾਰ ਕਰਨ ਦੇ ਵਿਧੀ ਵਿਧਾਨ ਅਤੇ ਅਸੀਂ ਸੰਸਾਰ ਨੂੰ ਕਿਵੇਂ ਪਰਖਦੇ ਹਾਂ, ਵਿੱਚ ਤਬਦੀਲੀ ਦੀ ਮੰਗ ਕਰਦੀਆਂ ਹਨ।
ਮੈਂ ਹੁਣੇ ਹੀ ਯੂਨਾਈਟਿਡ ਅਰਬ ਅਮੀਰਾਤ ਵਿੱਚ, 9 ਦਿਨਾਂ ਦੇ ਹੈੱਲਥ ਟ੍ਰੇਡ ਮਿਸ਼ਨ ਵਿੱਚ, ਭਾਗ ਲੈ ਕੇ ਪਰਤੀ ਹਾਂ।
ਇਹ ਮੇਰਾ ਦੂਸਰਾ ਗਲੋਬਲ ਟ੍ਰੇਡ ਮਿਸ਼ਨ ਸੀ, ਮੇਰ ਪਹਿਲਾ ਂ ਪਿਛਲੇ ਸਾਲ ਦੀ ਮਈ ਵਿੱਚ, ਇਜ਼ਰਾਈਲ ਜਾਣ ਦਾ ਸੀ, ਉੱਥੇ ਮੈਨੂੰ ਬਹੁਤ ਸਾਰੀਆਂ ‘ਲਾਈਫ ਸਾਇੰਸ’ ਕੰਪਨੀਆਂ ਅਤੇ ਵਿੱਦਿਅਕ ਸੰਸਥਾਵਾਂ  ਵਿੱਚ ਜਾਣ ਦਾ ਸੁਭਾਗ ਪ੍ਰਾਪਤ ਹੋਇਆ ਜੋ ਪ੍ਰਾਂਤ ਦੇ ਹੈੱਲਥ ਅਤੇ ਹਿਊਮਨ ਸਾਇੰਸਜ ਮਿਸ਼ਨ ਦਾ ਇੱਕ ਹਿੱਸਾ ਸੀ।
ਦੋਹਾਂ ਦੇ ਮੁਕਾਬਲੇ ਵਿੱਚ, ਯੂਨਾਈਟਿਡ ਅਰਬ ਅਮੀਰਾਤ ਦਾ ਟੂਰ, ਬਹੁਤਾ ਮਨੋਰਥ ਅਤੇ ਅਰਥ ਭਰਪੂਰ ਹੈ ਂ ਜੋ ਸੰਸਾਰ ਦੇ ਸਭ ਤੋਂ ਪੁਰਾਣੀਆਂ ਸਭਿਅਤਾਵਾਂ ਵਿੱਚੋਂ ਇੱਕ ਹੈ ਫਿਰ ਵੀ ਨਾ ਮੰਨੇ ਜਾਣ ਦੀ ਹੱਦ ਤੱਕ ਮਾਡਰਨ ਹੈ ਤੇ ਬਹੁ-ਭਾਈਚਾਰਕ ਹੈ।
ਟੋਰਾਂਟੋ ਅਤੇ ਬ੍ਰੈਂਪਟਨ ਦੇ ਟ੍ਰੇਡਾਂ ਦੇ ਬੋਰਡ ਅਤੇ ਹੋਰ ਡੈਲੀਗੇਟ, ਜੋ ਵਿੱਦਿਆ ਅਤੇ ਹੈੱਲਥ ਕੇਅਰ ਸੈਕਟਰ ਵੱਲੋਂ ਸਨ, ਨੇ ਦੇਖਿਆ ਅਤੇ ਸਵੀਕਾਰ ਕੀਤਾ ਕਿ ਉੱਥੇ ਇੱਕ ਧਨਵਾਨ ਅਤੇ ਬਹੁ ਪੱਖੀ ਮੰਗ ਵਾਲੀ ਮੰਡੀ ਹੈ ਜਿਸ ਤੋਂ ਬ੍ਰੈਂਪਟਨ ਬਹੁਤ ਆਰਥਕ ਲਾਭ ਲੈ ਸਕਦਾ ਹੈ।
ਉੱਥੇ ਰਹਿਣ ਸਮੇਂ ਅਸੀਂ ਸ਼ੇਖ ਮੁਹੰਮਦ ਬਿਨ ਰਸ਼ੀਦ ਅਲ ਮਖਤੂਮ ਂ ਜੋ ਦੁਬਈ ਦਾ ਹੁਕਮਰਾਨ ਹੈ ਅਤੇ ਯੂ ਏ ਈ ਦਾ ਪ੍ਰਾਈਮ-ਮਨਿਸਟਰ ਹੈ ਂ ਦੀਆਂ ਉੱਚੀਆਂ ਅਤੇ ਉਤਸ਼ਾਹ ਪੂਰਨ ਇੱਛਾਵਾਂ ਨੂੰ ਸੁਣਿਆਂ ਤੇ ਸਮਝਿਆ, ਕਿ ਉਹ ਉੱਥੋਂ ਦੇ ਰੇਗਿਸਤਾਨ ਨੂੰ ਗਲੋਬਲ ਧੁਰੇ ਵਿੱਚ ਬਦਲ ਦੇਣਾ ਚਾਹੁੰਦਾ ਹੈ।
ਉਸਦੇ ਉੱਚੇ ਸੰਕਲਪ, ਭਵਿੱਖ ਵਿੱਚ ਦੇਖਣ ਵਾਲੇ, ਅਤੇ ਬਹੁ-ਵਿਸਤਾਰੀ ਹਨ।
ਸਾਲ 2020 ਤੱਕ ‘ਡੁਬਈ ਫਿਊਚਰ ਫਾਊਂਡੇਸ਼ਨ’, ‘ਬਲੌਕਚੇਨ’ ਂ ਜੋ ਔਨਲਾਈਨ  ਗੁਪਤ ਬਣਾਇਆ ਡੈਟਾ ਬੇਸ ਹੈ ਂ ਨਾਲ ਆਪਣੀਆਂ ਸਾਰੀਆਂ ਸਰਕਾਰਾਂ ਦੇ ਕਾਰਜਾਂ ਨੂੰ ਪੇਪਰ-ਮੁਕਤ ਬਣਾ ਦੇਵੇਗੀ।
ਸਾਲ 2030 ਤੱਕ ਂ ਸਾਰੀਆਂ ਬਿਲਡਿੰਗਾਂ ਦਾ 25% ਭਾਗ 3ਡੀ ਪ੍ਰਿੰਟ ਕੀਤਾ ਹੋਇਆ ਹੋਵੇਗਾ।
ਉਸੇ ਸਾਲ ਵਿੱਚ, ਉਨ੍ਹਾਂ ਦੀਆਂ ਆਪਣੇ ਆਪ ਚੱਲਣ ਵਾਲੀਆਂ ਗੱਡੀਆਂ ਦੀ ਖੋਜ ਅਨੁਸਾਰ, ਸਾਰੀਆਂ ਯਾਤਰਾਵਾਂ ਦਾ 25% ਭਾਗ ਡਰਾਈਵਰ-ਮੁਕਤ ਹੋਵੇਗਾ।
ਟ੍ਰੇਡ ਮਿਸ਼ਨ, ਆਪਸੀ ਮੇਲ-ਜੋਲ ਰਾਹੀਂ ਸਬੰਧਤ ਮੁਲਕਾਂ ਵਿੱਚ ਪੁਲ਼ ਦਾ ਕੰਮ ਕਰਦੇ ਹਨ ਅਤੇ ਮਿਲਕੇ ਕੰਮ ਕਰਨ ਦੀਆਂ ਸੰਭਾਵਨਾਵਾਂ ਖੋਜਦੇ ਹਨ।
ਸਾਨੂੰ, ਇਹ ਜਾਣਕੇ ਬੜੀ ਹੈਰਾਨੀ ਤੇ ਖ਼ੁਸ਼ੀ ਹੋਈ ਕਿ ਉੱਥੇ ਜੋ ਵੀ ਵਿਅਕਤੀ ਮਿਲਿਆ ਉਸਦਾ ਉਂਟੈਰੀਓ ਵਿੱਚ ਬਿਜ਼ਨਸ ਜਾਂ ਨਿੱਜੀ ਸਬੰਧ ਜਾਂ ਫਿਰ ਉਸਦੇ ਵਿੱਦਿਅਕ ਸਬੰਧਾਂ ਦੀ ਕੋਈ ਨਾ ਕੋਈ ਕੜੀ ਜਰੂਰ ਹੈ।
ਜਿਹੜੇ ਹੀ ਪਲ ਉਨ੍ਹਾਂ ਨੂੰ ਇਹ ਅਨੁਭਵ ਹੋ ਜਾਂਦਾ ਕਿ ਅਸੀਂ ਕੈਨੇਡਾ ਤੋਂ ਆਏ ਹਾਂ, ਗੱਲਬਾਤ ਦਾ ਵਾਤਾਵਰਨ ਹੀ ਬਦਲ ਜਾਂਦਾ ਅਤੇ ਸਾਡੇ ਆਪਸੀ ਮੇਲ-ਜੋਲ ਦੇ ਸਾਰੇ ਦਰ-ਦਰਵਾਜ਼ੇ ਚਪੱਟ ਖੁੱਲ੍ਹ ਜਾਂਦੇ ਅਤੇ ਸਾਡੀ ਬਿਜ਼ਨਸ ਸਬੰਧੀ ਸੋਚ ਵਿਚਾਰ ਸਰਪਟ ਦੌੜ ਪੈਂਦੀ।
ਸਾਡੀ ਜਾਣਕਾਰੀ ਵਿੱਚ ਇਹ ਵੀ ਆਇਆ ਕਿ ਯੂਏਈ ਦੇ ਵਪਾਰੀ ਕੈਨੇਡਾ ਵਿੱਚ ਧਨ ਲਾਉਣ ਤੋਂ ਪਹਿਲੋਂ ਸਾਡੇ ਸਬੰਧੀ ਹੋਰ ਵੱਧ ਅਤੇ ਵਿਸਤਾਰ ਵਿੱਚ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹਨ।
ਬਿਜ਼ਨਸ ਕਮਿਊਨਿਟੀਆਂ ਵਿੱਚ ਆਮ ਹੀ ਅਨੁਭਵ ਕੀਤਾ ਜਾਂਦਾ ਹੈ ਕਿ ਸਾਡੀ ਆਰਥਕ ਹਾਲਤ ਅਤੇ ਇੱਥੋਂ ਦੀ ਇੱਕਸਾਰਤਾ ਤੇ ਇੱਕਸੁਰਤਾ, ਫੈਕਟਰੀਆਂ ਲਾਉਣ ਵਾਲਿਆਂ ਨੂੰ, ਇਹੋ ਹੀ ਸੰਦੇਸ਼ ਦਿੰਦੀ ਹੈ ਕਿ ਬ੍ਰੈਂਪਟਨ ਸ਼ਹਿਰ ਇਨ੍ਹਾਂ ਮੁੱਦਿਆਂ ਪ੍ਰਤੀ ਪੂਰਾ ਗੰਭੀਰ ਹੈ ਅਤੇ ਉਨ੍ਹਾਂ ਲਈ ਸਭ ਤੋਂ ਵੱਧ ਢੁਕਵੀਂ ਥਾਂ ਹੈ।
ਇਹ ਵਿਚਾਰ ਇਸ ਸ਼ਹਿਰ ਦੇ ਵਸਨੀਕਾਂ ਲਈ ਵੀ ਪੂਰਾ ਸੱਚ ਹੈ – ਉਹ ਸਿਟੀ ਹਾਲ ਤੋਂ ਆਸ ਰੱਖਦੇ ਹਨ ਕਿ ਉਨ੍ਹਾਂ ਦੇ ਹਰ ਡਾਲਰ ਦਾ ਸਿਖਰ ਦਾ ਸਤਿਕਾਰ ਕੀਤਾ ਜਾਏ।
×××××××××××××××××××××
PART B: CITY FINANCES
ਸਿਟੀ ਦੀ ਆਰਥਿਕਤਾ ਵਿੱਚ ਭਰੋਸਾ ਪੈਦਾ ਕਰਨ ਲਈ ਸਾਡਾ ਕਾਫੀ ਸਮਾਂ ਲੱਗਿਆ ਹੈ।
ਤੁਹਾਨੂੰ ਯਾਦ ਹੋਵੇਗਾ ਕਿ ਮੇਰੇ ਕਾਰਜ ਅਰੰਭ ਕਰਨ ਤੋਂ ਪਹਿਲੋਂ ‘ਸਟੈਂਡ੍ਰਡ ਐਂਡ ਪੂਅਰ’ਜ’ ਨੇ ਸਾਡੇ ਕ੍ਰੈਡਿਟ ਨੂੰ ਏਏਏ ਨੈਗੇਟਿਵ ਅਤੇ ਸੀਡੀ ਹੋਵ ਇੰਸਟੀਚਿਊਟ ਨੇ ਸਾਡੇ ਬੱਜਟ ਅਤੇ ਫਾਈਨੈਂਸੀਅਲ ਰੀਪੋਰਟਿੰਗ ਨੂੰ ਬੀ- ਰੇਟਿੰਗ ਦਿੱਤੀ ਸੀ।
ਉਸ ਸਮੇਂ ਸਿਟੀ ਦੀ ਲੀਡਰਸ਼ਿੱਪ ਅਤੇ ਦਫ਼ਤਰਸ਼ਾਹੀ ਇਸ ਭਰਮ ਵਿੱਚ ਸੀ ਕਿ ਸਾਡਾ ਸਿਟੀ ਚੰਗੇ ਪ੍ਰਬੰਧ ਅਤੇ ਆਰਥਿਕਤਾ ਦੀ ਦੂਰਦ੍ਰਿਸ਼ਟੀ ਦਾ ਇੱਕ ਮਾਡਲ ਸਿਟੀ ਹੈ।
ਇਸ ਤੋਂ ਪਹਿਲੋਂ ਕਿ ਮੈਂ ਜੌਬਾਂ ਪੈਦਾ ਕਰਨ ਦੀ ਸੋਚ ਉੱਤੇ ਕੰਮ ਕਰਦੀ, ਮੇਰੇ ਸਾਹਮਣੇ ਅਜੇਹਾ ਇੱਕ ਦਿਸ਼ਾ-ਮਾਰਗ ਉਸਾਰਨ ਦੀ ਗੰਭੀਰ ਲੋੜ ਖੜ੍ਹੀ ਸੀ ਜਿਸ ਨਾਲ਼ ਮੈਂ ਆਰਥਿਕ ਵਿਵਹਾਰਾਂ ਨੂੰ ਲੀਹ ਤੇ ਲਿਆ ਸਕਾਂ ਅਤੇ ਸਿਟੀ ਲਈ ਚੰਗਾ ਸ਼ਾਸਨ ਦੇ ਸਕਾਂ।
ਇਸ ਲਈ ਜਦੋਂ ਮੈਂ ਜਿਮ ਮੈਕ-ਕਾਰਟਰ, ਜਿਹੜਾ ਕਿ ਉਂਟੈਰੀਓ ਦਾ ਪਹਿਲਾਂ ਅਡੀਟਰ ਜਨਰਲ ਹੁੰਦਾ ਸੀ,  ਨੂੰ ਸਿਟੀ ਦੇ ਲੇਖੇ ਪੱਤੇ ਨੂੰ ਨਿਰਪੱਖ ਜਾਂਚਣ ਅਤੇ ਮੁੜ ਵਿਚਾਰ ਕਰਨ ਦਾ ਮਤਾ ਲਿਆਂਦਾ ਤਾਂ ਇਸ ਨੂੰ ਪਹਿਲਾਂ ਤੋਂ ਚੱਲ ਰਹੇ ਕੰਮ ਕਾਰ ਵਿੱਚ ਭਿਆਨਕ ਚੱਕ-ਥੱਲ ਵਜੋਂ ਲਿਆ ਗਿਆ।
ਮਿਸਟਰ ਮੈਕ-ਕਾਰਟਰ ਨੇ ਸਲਾਹ ਦਿੱਤੀ ਕਿ ਸਾਡੇ ਪੁਰਾਣੇ ਪੈ ਚੁੱਕੇ ਇਨਫ੍ਰਾਸਟ੍ਰਕਚਰ ਦੀ ਸਾਂਭ-ਸੰਭਾਲ ਦੀ ਵੰਗਾਰ ਦਾ ਸਾਨੂੰ ਤਕੜੇ ਹੋ ਕੇ ਸਾਹਮਣਾ ਕਰਨ ਦੀ ਭਾਰੀ ਲੋੜ ਹੈ।
ਅਸੀਂ ਹੌਸਲਾ ਕਰਕੇ ਆਰਥਿਕ ਸੁਧਾਰ ਲਈ ਗੰਭੀਰ ਕਦਮ ਪੁੱਟਿਆ ਕਿ 2% ਇਨਫ੍ਰਾਸਟ੍ਰਕਚਰ ਲੈਵੀ ਮੁੜ ਕੇ ਲਾਗੂ ਕੀਤੀ ਜਾਵੇ ਤਾਂ ਕਿ ਭਵਿੱਖ ਵਿੱਚ ਸਾਡੇ ਕੋਲ ਲੋੜੀਂਦਾ ਫੰਡ ਹੋਵੇ ਅਤੇ ਅਸੀਂ ਲੋੜ ਅਨੁਸਾਰ ਇਨਫ੍ਰਾਸਟ੍ਰਕਚਰ ਦੀ ਮੁਰੰਮਤ ਕਰ ਸਕੀਏ ਜਾਂ ਉਸਨੂੰ ਬਦਲ ਸਕੀਏ।
ਫਿਰ ਵੀ, ਸਾਡੇ ਇਨਫ੍ਰਾਸਟ੍ਰਕਚਰ ਦੇ ਘਾਟੇ ਵਾਲੇ ਬੱਜਟ ਨਾਲ ਖ਼ਜ਼ਾਨੇ ਦੇ ਸਾਰੇ ਮੁੱਦੇ ਖਤਮ ਨਹੀਂ ਸਨ ਹੋ ਗਏ।
ਬੀਤੇ ਸਮੇਂ ਵਿੱਚ ਮਹਿੰਗਾਈ, ਸਿਟੀ ਦੀ ਆਬਾਦੀ ਅਤੇ ਘਰਾਂ ਦੇ ਵਾਧੇ ਦੇ ਮੁਕਾਬਲੇ ਵਿੱਚ ਸਿਟੀ ਦੀਆਂ ਤਨਖਾਹਾਂ ਕਿਤੇ ਵੱਧ ਤੇਜੀ ਨਾਲ ਅਸਮਾਨੀਂ ਚੜ੍ਹ ਗਈਆਂ।
ਇਹ ਕਿਸੇ ਵੀ ਕੀਮਤ ਉੱਤੇ ਸਹਾਰਿਆ ਨਹੀ ਸੀ ਜਾ ਸਕਦਾ।
ਪਿਛਲੇ ਸਾਲ ਦੀ ਮਈ ਵਿੱਚ ਕਾਊਂਸਲ ਨੇ ਸਾਡਾ ਨਵਾਂ ਸੀਏਓ ‘ਹੈਰੀ ਸਕਲੇਂਜ’ ਹਾਇਰ ਕੀਤਾ, ਕਿਉਂਕਿ ਉਸ ਵਿੱਚ ਇਹ ਗੁਣ ਸੁਣੀਦਾ ਸੀ ਕਿ ਉਹ ਅਡੰਬਰੀ ਅਤੇ ਤੰਦੂਆ-ਜ਼ਾਲ ਵਾਲੀ ਅਫਸਰਸ਼ਾਹੀ ਵਿੱਚ ਮਹੱਤਵ ਪੂਰਨ ਸੁਧਾਰ ਲਿਆ ਸਕਦਾ ਹੈ।
ਮਿਸਟਰ ਸਕਲੇਂਜ ਨੇ ਕਾਰਪੋਰੇਟ ਦੀ ਬਣਾਵਟ ਵਿੱਚ ਭਾਰੀ ਸੁਧਾਰ ਪੇਸ਼ ਕੀਤੇ ਜਿਨ੍ਹਾਂ ਨਾਲ ਆਉਣ ਵਾਲੇ ਹਰ ਸਾਲ ਵਿੱਚ ਕਰ-ਦਾਤਿਆਂ ਦੇ ਧਨ ਦੀ 2 ਮਿਲੀਅਨ ਡਾਲਰਾਂ ਤੋਂ ਵੀ ਵੱਧ ਦੀ ਬੱਚਤ ਹੋਵੇਗੀ।
ਇਸ ਤੋਂ ਵੀ ਵੱਧ ਮਹੱਤਵ ਪੂਰਨ ਗੱਲ ਇਹ ਹੈ ਕਿ ਇਸ ਨਾਲ ਸਾਡਾ ਸਿਟੀ ਹਾਲ ਬ੍ਰੈਂਪਟਨ ਦੇ ਲੋਕਾਂ ਪ੍ਰਤੀ ਵੱਧ ਸੁਹਿਰਦ ਅਤੇ ਵੱਧ ਉੱਤਰਦਾਈ ਹੋਵੇਗਾ।
ਸਿਟੀ ਦੀ ਆਰਥਿਕਤਾ ਵਿੱਚ ਬਹੁਤ ਪਹਿਲੋਂ ਹੀ ਸੁਧਾਰ ਹੋ ਜਾਣੇ ਚਾਹੀਦੇ ਸਨ।
ਮੈਨੂੰ ਇਹ ਦੱਸਦਿਆਂ ਬੜੀ ਹੀ ਪਰਸੰਨਤਾ ਹੋ ਰਹੀ ਹੈ ਕਿ ਸਿਟੀ ਹਾਲ ਦੇ ਖ਼ਜ਼ਾਨੇ ਨੂੰ ਮਜ਼ਬੂਤ ਕਰਨ ਦੇ ਪਰਬੰਧਾਂ ਵਿੱਚ ਅਸੀਂ ਬਹੁਤ ਹੱਦ ਤੀਕਰ ਸਫਲ ਹੋਏ ਹਾਂ।
ਪਿਛਲੇ ਸਾਲ ਸਾਡੇ ਸਿਟੀ ਦੀ ‘ਸਟੈਂਡ੍ਰਡ ਐਂਡ ਪੂਅਰ’ਜ’ ਕਰੈਡਿਟ ਰੇਟਿੰਗ ਵਿੱਚ ਸੁਧਾਰ ਹੋ ਕੇ ਏਏਏ ਸਟੇਬਲ ਹੋਈ ਹੈ। ਜਿਸ ਨਾਲ ਸਾਡੀ ਆਰਥਿਕਤਾ ਦੇ ਮਜ਼ਬੂਤ ਆਧਾਰ ਉਭਰ ਕੇ ਸਾਹਮਣੇ ਆਏ ਹਨ।
ਇਸ ਤੋਂ ਵੀ ਅੱਗੇ, ਪਿਛਲੇ ਨਵੰਬਰ ਵਿੱਚ ਸਾਨੂੰ ‘ਸੀਡੀ ਹੋਵ ਇਨਸਟੀਚਿਊਟ ਫੌਰ ਫਾਈਨੈਂਸੀਅਲ ਰੀਪੋਰਟਿੰਗ’ ਵੱਲੋਂ ਉੱਚਤਮ ਮਿਊਂਸਪਲ ਦਰਜਾ ਮਿਲਿਆ ਹੈ। ਸਾਰੇ ਕੈਨੇਡਾ ਵਿੱਚੋਂ ਕੇਵਲ ਪੰਜ ਮਿਉਂਸਪੈਲਿਟੀਆਂ ਨੂੰ ਇਹ ਉੱਚਤਮ ਦਰਜਾ ਮਿਲਿਆ ਹੈ ਅਤੇ ਅਸੀਂ ਉਨ੍ਹਾਂ ਵਿੱਚੋਂ ਇੱਕ ਹਾਂ।
ਮਈ 2015 ਵਿੱਚ ਮੈਂ ਅਤੇ ਕਾਊਂਸਲ ਨੇ ਪ੍ਰੌਵਿੰਸਲ ਸਰਕਾਰ ਨੂੰ ਬੇਨਤੀ ਕੀਤੀ ਕਿ ਉਂਟੈਰੀਓ ਦੇ ਲੋਕਪਾਲ ਨੂੰ ਸਿਟੀ ਦੀ ਜਾਂਚ-ਪੜਤਾਲ ਕਰਨ ਲਈ ਥਾਪਿਆ ਜਾਵੇ ਕਿ ਪਿਛਲੇ ਸਮੇਂ ਦੇ ਸਿਟੀ ਹਾਲ ਨੇ ਰੀਅਲ ਅਸਟੇਟ ਪ੍ਰਾਪਤ ਕਰਨ ਅਤੇ ਪਲੈਨਿੰਗ ਮਨਜ਼ੂਰੀਆਂ ਲੈਣ-ਦੇਣ ਵਿੱਚ ਸੰਭਾਵੀ ਕਿਤਨੇ ਕੁ ਵੱਡੇ-ਛੋਟ ਘੁਟਾਲੇ ਕੀਤੇ ਹਨ।
ਲੋਕਪਾਲ ਇਸ ਵੇਲੇ ਬ੍ਰੈਂਪਟਨ ਸਿਟੀ ਵੱਲੋਂ ਪ੍ਰਾਪਤ ਕੀਤੀਆਂ ਪ੍ਰਾਪਰਟੀਆਂ ਉੱਤੇ ਆਪਣੀ ਜਾਂਚ-ਪੜਤਾਲ ਕਰ ਰਿਹਾ ਹੈ। ਜਿਸਦੀ ਰੀਪੋਰਟ ਇਸ ਸਾਲ ਦੇ ਅਖੀਰ ਤੀਕਰ ਮਿਲ ਜਾਇਗੀ।
ਮੇਰੀ ਇੱਛਾ ਹੈ ਕਿ ਸਾਡੀਆਂ ਸਾਰੀਆਂ ਕਾਰਵਾਈਆਂ ਸਦਾ ਹੀ ਚਿੱਟੇ ਦਿਨ ਵਾਂਗ ਸਾਫ ਅਤੇ ਸਪਸ਼ਟ ਦਿਖਾਈ ਦੇਣੀਆਂ ਚਾਹੀਦੀਆਂ ਹਨ ਂ (ਇਸ ਟਰਮ ਦੇ ਖਤਮ ਹੋਣ ਤੋਂ ਪਹਿਲੋਂ ਹੀ)
ਸੰਭਾਵੀ ਕਾਊਂਸਲ ਦੀ ਸਹਿਮਤੀ ਨਾਲ, ਮਿਸਟਰ ਮੈਕ-ਕਾਰਟਰ ਨੂੰ ਬੇਨਤੀ ਕੀਤੀ ਹੈ ਕਿ ਉਹ ਸਾਡੀਆਂ ਕਿਤਾਬਾਂ ਉੱਤੇ ਵੀ ਮੁੜ ਵਿਚਾਰ ਕਰਕੇ ਪ੍ਰਗਟ ਕਰੇ ਕਿ ਅਸੀਂ ਹੁਣ ਤੀਕਰ ਕੀ ਕੁੱਝ ਸੁਧਾਰ ਕਰ ਸਕੇ ਹਾਂ ਅਤੇ ਹੋਰ ਸੁਧਾਰ ਕਿਵੇਂ ਕੀਤੇ ਜਾ ਸਕਦੇ ਹਨ।
ਸਿਟੀ ਹਾਲ ਵਿੱਚ ਉੱਤਰਦਾਈ ਅਤੇ ਪਾਰਦਰਸ਼ੀ ਹੋਣ ਦਾ ਆਪਣਾ ਇਕਰਾਰ ਮੈਂ ਪੂਰਾ ਨਿਭਾਇਆ ਹੈ ਂ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਉੱਚਾ ਤੇ ਸੁੱਚਾ ਸੋਚਣਾ ਅਰੰਭ ਕਰੀਏ ਅਤੇ ਬ੍ਰੈਂਪਟਨ ਦੇ ਚੰਗੇਰੇ ਭਵਿੱਖ ਵਿੱਚ ਭਰੋਸਾ ਰੱਖੀਏ।
×××××××××××××××××
PART C: INNOVATION CORRIDOR AND ALL DAY TWO WAY GO TRANSIT
ਇਨ੍ਹਾਂ ਦਿਨਾਂ ਵਿੱਚ ਕਿਸੇ ਨੇ ਮੇਰੇ ਨਾਲ ਵਿਚਾਰ ਵਟਾਂਦਰਾ ਕਰਦਿਆਂ ਦੱਸਿਆ ਕਿ ਮੈਂ ਸਾਡੇ ਬਹੁਤੇ ਨੌਜੁਆਨਾਂ ਨੂੰ ਉਤਸ਼ਾਹਿਤ ਨਹੀਂ ਕਰਦੀ।
ਇਹ ਵਿਅਕਤੀ ‘ਨੌਰੇ ਡੇਮ ਕੈਥੋਲਿਕ ਸਕੈਂਡਰੀ ਸਕੂਲ’ ਵਿੱਚ ਪੜ੍ਹਿਆ ਹੈ। ਇਸ ਸਕੂਲ ਵਿੱਚ ਉਸਦੀ ਪੜ੍ਹਾਈ ਦੇ ਅਖੀਰਲੇ ਸਾਲ ਇੱਕ ਟੀਚਰ, ਮਲਕੋਲਮ ਹਮਿਲਟਨ ਨੇ ਆਪਣੀ ਕਲਾਸ ਨੂੰ ਇੱਕ ਬਹੁਤ ਹੀ ਸੌਖਾ ਜਿਹਾ ਸਵਾਲ ਪੁੱਛਿਆ।
“ਤੁਹਾਡੇ ਵਿੱਚੋਂ ਕੌਣ-ਕੌਣ ਇਹ ਸੋਚਦਾ ਹੈ ਕਿ ਆਪਣੀ ਸਕੈਂਡਰੀ ਤੋਂ ਅਗਲੀ ਪੜ੍ਹਾਈ ਪੂਰੀ ਕਰਕੇ ਉਹ ਬ੍ਰੈਂਪਟਨ ਵਿੱਚ ਹੀ ਰਹਿੰਦਾ ਰਹੇਗਾ ਜਾ ਮੁੜ ਕੇ ਫਿਰ ਇੱਥੇ ਆਇਗਾ?”
30 ਵਿਦਿਆਰਥੀਆਂ ਵਿੱਚੋਂ ਕੇਵਲ ਦੋ ਨੇ ਹੀ ਆਪਣਾ ਹੱਥ ਉੱਪਰ ਚੁੱਕਿਆ!
ਇਸ ਨਾਲ਼ ਸਾਫ ਹੋ ਜਾਣਾ ਚਾਹੀਦਾ ਹੈ ਕਿ ਅਸੀਂ ਅਪਣੇ ਲੋਕਾਂ ਨੂੰ ਸਿਟੀ ਦੀ ਮਹੱਤਤਾ ਤੋਂ ਪ੍ਰਭਾਵਸ਼ਾਲੀ ਢੰਗ ਨਾਲ ਜਾਣੂ ਕਰਵਾਉਣ ਵਿੱਚ ਅਸਫਲ ਰਹੇ ਹਾਂ।
ਅਸੀਂ ਆਪਣੇ ਸਿਟੀ ਦੀ ਪੂਰੀ ਸਮਰੱਥਾ ਦਾ ਲਾਭ ਹੀ ਨਹੀਂ ਲੈ ਸਕੇ। ਮੇਰੀ ਲੀਡਰਸ਼ਿੱਪ ਵਿੱਚ, ਹੁਣ ਹਵਾ ਦਾ ਰੁਖ ਬਦਲ ਗਿਆ ਹੈ। ਬ੍ਰੈਂਪਟਨ ਦੀਆਂ ਪ੍ਰਾਪਤੀਆਂ ਵਿੱਚ ਨਿੱਤ ਨਵਾਂ ਨਿਖਾਰ ਆ ਰਿਹਾ ਹੈ।
ਸਾਡਾ ਸ਼ਹਿਰ ਮਹਾਨ ਹੈ ਂ ਸਾਡੀ ਆਬਾਦੀ ਦੀ ਔਸਤ ਉਮਰ 35 ਸਾਲ ਦੇ ਨੇੜੇ-ਤੇੜੇ ਹੈ, ਅਸੀਂ ਮੁੱਖ ਤੌਰ ‘ਤੇ ਵੱਖੋ-ਵੱਖ ਭਾਈਚਾਰਿਆਂ ਤੋਂ ਹਾਂ ਅਤੇ ਸਾਡੇ ਕੰਮ ਕਰਨੇ ਵਾਲੇ ਚੰਗੇ ਪੜ੍ਹੇ ਲਿਖੇ ਵਿਦਵਾਨ ਹਨ।
ਸਾਡੀ ਸ਼ਕਤੀ ਸਾਡੇ ਲੋਕ ਹਨ। ਸੰਸਾਰ ਦੇ ਚੰਗੇ ਸ਼ਹਿਰਾਂ ਵਿੱਚ ਜੋ ਕੁੱਝ ਆਪਣੇ ਨਾਗਰਿਕਾਂ ਨੂੰ ਦੇਣ ਲਈ ਹੈ ਉਹ ਸਾਰਾ ਕੁੱਝ ਸਾਡੇ ਸ਼ਹਿਰ ਵਿੱਚ ਵੀ ਹੈ।
ਉਮੀਦ ਹੈ ਕਿ ਸਾਲ 2041 ਤੀਕਰ ਸਾਡੇ ਸ਼ਹਿਰ ਦੀ ਆਬਾਦੀ 900,000 ਦੇ ਨੇੜੇ-ਤੇੜੇ ਹੋ ਜਾਇਗੀ।
ਇਸ ਸਬੰਧ ਵਿੱਚ ਪਲ ਭਰ ਲਈ ਸੋਚੋ ਂ ਸਾਡਾ ਸ਼ਹਿਰ ਇਸ ਸਮੇਂ ਇੱਕ ਵਿਸ਼ੇਸ਼ ਬਿੰਦੂ ਉੱਤੇ ਪਹੁੰਚ ਗਿਆ ਹੈ, ਅਸੀਂ ਉਸ ਪਾਸੇ ਵੱਲ ਵਧਣ ਵਾਲ਼ੇ ਹਾਂ ਜੋ ਕਿ ਸੱਚ-ਮੁੱਚ ਹੀ ਮਹਾਨਤਾ ਵੱਲ ਜਾਂਦਾ ਹੈ।
ਉਸਦੇ ਵਿੱਚ ਕੇਵਲ ਇੱਕੋ ਹੀ ਔਕੜ ਹੈ ਜੋ ਸਾਨੂੰ ਸਾਡੇ ਸੁਨਹਿਰੇ ਭਵਿੱਖ ਤੋਂ ਵਰਜ ਰਹੀ ਹੈ ਉਹ ਹੈ ਸਾਡਾ ਸਭ ਦਾ ਇੱਕ ਸੁਰ ਨਾ ਹੋਣਾ ਭਾਵ ਸਾਡੀ ਸਾਰਿਆਂ ਦੀ ਦੂਰ-ਦ੍ਰਿਸ਼ਟੀ ਦਾ ਇੱਕੋ ਸੁਪਨੇ ਨੂੰ ਪਰਨਾਈ ਨਾ ਹੋਣਾ ਂ ਬ੍ਰੈਂਪਟਨ ਦੇ ਭਲੇ ਵਿੱਚ ਹੀ ਸਾਡੇ ਸਾਰਿਆਂ ਦਾ ਭਲਾ ਹੈ।
ਮੇਰੀ ਸੋਚ ਇਸ ਪਰਕਾਰ ਦੀ ਹੈ ਕਿ ਸਾਨੂੰ ਇਸ ਤਰ੍ਹਾਂ ਦਾ ਵਾਤਾਵਰਨ ਉਸਾਰਨਾ ਚਾਹੀਦਾ ਹੈ ਕਿ ਜਿਵੇਂ ਬ੍ਰੈਂਪਟਨ ਇੱਕ ਵੱਡਾ ਸ਼ਹਿਰ ਹੈ।
ਅਸੀਂ ਹੁਣ ਉਸ ਛੋਟੇ ਜਿਹੇ ਸ਼ਹਿਰ ਦੇ ਵਸਨੀਕ ਨਹੀਂ ਹਾਂ ਜਦੋਂ ਇਸਦੀ ਅਬਾਦੀ ਅੱਧਾ ਕੁ ਮਿਲੀਅਨ ਹੀ ਸੀ।
ਅਸੀਂ ਆਪਣਾ ਸੁੰਦਰ, ਸੁਹਾਵਣਾ ਅਤੇ ਸਮਰੱਥ ਭਵਿੱਖ ਉਸਾਰਨ ਲਈ ਤਨੋ-ਮਨੋ ਜੁਟੇ ਹੋਏ ਹਾਂ।
ਸਾਡੇ ਸ਼ਹਿਰ ਨੂੰ ਅੰਤਰ-ਰਾਸ਼ਟਰੀ ਬਹੁ-ਪਰਕਾਰੀ ਭਾਈਚਾਰਿਆਂ ਦੇ ਸੁਮੇਲ ਹੋਣ ਦਾ ਮਾਣ ਪ੍ਰਾਪਤ ਹੈ।
ਬ੍ਰੈਂਪਟਨ ਨੂੰ ਇਹ ਮਾਣ ਪ੍ਰਾਪਤ ਹੈ ਕਿ ਇਸਦਾ ਬਸੇਬਾ ਨਵੀਆਂ ਖੋਜਾਂ ਬੀਜਣ ਵਾਲੇ ਅਤੇ ਨਵੀਆਂ ਸਿਖਰਾਂ ਛੁਹਣ ਵਾਲ਼ੇ, ਉੱਘੇ ਸ਼ਹਿਰਾਂ ਦੇ ਮਹਾਨ ਲਾਂਘੇ ਦੇ ਵਿਚਕਾਰ ਪੈਂਦਾ ਹੈ, ਜੋ ਇਸ ਲਈ ਅਤਿਅੰਤ ਲਾਭਦਾਇਕ ਹੈ।
ਬ੍ਰੈਂਪਟਨ, ਗਲਫ਼, ਵਾਟਰਲੂ ਰਿਜਨ ਅਤੇ ਟਰਾਂਟੋ ਰਲਕੇ, ਇਸ ਵਿੱਚ 200,000 ਤੋਂ ਵੱਧ ਤਕਨੀਕੀ ਜੌਬਾਂ ਹਨ, ਜੋ ਨਾਰਥ ਅਮਰੀਕਾ ਦੀ ਸਿਲੀਕੋਨ ਵੈਲੀ ਤੋਂ ਦੂਜੇ ਸਥਾਨ ਉੱਤੇ ਹਨ।
ਇਸ ਮਹਾਨ ਲਾਂਘੇ ਦੀ ਸੁਨਹਿਰੀ ਚਾਬੀ ਨਾਲ਼ ਅਸੀਂ ਦੋਹੀਂ-ਪਾਸੀਂ ਤੇ ਸਾਰਾ ਦਿਨ ਚੱਲਣ ਵਾਲ਼ੀ ਰੇਲ ਸੇਵਾ ਪ੍ਰਾਪਤ ਕਰਕੇ ਟਰਾਂਟੋ ਅਤੇ ਵਾਟਰਲੂ ਦੇ ਸਥਾਪਤ ਸ਼ਕਤੀਸ਼ਾਲੀ ਇੰਡਸਟਰੀ ਦੀ ਕੇਂਦਰੀ ਹੱਬ ਹੋਣ ਕਰਕੇ ਬ੍ਰੈਂਪਟਨ ਵਿੱਚ ਅਜੋਕੀ, ਨਵੀਆਂ ਖੋਜਾਂ ਭਰਪੂਰ ਸ਼ਕਤੀਸ਼ਾਲੀ ਇੰਡਸਟਰੀ ਸਥਾਪਤ ਕਰ ਸਕਦੇ ਹਾਂ।
ਸਾਡੀ ਇਸ ਦੂਰਦ੍ਰਿਸ਼ਟੀ ਵਾਲੀ ਸਕੀਮ (ਪਲੈਨਿੰਗ) ਦਾ ਪਰਮ ਤੱਤ ਇਹ ਹੈ ਕਿ ਅਸੀਂ ਬਹੁ-ਪਸਾਰੀ, ਰਿਜਨਲ, ਮਜ਼ਬੂਤ ਆਰਥਿਕਤਾ ਵਾਲ਼ੇ ਤਕਨੀਕੀ ਅਤੇ ਅਜੋਕੀ ਅੱਗੇ ਵਧੂ ਧੁਰੇ (ਹੱਬ) ਨਾਲ਼ ਜੁੜੀਏ, ਪਰ ਅਸਲੀ ਅਰਥਾਂ ਵਿੱਚ ਅਸੀਂ ਕੈਨੇਡਾ ਦੀ ਸਥਾਪਤ ਤੇ ਅੱਗੇਵਧੂ ਇੰਡਸਟਰੀ ਦੇ ਮਹਾਨ ਲਾਂਘਾ ਬਣਨਾ ਹੈ।
ਅਤੇ ਮੈਨੂੰ ਹੋਰ ਸਪਸ਼ਟ ਕਰਨ ਦਿਓ ਂ ਬ੍ਰੈਂਪਟਨ ਇਸ ਲਾਂਘੇ ਵਿੱਚ ਕੇਵਲ ਪਲ ਭਰ ਠਹਿਰਾਓ ਲਈ ਹੀ ਨਹੀਂ ਹੋਵੇਗਾ ਂ ਮੈਂ ਦੇਖ ਸਕਦੀ ਹਾਂ ਕਿ ਬ੍ਰੈਂਪਟਨ ਬਣ ਸਕਦਾ ਹੈ ਅਤੇ ਜਰੂਰ ਬਣਕੇ ਰਹੇਗਾ, ਨਵੀਆਂ ਖੋਜਾਂ ਕਰਨ ਵਾਲ਼ਿਆਂ, ਫੈਕਟਰੀਆਂ ਲਾਉਣ ਵਾਲ਼ਿਆਂ ਅਤੇ ਲੰਬੀ ਸੋਚ ਰੱਖਣ ਵਾਲ਼ਿਆਂ ਲਈ, ਪੂਰਾ ਕਰਨ ਲਈ ਇੱਕ ਸੁਪਨਾ ਤੇ ਰਹਿਣ ਵਾਲੇ ਇੱਕ ਘਰ ਦਾ ਪੱਕਾ ਟਿਕਾਣਾ।
ਮੇਰੀ ਵਿਉਂਤ ਦੂਰ ਦੀ ਸੋਚਣਾ ਅਤੇ ਬ੍ਰੈਂਪਟਨ ਦੇ ਤਿੰਨਾਂ ਹੀ ਗੋ ਰੇਲਵੇ ਸਟੇਸ਼ਨਾਂ ਦੇ ਆਲ਼ੇ-ਦੁਆਲ਼ੇ ਆਰਥਿਕ ਉਸਾਰੀ ਦੀਆਂ ਸੰਭਾਵਨਾਵਾਂ ਨੂੰ ਤੀਖਣਤਾ ਤੇ ਤੇਜ਼ੀ ਨਾਲ਼ ਸਥਾਪਤ ਕਰਨ ਦਾ ਹੈ, ਤਾਂ ਕਿ ਹਰ ਧਨ ਲਾਉਣ ਵਾਲ਼ੇ ਦਾ ਸੁਪਨਾ ਸਭ ਤੋਂ ਪਹਿਲੋਂ ਉੱਥੇ ਪੈਰ ਟਿਕਾਉਣ ਅਤੇ ਆਪਣਾ ਬਿਜ਼ਨਸ ਚਲਾਉਣ ਦਾ ਹੋਵੇ।
ਅਗਲੇ 10 ਸਾਲਾਂ ਵਿੱਚ ਬ੍ਰੈਂਪਟਨ ਦੀ ਅਬਾਦੀ ਵਿੱਚ ਵਾਧਾ ਅਤੇ ਆਰਥਿਕ ਤਰੱਕੀ ਕਰਨਾ ਅਟੱਲ ਹੈ ਂ ਇਹ ਕੋਈ ਹੈਰਾਨੀ ਵਾਲ਼ੀ ਗੱਲ ਨਹੀਂ ਹੈ ਕਿ ‘ਐੱਫਡੀਆਈ ਅਮਰੀਕਨ ਸਿਟੀਜ ਆਫ ਫਿਊਚਰ’ ਨੇ ਸਿਖਰਲੇ 10 ਬਿਜ਼ਨਸ ਲਈ ਢੁਕਵੇਂ ਅਤੇ ਵਧੀਆ ਆਵਾਜਾਈ ਵਾਲ਼ੇ ਸ਼ਹਿਰਾਂ ਵਿੱਚ ਬ੍ਰੈਂਪਟਨ ਦਾ ਵੀ ਨਾਂ ਰੱਖਿਆ ਹੈ।
ਮੇਰੀ ਵਿਉਂਤ ਬ੍ਰੈਂਪਟਨ ਦੇ ਕੇਂਦਰੀ ਇਲਾਕੇ ਵਿੱਚ 1.5 ਮਿਲੀਅਨ ਵਰਗ ਫੁੱਟ ਤੋਂ ਵੱਧ ਥਾਂ ਉੱਤੇ ‘ਨਵੀਂ ਉਸਾਰੀ’ ਕਰਨ ਦੀ ਹੈ।
ਜਿਹੜੀ ਵੀ ਇੱਕ ਨਵੀਂ ਤਕਨੀਕੀ ਜੌਬ ਪੈਦਾ ਹੁੰਦੀ ਹੈ ਉਸਦੇ ਨਾਲ਼ ਤਕਨੀਕੀ ਖੇਤਰ ਤੋਂ ਬਾਹਰ ਉਸ ਸ਼ਹਿਰ ਵਿੱਚ ਆਪਣੇ ਆਪ ਪੰਜ ਹੋਰ ਜੌਬਾਂ ਪੈਦਾ ਹੋ ਜਾਂਦੀਆਂ ਹਨ। ਇਹ ਮਾਹਰ ਅਤੇ ਸੇਵਾ ਕਿੱਤੇ ਵਿੱਚ ਹੁੰਦੀਆਂ ਹਨ ਂ ਅਤੇ ਉਹ ਬਨਾਉਣ ਦੇ ਖੇਤਰ ਨਾਲ਼ੋਂ ਤਿੰਨ ਗੁਣਾਂ ਵੱਧ ਹੁੰਦੀਆਂ ਹਨ।
ਅਤੇ ਮੈਂ ਹੌਵਰਡ ਇੰਜ. ਦੀ ਲਲਕਾਰ ਉਜਾਗਰ ਨਹੀਂ ਕਰਨਾ ਚਾਹੁੰਦੀ ਜੋ ਤੁਸੀਂ ਉਸਤੋਂ ਹੀ ਸੁਣੋਗੇ, ਪਰ ਅਸੀਂ ਸਾਰੇ ਹੀ ਇਹ ਜਾਣਦੇ ਹਾਂ ਕਿ ਪੀਅਰਸਨ ਏਅਰ ਪੋਰਟ ਦੇ ਚੁਗਿਰਦ ਇੱਕ ਮੈਗਾ ਜ਼ੋਨ ਉਸਰਨ ਵਾਲ਼ਾ ਹੈ ਂ ਇਸ ਨਾਲ਼ ਬ੍ਰੈਂਪਟਨ ਨੂੰ ਵੀ ਦੂਜਿਆਂ ਨਾਲ਼ੋਂ ਵੱਧ ਲਾਭ ਪ੍ਰਾਪਤ ਹੋਣਾ ਨਿਸ਼ਚਿਤ ਹੈ।
ਸਾਡੇ ਰਿਜਨ ਦੀ ਆਪਸੀ ਆਵਾਜਾਈ ਦੇ ਸਾਧਨਾਂ ਦਾ ਸਰਵੋਤਮ ਬਣ ਜਾਣਾ ਹੀ ਬ੍ਰੈਂਪਟਨ ਲਈ ਅਤੀ ਮਹੱਤਵ ਪੂਰਨ ਹੈ। ਇਸ ਦੇ ਹੋਣ ਨਾਲ਼ ਹੀ ਕੈਨੇਡਾ ਅਤੇ ਸੰਸਾਰ ਭਰ ਵਿੱਚੋਂ ਫੈਕਟਰੀਆਂ ਲਾਉਣ ਵਾਲ਼ੇ ਸਾਡੇ ਮਹਿਬੂਬ ਸ਼ਹਿਰ ਬ੍ਰੈਂਪਟਨ ਵੱਲ ਦਿਨ ਰਾਤ ਆਪਣੇ ਆਪ ਚਲੇ ਆਉਣਗੇ।
ਅਸੀਂ ਪਹਿਲੋਂ ਹੀ ਦੇਖ ਰਹੇ ਹਾਂ ਕਿ ਸਾਡੀ ਦੁਪਾਸੀ, ਸਾਰਾ ਦਿਨ ਨਿਰੰਤਰ ਚੱਲਣ ਵਾਲੀ ਗੋ ਰੇਲ ਸੇਵਾਵਾਂ ਦੀ ਵਿਉਂਤ ਨਾਲ਼ ਪ੍ਰਾਈਵੇਟ ਸੈਕਟਰ ਵਿੱਚੋਂ ਧਨ ਲਾਉਣ ਵਾਲ਼ੇ ਬ੍ਰੈਂਪਟਨ ਵਿੱਚ ਆਉਣ ਲਈ ਪੱਬਾਂ ਭਾਰ ਹੋਏ-ਹੋਏ ਹਨ। ਪਿਛਲੇ ਜੂਨ ਮਹੀਨੇ ਵਿੱਚ, 45 ਰੇਲਰੋਡ ਕੋਲ਼, ਰਿਹਾਇਸ਼ੀ ਘਰ ਉਸਾਰਨ ਲਈ, ਰੈੱਡਵੁੱਡ ਪ੍ਰਾਪਰਟੀਜ/ਪ੍ਰੈਸਟਨ ਹੋਮਜ ਨੂੰ ਕਾਊਂਸਲ ਨੇ ਆਗਿਆ ਦੇ ਦਿੱਤੀ ਹੈ। ਇਸ ਵਿੱਚ ਦੋ ਬਹੁ ਮੰਜ਼ਿਲੀ ਅਤੇ ਬਹੁ ਮੰਤਵੀ ਵਰਤੋਂ ਲਈ ਉਸਾਰੀ, ਇਸਤੋਂ ਵੀ ਵੱਧ ਇੱਕ 3 ਮੰਜ਼ਿਲੀ ਇਮਾਰਤ ਜਿਸ ਵਿੱਚ 10,000 ਵਰਗ ਫੁੱਟ ਕਮਰਸ਼ੀਅਲ ਥਾਂ ਹੋਵੇਗੀ ਂ ਇਹ ਉਸਾਰੀ ਇਸੇ ਬਹਾਰ ਰੁੱਤ ਵਿੱਚ ਅਰੰਭ ਹੋ ਜਾਇਗੀ।
ਮੈਨੂੰ ਭਰੋਸਾ ਹੈ ਕਿ ਅਸੀਂ ਹੁਣ ਉਸ ਚੁਰਾਹੇ ਉੱਤੇ ਹਾਂ, ਜਿਥੋਂ ਅਸੀਂ ਇਸ ‘ਬੈੱਡ ਰੂਮ’ ਸੁਸਾਇਟੀ ਨੂੰ ਨਵੀਆਂ ਫੈਕਟਰੀਆਂ ਅਤੇ ਨਵੀਆਂ ਜੌਬਾਂ ਵਾਲ਼ੀ ਨਵੇਂ ਰੰਗ ਰੂਪ ਵਾਲ਼ੀ ਸੁਸਾਇਟੀ ਵਿੱਚ ਬਦਲ ਦੇਵਾਂਗੇ9 ਪਰ ਇਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ‘ਜੈਸੇ ਥੇ’ (ਸਟੇਟਸ ਕੋ) ਦੀ ਧਾਰਨਾ ਦੀ ਲਛਮਣ ਰੇਖਾ ਟੱਪ ਕੇ ਸਰਬੱਤ ਦੇ ਭਲੇ ਲਈ ਦੂਰ ਦੀ ਸੋਚਾਂਗੇ।
××××××××××××××
PART D: JOBS AND ECONOMIC DEVELOPMENT
ਮੇਰੇ ਮੇਅਰ ਸਮੇਂ ਦੇ ਪਹਿਲੇ ਦੋ ਸਾਲਾਂ ਵਿੱਚ ਅਸੀਂ ਬ੍ਰੈਂਪਟਨ ਵਿੱਚ 800 ਤੋਂ ਵੱਧ ਨਵੇਂ ਬਿਜ਼ਨਸ ਲਿਆਂਦੇ ਅਤੇ 7000 ਨਵੀਆਂ ਜੌਬਾਂ ਪੈਦਾ ਕੀਤੀਆਂ ਹਨ ਂ ਪਰ ਅਜੇ ਤਾਂ ਕੇਵਲ ਇਹ ਅਰੰਭ ਹੀ ਹੈ।
ਜਿਵੇਂ ਕਿ ਬ੍ਰੈਂਪਟਨ ਇੱਕ ਵੱਡਾ ਸ਼ਹਿਰੀ ਕੇਂਦਰ ਬਣਨ ਜਾ ਰਿਹਾ ਹੈ ਤੇ ਇਸ ਕੇਂਦਰ ਵਿੱਚ ਮਹੱਤਵ ਪੂਰਨ ਸਥਾਨ ਪ੍ਰਾਪਤ ਕਰ ਰਿਹਾ ਹੈ। ਸਾਡੀ ਆਰਥਕ ਉਸਾਰੀ ਦੀ ਪਹੁੰਚ ਵੀ ਅਜੋਕੀਆਂ ਅਤੇ ਲੋੜੀਦੀਆਂ ਨਵੀਆਂ ਲੀਹਾਂ ਉੱਤੇ ਪੈਣੀ ਚਾਹੀਦੀ ਹੈ।
ਜਿਹੜੀ, ਬਹੁਤ ਹੀ ਸਫਲ ਰਿਜਨ ਦੀ ਕਹਾਣੀ ‘ਟਰਾਂਟੋ ਗਲੋਬਲ’, ਸੰਸਾਰ ਭਰ ਵਿੱਚ ਪਾਉਣ ਜਾ ਰਿਹਾ ਹੈ ਉਸ ਵਿੱਚ ਬ੍ਰੈਂਪਟਨ ਦਾ ਮੁੱਖ ਭਾਗ ਅਤੇ ਹਿੱਸਾ ਹੈ।
ਬ੍ਰੈਂਪਟਨ, ਟਰਾਂਟੋ ਰਿਜਨ ਦੀ ਹਿਊਮਨ ਹੈੱਲਥ ਅਤੇ ਸਾਇੰਸ ਸੰਸਥਾ ਦਾ ਵੀ ਸਾਂਝੀਵਾਲ ਹੈ।
ਰਿਜਨ ਦੀ ਹਿਊਮਨ ਹੈੱਲਥ ਅਤੇ ਸਾਇੰਸ ਸੰਸਥਾ, ਚਮਤਕਾਰੀ ਨਵੀਆਂ ਸੋਚਾਂ, ਕਾਢਾਂ ਅਤੇ ਕਾਰਖ਼ਾਨਿਆਂ ਵਿੱਚ ਧਨ ਲਾਉਣ ਵਾਲ਼ਿਆਂ ਦਾ ਬਹੁਤ ਹੀ ਮਹੱਤਵ ਪੂਰਨ ਇੱਕ ਗੜ੍ਹ ਹੈ।
ਬ੍ਰੈਂਪਟਨ ਨੇ, ‘ਟਓ ਹੈੱਲਥ!’ ਅਤੇ ਹੋਰ ਮਿਊਂਸਪਲ ਹਿੱਸੇਦਾਰਾਂ ਨਾਲ਼ ਤਾਲ-ਮੇਲ ਕਰਕੇ ਸੁਹਿਰਦ ਯਤਨ ਕੀਤੇ ਹਨ ਕਿ ਮਿਲਕੇ ਅਤੇ ਗਿਣ ਮਿਥਕੇ ਇੱਕ ਅਜੇਹੀ ਸਕੀਮ ਤਿਆਰ ਕੀਤੀ ਜਾਵੇ ਜਿਸ ਨਾਲ਼ ਸਾਡੇ ਰਿਜਨ ਵਿੱਚ ਹਿਊਮਨ ਹੈੱਲਥ ਅਤੇ ਲਾਈਫ ਸਾਇੰਸ ਦੀਆਂ ਢੇਰ ਸਾਰੀਆਂ ਜੌਬਾਂ ਪੈਦਾ ਹੋਣ।
ਇਸ ਨੂੰ ਧਿਆਨ ਵਿੱਚ ਰੱਖਦਿਆਂ, ਬ੍ਰੈਂਪਟਨ ਦੇ ਆਰਥਿਕ ਉਸਾਰੀ ਦੇ ਯਤਨਾਂ ਨੂੰ, ਇੱਕ ਨਵੀਂ ਸੈਕਟਰ ਆਧਾਰੀ ਸੋਚ ਅਧੀਨ, ਜਿਸ ਵਿੱਚ ਕੱਲ੍ਹ ਦੇ ਹੁਨਰ ਅਤੇ ਇੰਡਸਟਰੀ ਨੂੰ ਮੁੱਖ ਰੱਖਣ ਦੇ ਨਾਲ਼-ਨਾਲ਼ ਪਰੰਪਰਾਗਤ ਸ਼ਕਤੀਆਂ ਦਾ ਵੀ ਖਿਆਲ ਰੱਖਣ ਦੀ ਸੋਚ ਅਨੁਸਾਰ ਉਲੀਕਿਆ ਗਿਆ ਹੈ।
ਅਸੀਂ ਇਨ੍ਹਾਂ ਸੈਕਟਰਾਂ ਦੀ ਚੋਣ ਇਸ ਕਰਕੇ ਕੀਤੀ ਹੈ ਕਿ ਇਨ੍ਹਾਂ ਨਾਲ਼ ਵਸਤੂ ਦੀ ਵਧੀਆ ਪਰਕਾਰ ਵਾਲੀ, ਨਵੀਆਂ ਖੋਜਾਂ ਤੇ ਲੰਮਾ ਸਮਾਂ ਚੱਲਣ ਵਾਲ਼ੀ ਇੰਡਸਟਰੀ ਵਿੱਚ ਚੰਗੀਆਂ ਤਨਖਾਹਾਂ ਵਾਲੀਆਂ ਜੌਬਾਂ ਪੈਦਾ ਹੋਣਗੀਆਂ ਜੋ ਸਾਡੇ ਬ੍ਰੈਂਪਟਨ ਦੇ ਵਪਾਰਕ ਸੁਪਰ ਲਾਂਘੇ ਵਿੱਚ ਹੋਣ ਦੀ ਸ਼ਕਤੀ ਅਤੇ ਸਥਾਨ ਕਰਕੇ ਵਪਾਰੀ ਇਸਦਾ ਪੂਰਾ ਲਾਭ ਪ੍ਰਾਪਤ ਕਰ ਸਕਣਗੇ।
ਇਨ੍ਹਾਂ ਚਾਰਾਂ ਸੈਕਟਰਾਂ ਵਿੱਚੋਂ ਹਰ ਇੱਕ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ ਜਾ ਰਹੀਆਂ ਹਨ: 1. ਵਿਕਸਤ ਨਿਰਮਾਣ, 2. ਇਨਸਾਨੀ ਸਿਹਤ ਅਤੇ ਵਿਗਿਆਨ, 3. ਖੁਰਾਕ ਅਤੇ ਡਰਿੰਕ ਤਿਆਰੀ ਅਤੇ 4. ਖੋਜ ਤੇ ਤਕਨੀਕ।
ਇੱਕ ਨਵੀਂ ਬਣਾਈ ਗਈ ਜੌਬ ‘ਕਾਰਜ ਸਾਧਕ’ (Expeditor) ਦਾ ਮਹੱਤਵ ਪੂਰਨ ਕਾਰਜ ਇਹ ਹੋਵੇਗਾ ਕਿ ਉਹ ਸਾਰੇ ਸੈਕਟਰਾਂ ਵਿੱਚ ਕਾਰਜ ਕਰੇਗਾ, ਉਨ੍ਹਾਂ ਦੇ ਕੰਮਾਂ ਕਾਰਾਂ ਵਿੱਚ ਸਹਾਇਤਾ ਕਰੇਗਾ, ਅਤੇ ਸਹਾਇਕ ਵਜੋਂ ਗਾਹਕਾਂ ਦੀ ਸੇਵਾਵਾਂ ਨੂੰ ਆਸਾਨ ਬਣਾਇਗਾ ਅਤੇ ਬਿਜ਼ਨਸ ਕਮਿਊਨਿਟੀ ਲਈ ਮਿਊਂਸਿਪਲ ਸੇਵਾਵਾਂ ਦਾ ਪਰਬੰਧ ਕਰੇਗਾ।
ਅੱਜ ਬ੍ਰੈਂਪਟਨ ਵਿੱਚ 250 ਬਾਇਓ-ਟੈਕਨਾਲੋਜੀ ਕੰਪਨੀਆਂ ਕੰਮ ਕਰ ਰਹੀਆਂ ਹਨ ਅਤੇ 550 ਕੰਪਨੀਆਂ ਇਸ ਸੈਕਟਰ ਦੀਆਂ ਸਹਿਯੋਗੀ ਹਨ।
ਪਿਛਲੇ ਦਹਾਕੇ ਵਿੱਚ ਇਹ ਸ਼ਹਿਰ ਇਸ ਸੈਕਟਰ ਵਿੱਚ 50 ਪ੍ਰਤੀ ਸੈਂਕੜਾ ਵਧਿਆ ਹੈ ਜੋ 6,700 ਕਾਮਿਆਂ ਦੀ ਸਹਾਇਤਾ ਕਰਦਾ ਹੈ ਂ ਪਰ ਇਸ ਵਿੱਚ ਅਜੇ ਹੋਰ ਬਹੁਤ ਵਾਧਾ ਹੋਣ ਵਾਲਾ ਹੈ।
ਅਸਾਡੇ ਕੇਂਦਰੀ ਭਾਗ ਵਿੱਚ ਪ੍ਰਾਈਵੇਟ ਸੈਕਟਰ ਕਾਫੀ ਧਨ ਲਾ ਰਿਹਾ ਹੈ, ਅਤੇ ਅਸੀਂ ਦੇਖ ਰਹੇ ਹਾਂ ਕਿ ਸਾਡੇ ਨਵੇਂ ਹਸਪਤਾਲ ਦੇ ਚਾਰ ਚੁਫੇਰੇ ਇੱਕ ਨਵਾਂ ਸਿਹਤ ਤੇ ਸਾਇੰਸ ਗੜ੍ਹ ਬਣਦਾ ਜਾ ਰਿਹਾ ਹੈ।
ਐਟਲਸ ਹੈਲਥ ਕੇਅਰ ਵੱਲੋਂ 241 ਕੁਈਨ ਸਟ੍ਰੀਟ ਈਸਟ ਵਿਖੇ ਇੱਕ ਉਸਾਰੀ ਦਾ ਪ੍ਰਸਤਾਵ ਮਿਲਿਆ ਹੈ ਂ ਜਿਹੜੀ ਕਿ ਪਹਿਲਾਂ ਜੌਹਨ ਲੋਗਾਨ ਪ੍ਰਾਪਰਟੀ ਰਹੀ ਹੈ। ਇਸ ਵਿੱਚ 6 ਮੰਜ਼ਿਲਾ ਮੈਡੀਕਲ ਆਫਿਸ ਬਿਲਡਿੰਗ ਹੋਵੇਗੀ। ਜੋ ਕਿ ਲੱਗਭੱਗ 155,000 ਵਰਗ ਫੁੱਟ ਹੋਵੇਗੀ। ਇਸ ਵਿੱਚ 200 ਦੇ ਕਰੀਬ ਹੈੱਲਥ ਅਤੇ ਲਾਈਫ ਜੌਬਾਂ ਹੋਣਗੀਆਂ ਂ ਕੰਸਟਰਕਸ਼ਨ ਫਾਲ 2017 ਵਿੱਚ ਅਰੰਭ ਕਰਨ ਦਾ ਪ੍ਰਸਤਾਵ ਹੈ।
ਛੇਤੀ ਹੀ ‘ਕੰਬਰਲੈਂਡ ਡਿਵੈਲਪਮੈਂਟਸ’, ਆਪਣੇ ਬੇਨਤੀ ਪੱਤਰ ਰਾਹੀਂ 145 /147 ਕੁਈਨ ਸਟ੍ਰੀਟ ਈਸਟ, ਜੋ ਪੀਲ ਮੈਮੋਰੀਅਲ ਸੈਂਟਰ ਫਾਰ ਇੰਟੈਗ੍ਰੇਟਿਡ ਹੈੱਲਥ ਐਂਡ ਵੈੱਲਨੈੱਸ ਦੇ ਸਾਹਮਣੇ ਹੈ, ਵਿਖੇ ਉਸਾਰੀ ਦੀ ਆਗਿਆ ਮੰਗਣ ਵਾਲੇ ਹਨ।
ਇਸ ਵਿੱਚ ਇੱਕ 23 ਮੰਜ਼ਿਲੀ ਰਿਹਾਇਸ਼ੀ ਬਿਲਡਿੰਗ ਅਤੇ ਇਸ ਸਮੇਂ ਚੱਲ ਰਹੀ 5 ਮੰਜ਼ਿਲੀ ਆਫਿਸ ਬਿਲਡਿੰਗ ਵਿੱਚ ਵਾਧਾ ਕੀਤਾ ਜਾਇਗਾ।
ਜਦੋਂ ਇਹ ਪੂਰੀ ਹੋ ਜਾਇਗੀ ਤਾਂ ਆਫਿਸ ਬਿਲਡਿੰਗ 55,000 ਵਰਗ ਫੁੱਟ ਤੋਂ ਵੱਧ ਹੋਵੇਗੀ ਅਤੇ ਇਸ ਵਿੱਚ 150 ਨਵੀਆਂ ਜੌਬਾਂ ਹੋਣਗੀਆਂ ਂ ਉਸਾਰੀ ਫਾਲ 2017 ਵਿੱਚ ਅਰੰਭ ਹੋਣ ਦੀ ਪ੍ਰਸਤਾਵਨਾ ਹੈ। ਇਨ੍ਹਾਂ ਉਸਾਰੀਆਂ ਤੋਂ ਕੋਈ ਬਹੁਤੀ ਦੂਰ ਨਹੀਂ ਹਨ, ਉਹ ਉਸਾਰੀਆਂ ਵੀ ਜੋ ਸਾਡੇ ਸ਼ਹਿਰ ਅਤੇ ਡਾਊਨ-ਟਾਊਨ ਬ੍ਰੈਂਪਟਨ ਲਈ ਬਹੁਤ ਹੀ ਮਾਣ ਵਾਲੀਆਂ ਹੋਣਗੀਆਂ ਜੋ ਸਾਡੇ ਵੱਡੇ-ਵੱਡੇ ਸੁਪਨਿਆਂ ਦੀਆਂ ਸਕੀਮਾਂ ਹਨ।
ਜਿਸਨੂੰ ਆਮ ਤੌਰ ਉੱਤੇ ਰਿਵਰ-ਵਾਕ ਦੇ ਹਵਾਲੇ ਨਾਲ ਯਾਦ ਕੀਤਾ ਜਾਂਦਾ ਹੈ। ਸਾਡੀ ਦ੍ਰਿਸ਼ਟੀ ਇੱਕ ਨਵਾਂ ਲਚਕਦਾਰ ਦ੍ਰਿਸ਼ ਤਿਆਰ ਕਰਨ ਦੀ ਹੈ, ਜੋ ਭਵਿੱਖ ਵਿੱਚ ਮੌਸਮ ਦੇ ਬਦਲ ਜਾਣ ਨਾਲ ਆਉਣ ਵਾਲੀਆਂ ਮੁਸੀਬਤਾਂ ਨੂੰ ਨਜਿੱਠ ਸਕੇ ਅਤੇ ਇਟੌਬੀਕੋਕ ਕ੍ਰੀਕ ਤੋਂ ਹੜ੍ਹਾਂ ਦੇ ਖਤਰੇ ਨੂੰ ਖਤਮ ਕਰ ਸਕੇ।
ਇਹ ਮੁੜ ਉਸਾਰਿਆ ਇਲਾਕਾ ਵੱਡੇ ਪਬਲਿਕ ਟ੍ਰਾਂਜ਼ਿਟ ਅਤੇ ਚੱਲ ਰਹੇ ਟ੍ਰਾਂਸਪੋਰਟ ਇਨਫ੍ਰਾਸਟ੍ਰਕਚਰ ਵਿੱਚ ਸਹਾਇਕ ਹੋਵੇਗਾ, ਸ਼ਹਿਰ ਦਾ ਹਰਿਆਵਲਾ ਇਨਫ੍ਰਾਸਟ੍ਰਕਚਰ ਹੋਰ ਵਧਾਇਆ ਜਾ ਸਕੇਗਾ, ਨਵੀਆਂ ਸੁਵਿਧਾਵਾਂ ਲਈ ਨਵੀਆਂ ਪਬਲਿਕ ਥਾਵਾਂ ਮਿਲ ਸਕਣਗੀਆਂ ਅਤੇ ਸ਼ਹਿਰੀ ਵਾਧੇ ਤੇ ਆਰਥਿਕ ਤਰੱਕੀ ਲਈ ਖੁੱਲ੍ਹੀ ਥਾਂ ਮਿਲੇਗੀ।
ਹੁਣ ਹੋਈਆਂ ਨਵੀਆਂ ਉਸਾਰੀਆਂ ਅਤੇ ਪ੍ਰਾਪਤੀਆਂ ਦੀਆਂ ਗੱਲਾਂ ਕਰਨੀਆਂ ਹਮੇਸ਼ਾ ਹੀ ਚੰਗੀਆਂ-ਚੰਗੀਆਂ ਲੱਗਦੀਆਂ ਹਨ ਂ ਪਰ ਸਾਨੂੰ ਉਨ੍ਹਾਂ ਜੌਬਾਂ ਪੈਦਾ ਕਰਨ ਵਾਲੀਆਂ ਦੋ ਸੰਸਥਾਵਾਂ ਦਾ ਵੀ ਵੱਧ ਤੋਂ ਵੱਧ ਧੰਨਵਾਦ ਕਰਨਾ ਬਣਦਾ ਹੈ, ਜਿਨ੍ਹਾਂ ਨੇ ਇੱਥੇ ਬ੍ਰੈਂਪਟਨ ਵਿੱਚ ਪਿਛਲੇ ਸਾਲ ਕਾਫੀ ਧਨ ਲਾਇਆ ਹੈ ਂ ਉਹ ਹਨ ਕੈਨ ਅਤੇ ਐਮਾਜ਼ੋਨ।
ਮੇਰੀ ਹਾਰਦਿਕ ਪਲੈਨ ਹੈ ਕਿ ਅਪਣੇ ਸ਼ਹਿਰ ਦੇ ਮਾਰਗਾਂ ਹਮੇਸਾ ਨਵੇਂ ਹੀ ਬਣਾਈ ਰੱਖਾਂ ਜਿਨ੍ਹਾਂ ਨਾਲ ਸਿਟੀ ਦੀ ਸਦਾ ਬਹੁਤ ਸਾਰੀ ਆਰਥਿਕ ਤਰੱਕੀ ਹੁੰਦੀ ਰਹੇ।
ਯਾਦ ਕਰੋ ਕਿ ਜਦੋਂ ਮੈਂ ਪਹਿਲੋਂ, ਮਿਸਟਰ ਹੇਮਿਲਟਨ ਨੋਟਰੇ ਡੇਮ’ਜ ਸੀਨੀਅਰ ਸਕੈਂਡਰੀ ਸਕੂਲ ਦੀ ਕਲਾਸ ਦੀ ਗੱਲ ਕੀਤੀ ਸੀ? ਮੈਨੂੰ ਆਸ ਹੈ ਕਿ ਇਸ ਪਰਕਾਰ ਦੀਆਂ ਜਿੱਥੇ ਸੰਭਾਵਨਾਵਾਂ ਹੋਣ, ਉਸ ਸ਼ਹਿਰ ਵਿੱਚ ਰਹਿਣ ਲਈ ਬਹੁਤ ਸਾਰੇ ਵਿਦਿਆਰਥੀਆਂ ਦੇ ਹੱਥ ਹਾਂ ਦੇ ਪੱਖ ਵਿੱਚ ਖੜ੍ਹੇ ਕੀਤੇ ਹੋਣਗੇ!
××××××××××××××××
PART 5 & 6 UNIVERSITY AND TRANSIT
ਮੇਰੀ ਪਲੈਨ ਅਨੁਸਾਰ ਇਕੱਲੀ ਯੂਨੀਵਰਸਿਟੀ ਹੀ ਹੋਰ ਜੌਬਾਂ ਪੈਦਾ ਕਰਨ, ਨਵਿ-ਉਸਾਰੀ ਅਤੇ ਧਨ ਲਾਉਣ ਦੇ ਸਾਧਨ ਵਜੋਂ ਮਹਾਨ ਕੰਮ ਬ੍ਰੈਂਪਟਨ ਵਿੱਚ ਲਿਆ ਸਕਦੀ ਹੈ ਂ ਨਾਲ਼ੇ ਪੁੰਨ ਨਾਲ਼ੇ ਫਲ਼ੀਆਂ।
ਚੋਣਾਂ ਦੇ ਸਮੇਂ ਮੈਂ ਇਸ ਮੁੱਦੇ ਸਬੰਧੀ ਬਾਰ-ਬਾਰ ਸੁਣਿਆਂ ‘ਤੇ ਜ਼ੋਰਦਾਰ ਸੁਣਿਆਂ ਅਤੇ ਇਹ ਵੰਗਾਰ ਸਵੀਕਾਰ ਕੀਤੀ ਕਿ ਮੈਂ ਬ੍ਰੈਂਪਟਨ ਵਿੱਚ ਯੂਨੀਵਰਸਿਟੀ ਲਿਆਉਣ ਲਈ ਹਰ ਸੰਭਵ ਯਤਨ ਕਰਾਂਗੀ।
ਬ੍ਰੈਂਪਟਨ ਵਿੱਚ ਯੂਨੀਵਰਸਿਟੀ ‘ਬ੍ਰੇਨ-ਡ੍ਰੇਨ’ ਘਟਾਇਗੀ ਕਿਉਂਕਿ ਇਸ ਦੇ ਸਥਾਪਤ ਹੋ ਜਾਣ ਨਾਲ ਸਾਡੇ ਵਿਦਿਆਰਥੀਆਂ ਨੂੰ ਆਪਣੀ ਵਿੱਦਿਆ ਪ੍ਰਾਪਤੀ ਅਤੇ ਸੁਪਨੇ ਪੂਰੇ ਕਰਨ ਦਾ ਅਵਸਰ ਬ੍ਰੈਂਪਟਨ ਵਿੱਚ ਆਪਣੇ ਘਰ ਰਹਿਣ ਨਾਲ ਹੀ ਹਾਸਲ ਹੋ ਜਾਵੇਗਾ।
ਕਿਸੇ ਸ਼ਹਿਰ ਦੀ ਯੂਨੀਵਰਸਿਟੀ ਵਿੱਚ ਵਿਕਸਤ ਕੀਤੇ ਗਏ ਬੁੱਧੀਜੀਵੀ ਜਾਂ ਕੀਤੀਆਂ ਮਹਾਨ ਖੋਜਾਂ, ਉਸਦੇ ਆਪਣੇ ਸ਼ਹਿਰ ਵਿੱਚ ਹੀ ਵਪਾਰ ਦੇ ਵਧਣ ਫੁੱਲਣ ਅਤੇ ਖੋਜਾਂ ਦੇ ਵਪਾਰੀ ਕਰਨ ਦਾ ਮਾਰਗ ਰੁਸ਼ਨਾਉਂਦੀਆਂ ਹਨ ਅਤੇ ਉਸ ਸ਼ਹਿਰ ਨੂੰ ਖ਼ੁਸ਼ਹਾਲ ਬਣਾਉਂਦੀਆਂ ਹਨ।
ਉਂਟੈਰੀਓ ਦੀ ਕਾਊਂਸਲ ਵੱਲੋਂ ਕੀਤੀ ਗਈ ਖੋਜ ਅਨੁਸਾਰ ਯੂਨੀਵਰਸਿਟੀਆਂ ਭਾਵੇਂ ਛੋਟੇ ਸਾਈਜ਼ ਦੀਆਂ ਹੀ ਹੋਣ ਸਥਾਨਕ ਮਿਊਂਸਪੈਲਿਟੀ ਵਿੱਚ ਸੈਂਕੜੈ ਮਿਲੀਅਨ ਦਾ ਹਰ ਸਾਲ ਵਿੱਚ ਯੋਗਦਾਨ ਪਾਉਂਦੀਆਂ ਹਨ ਅਤੇ ਹਜ਼ਾਰਾਂ ਜੌਬਾਂ ਪੈਦਾ ਕਰਦੀਆਂ ਹਨ।
ਪਿਛਲੀ ਫਾਲ ਵਿੱਚ ਜਦੋਂ ਪ੍ਰੌਵਿੰਸਲ ਸਰਕਾਰ ਨੇ ਇਹ ਘੋਸ਼ਣਾ  ਕੀਤੀ ਕਿ ਬ੍ਰੈਂਪਟਨ ਵਿੱਚ ਵੀ ਇੱਕ ਯੂਨੀਵਰਸਿਟੀ ਹੋਵੇਗੀ, ਕਈ ਹੋਰ ਯੂਨੀਵਰਸਿਟੀਆਂ ਨੇ ਵੀ ਇੱਥੇ ਆਪਣੀ ਹਾਜ਼ਰੀ ਲਾਉਣ ਵਿੱਚ ਭਾਰੀ ਰੁਚੀ ਦਿਖਾਈ ਹੈ।
ਯੂਨੀਵਰਸਿਟੀ ਦੇ ਸਥਾਨ ਦੀ ਚੋਣ ਕਰਨੀ ਅਜੇ ਬਾਕੀ ਹੈ। ਜਦੋਂ ਇੱਕ ਵੇਰ ਯੂਨੀਵਰਸਿਟੀ ਦੀ ਪਹਿਚਾਨ ਬਣ ਗਈ ਅਤੇ ਇਸ ਦੀਆਂ ਲੋੜਾਂ ਦਾ ਪਤਾ ਚੱਲ ਗਿਆ ਫਿਰ ਢੁਕਵੀਆਂ ਕਈ ਥਾਵਾਂ ਉੱਤੇ ਸੋਚ ਵਿਚਾਰ ਕੀਤੀ ਜਾਇਗੀ।
ਯੂਨੀਵਰਸਿਟੀ ਤੀਕਰ ਵਿਦਿਆਰਥੀਆਂ ਅਤੇ ਹੋਰ ਆਉਣ ਲੋੜਵੰਦਾਂ ਦੀ ਪਹੁੰਚ (ਭਾਵ ਪਬਲਿਕ ਟ੍ਰਾਂਜ਼ਿਟ ਅਤੇ ਸੜਕਾਂ) ਦੇ ਨਾਲ-ਨਾਲ ਬ੍ਰੈਂਪਟਨ ਅਤੇ ਉਂਟੈਰੀਓ ਦੇ ਵਾਧੇ ਦੀ ਪਲੈਨ, ਥਾਂ ਦੀ ਚੋਣ ਕਰਨ ਵਿੱਚ ਮਹੱਤਵ ਪੂਰਨ ਹਿੱਸਾ ਪਾਇਗੀ।
ਮੈਂ ਆਪਣੀ ਇਹ ਇੱਛਾ ਪੂਰੇ ਜੋਰ ਨਾਲ ਦਰਸਾ ਚੁੱਕੀ ਹਾਂ ਕਿ ਯੂਨੀਵਰਸਿਟੀ ਕ੍ਰਾਂਤੀਕਾਰੀ ਖੋਜ-ਵਿਚਾਰ ਭਰਪੂਰ ਹੋਵੇ ਜੋ ਬ੍ਰੈਂਪਟਨ ਵਿੱਚ ਇਸ ਵੇਲੇ ਚੱਲ ਰਹੇ ਅਤੇ ਭਵਿੱਖ ਦੀਆਂ ਹੈੱਲਥ ਕੇਅਰ ਸੰਸਥਾਵਾਂ (ਜਿਵੇਂ ਕਿ ਬ੍ਰੈਂਪਟਨ ਸਿਵਕ, ਪੀਲ ਮੈਮੋਰੀਅਲ ਹਸਪਤਾਲ ਅਤੇ ਐਰਨ ਓਕ ਕਿਡਜ) ਅਤੇ ਤਕਨਾਲੋਜੀ/ ਆਰ ਡੀ ਆਧਾਰੀ ਕੰਪਨੀਆਂ ਹੋਣ, ਜਿਨ੍ਹਾਂ ਨਾਲ ਇਨਕਲਾਬੀ ਅਤੇ ਹੈੱਲਥ ਅਤੇ ਲਾਈਫ ਸਾਇੰਸਜ ਦੀ ਹੱਬ ਉਸਾਰੀ ਜਾ ਸਕੇ।
×××××××××××××
ਸਾਡੇ ਸ਼ਹਿਰ ਦੀ ਆਰਥਿਕ ਉਸਾਰੀ ਲਈ ਬ੍ਰੈਂਪਟਨ ਦੇ ਅੰਦਰ ਅਤੇ ਇਸਦੇ ਚਾਰੇ ਚੁਫੇਰੇ ਦੇ ਸ਼ਹਿਰਾਂ ਵਿੱਚ ਆਉਣ ਜਾਣ ਦੇ ਵਧੀਆ ਸਾਧਨ ਹੋਣ ਦੀ ਬਹੁਤ ਮਹੱਤਤਾ ਹੈ।
ਪਿਛਲੇ ਦੋ ਸਾਲਾਂ ਵਿੱਚ ਫੈਡਰਲ ਸਰਕਾਰ ਤੇ ਪ੍ਰੌਵਿੰਸਲ ਸਰਕਾਰ ਦੋਹਾਂ ਕੋਲੋਂ ਇਨਫ੍ਰਾਸਟ੍ਰਕਚਰ ਲਈ 200 ਮਿਲੀਅਨ ਡਾਲਰਾਂ ਤੋਂ ਵੱਧ ਵੀ ਵਾਧੂ ਧਨ ਪ੍ਰਾਪਤ ਕਰਨ ਵਿੱਚ ਸਾਨੂੰ ਵਿਸ਼ੇਸ਼ ਸਫਲਤਾ ਮਿਲੀ ਹੈ।
ਭਾਵੇਂ ਕਿ ਇਹ ਵੀ ਕੋਈ ਘੱਟ ਪ੍ਰਾਪਤੀ ਨਹੀਂ ਕਿ ਅਸੀਂ ‘ਐੱਲਆਰਟੀ’ ਸਟੀਲਜ ਤੱਕ ਹਾਸਲ ਕਰ ਲਈ ਹੈ ਪਰ ਮੈਂ ਅਜੇ ਵੀ ਵੱਡੀ ਆਸ ਰੱਖਦੀ ਹਾਂ ਕਿ ਅਸੀਂ ਇਸਨੂੰ ਆਉਣ ਵਾਲੇ ਦਿਨਾਂ ਵਿੱਚ ਡਾਊਨ ਟਾਊਨ ਗੋ ਸਟੇਸ਼ਨ ਨਾਲ ਜੋੜ ਸਕਾਂਗੇ। ਤਾਂ ਕਿ ਮਹਾਨ ਸੁਪਰ ਲਾਂਘੇ ਵਾਲੀ ਸਾਡੀ ਪੂਰੀ ਦੀ ਪੂਰੀ ਪ੍ਰਾਪਤੀ ਹੋਵੇ।
ਇਹ ਰਸਤਾ ਗੋ ਸਟੇਸ਼ਨ ਤੀਕਰ ਕਿੱਧਰ ਦੀ ਪਹੁੰਚਦਾ ਹੈ ਇਹ ਮੁੱਦਾ ਕਾਊਂਸਲ ਵਿੱਚ ਪਿਛਲੇ ਦੋ ਸਾਲ ਬੇਅਰਥ ਰਿੜਕਿਆ ਗਿਆ ਹੈ ਅਤੇ ਸਰਬੱਤ ਦੇ ਭਲੇ ਦੀ ਥਾਂ ਨਿੱਜੀ ਸਵਾਰਥਾਂ ਦੀਆਂ ਘੁੰਮਣਘੇਰੀਆਂ ਵਿੱਚ ਸ਼ਾਇਦ ਇਹ ਇਸੇ ਤਰ੍ਹਾਂ ਹੀ ਫਸਿਆ ਰਹੇ।
ਕੁੱਝ ਕੁ ਮਹੀਨੇ ਪਹਿਲੋਂ ਹੀ ਮੈਂ ਰੀਓਕੈਨ ਦੇ ਸੀਈਓ ਐਡ ਸਨਸ਼ਾਈਨ ਨੂੰ ਆਪਣੇ ਦਫਤਰ ਆਉਣ ਦਾ ਨਿਮੰਤਰਨ ਦਿੱਤਾ ਸੀ ਤਾਂ ਕਿ ਉਹ ਸੋਚ ਵਿਚਾਰ ਕਰ ਸਕੇ ਕਿ ਕੀ ਕੈਨੇਡਾ ਦੇ ਸਭ ਤੋਂ ਵੱਡੇ ਰੀਅਲ ਅਸਟੇਟ ਇਨਵੈਸਟਮੈਂਟ ਟ੍ਰਸਟ ਕੋਲ ਸ਼ੌਪਰਜ ਵਰਡ ਵਿੱਚ ਧਨ ਲਾਉਣ ਦੀ ਕੋਈ ਸਕੀਮ ਹੈ।
ਮੈਂ ਉਸਨੂੰ ਵਿਚਾਰ ਪੇਸ਼ ਕੀਤੇ ਕਿ ਐੱਲਆਰਟੀ ਲਾਈਨ ਦੇ ਸਟੀਲਜ ਵਾਲੇ ਸਮਾਪਤੀ ਸਿਰੇ ਉੱਤੇ ਹੋਣ ਦੇ ਉਸਨੂੰ ਕੀ-ਕੀ ਖਾਸ ਲਾਭ ਪ੍ਰਾਪਤ ਹੋਣਗੇ, ਨੇੜੇ ਹੀ 14,000 ਵਿਦਿਆਰਥੀਆਂ ਦੀ ਚਹਿਲ ਪਹਿਲ ਹੋਵੇਗੀ ਜੋ ਸ਼ੇਰੀਡੇਨ ਕਾਲਜ ਦੇ ਬ੍ਰੈਂਪਟਨ ਕੈਂਪਸ ਵਿੱਚ ਪੜ੍ਹਦੇ ਹਨ ਅਤੇ ਉਸਨੂੰ ਤਾਜ਼ੀ ਖ਼ਬਰ ਯੂਨੀਵਰਸਿਟੀ ਬਣਨ ਦੀ ਵੀ ਦਿੱਤੀ।
ਮੇਰੇ ਥੋੜਾ ਬਹੁਤ ਉਤਸ਼ਾਹਿਤ ਕਰਨ ਪਿੱਛੋਂ ਮੇਰੇ ਦਫਤਰੋਂ ਉਹ ਇਹ ਸੋਚਦਾ ਹੋਇਆ ਗਿਆ ਕਿ ਇਸ ਬਾਬੇ ਆਦਮ ਦੇ ਵੇਲੇ ਦੇ ਖਸਤਾ ਹਾਲਤ ‘ਸ਼ੌਪਰਜ ਵਰਡ’ ਮਾਲ ਨੂੰ ਫਿਰ ਬ੍ਰੈਂਪਟਨ ਦਾ ਇੱਕ ਮਹਾਨ ਮਾਲ ਕਿਵੇਂ ਬਣਾ ਸਕਦਾ ਹੈ।
ਆਸ ਕੀਤੀ ਜਾਂਦੀ ਹੈ ਕਿ ਰਾਇਓਕੈਨ ਬ੍ਰੈਂਪਟਨ ਦੀ ਕਾਊਂਸਲ ਕੋਲੋਂ ਆਗਿਆ ਲੈ ਰਿਹਾ ਹੋਵੇਗਾ ਕਿ ਉਹ ਮਾਸਟਰ ਪਲੈਨ ਬਣਾ ਸਕੇ ਜਿਸ ਵਿੱਚ 300,000 ਵਰਗ ਫੁੱਟ ਰੀਟੇਲ ਅਤੇ ਕਰੀਬ 1,500 ਰਿਹਾਇਸ਼ੀ ਇਕਾਈਆਂ ਹੋਣਗੀਆਂ ਅਤੇ ਇਸ ਉੱਤੇ 150 ਮਿਲੀਅਨ ਡਾਲਰ ਖਰਚ ਆਉਣਗੇ।
×××××××××××
PART G: CONCLUSION
ਜਿਵੇਂ-ਜਿਵੇਂ ਬ੍ਰੈਂਪਟਨ ਗਲੋਬਲ ਮੰਚ ਵੱਲ ਵਧ ਰਿਹਾ ਹੈ, ਹਰ ਰੋਜ ਹੈਰਾਨ ਕਰ ਦੇਣ ਵਾਲੇ ਵਰਤਾਰੇ ਵਾਪਰ ਰਹੇ ਹਨ ਂ ਨਵੇਂ ਪੀਲ  ਮੈਮੋਰੀਅਲ ਦੇ ਚੁਗਿਰਦੇ ਹਿਊਮਨ ਹੈੱਲਥ ਅਤੇ ਸਾਇੰਸਜ ਦਾ ਝੁਰਮਟ ਬਣਨਾ, ਬ੍ਰੈਂਪਟਨ ਵਿੱਚ ਨਵੀਂ ਯੂਨੀਵਰਸਿਟੀ ਦੀ ਆਗਿਆ ਮਿਲਣਾ ਅਤੇ ਸ਼ਹਿਰੀ ਉਸਾਰੀ ਦੇ ਮਹੱਤਵ ਪੂਰਨ ਪ੍ਰਾਜੈਕਟ ਜਿਵੇਂ ਕਿ ਰਿਵਰ-ਵਾਕ ਅਤੇ ਟ੍ਰਾਂਜ਼ਿਟ ਵਿੱਚ ਵਾਧਾ ਆਦਿ ਬੜੀ ਖਿੱਚ ਪਾਉਂਦੇ ਹਨ। ਸ਼ਹਿਰ ਵਿੱਚ ਬਿਜ਼ਨਸ ਵਾਲਿਆਂ ਨੂੰ ਹੋਰ ਵੱਧ ਧਨ ਲਾਉਣ ਲਈ, ਉਨ੍ਹਾਂ ਲੋਕਾਂ ਨੂੰ ਜੋ ਘਰ ਲੱਭ ਰਹੇ ਹਨ ਅਤੇ ਆਪਣੀਆਂ ਇੱਥੇ ਜੜ੍ਹਾਂ ਲਾਉਣੀਆਂ ਤੇ ਪੱਕੇ ਪੈਰ ਜਮਾਉਣਾ ਚਾਹੁੰਦੇ ਹਨ, ਅਤੇ ਸਾਡੇ ਭਵਿੱਖ ਦੇ ਆਗੂਆਂ ਅਤੇ ਖੋਜੀਆਂ ਨੂੰ, ਮਿਸਟਰ ਹਮਿਲਟਨ ਦੀ ਕਲਾਸ ਵਾਲਿਆਂ ਨੂੰ, ਹੁਨਰ ਪ੍ਰਾਪਤ ਕਰ ਲੈਣ ਪਿੱਛੋਂ ਜੋ ਆਰਥਿਕਤਾ ਵਿੱਚ ਸਫਲ ਹੋਣਾ ਚਾਹੁੰਦੇ ਹਨ ਅਤੇ ਰਹਿਣ ਲਈ ਜਾਂ ਬ੍ਰੈਂਪਟਨ ਵਿੱਚ ਮੁੜ ਆਉਣ ਲਈ ਇਹ ਕਾਰਨ ਬਹੁਤ ਉਤਸ਼ਾਹਿਤ ਕਰਦੇ ਹਨ।
ਮੇਅਰ ਬਣਨ ਪਿੱਛੋਂ ਮੇਰੇ ਪਹਿਲੇ ਉਦਘਾਟਨੀ ਸਮਾਰੋਹ ਵਿੱਚ ਮੈਂ ਬ੍ਰੈਂਪਟਨ ਦੇ ਨਾਗਰਿਕਾਂ ਨੂੰ ਇਹ ਵੰਗਾਰ ਪਾਈ ਸੀ ਕਿ ਉਹ ਸਦਾ ਸਤਰਕ ਰਹਿਣ ਅਤੇ ਸਿਟੀ ਨਾਲ਼ ਜੁੜੇ ਰਹਿਣ ਂ ਸਾਡੇ ਸਾਰਿਆਂ ਲਈ, ਚਾਹੇ ਤੁਸੀਂ ਬਿਜ਼ਨਸ ਵਿੱਚ ਹੋ ਚਾਹੇ ਸਰਕਾਰ ਵਿੱਚ, ਇਹ ਬਹੁਤ ਹੀ ਉਤਸ਼ਾਹ ਵਾਲਾ ਸਮਾਂ ਹੈ।
ਜਦੋਂ ਕਿ ਹੋਰ ਕੁੱਝ ਥਾਵਾਂ ਆਉਣ ਵਾਲ਼ਿਆਂ ਲਈ ਕੰਧਾਂ ਉਸਾਰ ਕੇ ਰੁਕਾਵਟਾਂ ਖੜ੍ਹੀਆਂ ਕਰ ਰਹੀਆਂ ਹਨ, ਸੱਚੀ ਗੱਲ ਤਾਂ ਇਹ ਹੈ ਕਿ ਅਸੀਂ ਇੱਥੇ ਬ੍ਰੈਂਪਟਨ ਵਿੱਚ ਉਨ੍ਹਾਂ ਨੂੰ ‘ਜੀ ਆਇਆਂ’ ਕਹਿਣ ਲਈ ਸੁਹਾਵਣੇ ਪੁਲ਼ ਉਸਾਰ ਰਹੇ ਹਾਂ।
ਬ੍ਰੈਂਪਟਨ ਦੇ ਬਿਜ਼ਨਸ ਅਤੇ ਆਰਥਿਕ ਕਮਿਊਨਿਟੀ ਦੇ ਪ੍ਰਤੀਨਿਧ ਹੋਣ ਦੇ ਨਾਤੇ ਤੁਹਾਨੂੰ ਵੀ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ।
ਕੋਈ ਵੀ ਇਕੱਲਾ ਵਿਅਕਤੀ ਜਾਂ ਸੰਸਥਾ ਬਰੈਂਪਟਨ ਦੀ ਤਰੱਕੀ ਨਹੀਂ ਕਰ ਸਕਦਾ ਂ ਚਮਤਕਾਰੀ ਸਿੱਟੇ ਪ੍ਰਾਪਤ ਕਰਨ ਲਈ ਸਾਨੂੰ ਸਾਰਿਆਂ ਨੂੰ ਇੱਕ ਸੋਚ ਅਤੇ ਇੱਕ ਸੁਰ ਹੋ ਕੇ ਵੱਧ ਤੋਂ ਵੱਧ ਯਤਨ ਕਰਨ ਦੀ ਲੋੜ ਹੈ।
ਅਸੀਂ ਜੋ ਸਿਟੀ ਵਿੱਚ ਕੰਮ ਕਰਦੇ ਹਾਂ ਸਾਨੂੰ ਤੁਹਾਡੇ ਪੂਰੇ ਸਹਿਯੋਗ ਦੀ ਲੋੜ ਹੈ, ਤੁਹਾਡੇ ਸੰਪਰਕਾਂ, ਯੋਜਨਾਵਾਂ ਅਤੇ ਯੋਗਤਾਵਾਂ ਨੂੰ ਆਪਣੇ ਨਾਲ਼ ਜੋੜਨ ਦੀ, ਤਾਂ ਕਿ ਅਸੀਂ ਬ੍ਰੈਂਪਟਨ ਵਿੱਚ ਨਵੀਆਂ ਸੰਭਾਵਨਾਵਾਂ ਉਜਾਗਰ ਕਰ ਸਕੀਏ।
ਇੱਕ ਨਵਾਂ ਯੂਨੀਵਰਸਿਟੀ ਕੈਂਪਸ ਪ੍ਰਾਪਤ ਕਰਨ ਤੋਂ ਲੈ ਕੇ ਸ਼ਹਿਰੀ ਵਿਕਾਸ ਪ੍ਰਾਜੈਕਟ ਜਿਵੇਂ ਕਿ ਰਿਵਰ-ਵਾਕ ਪੂਰਾ ਕਰਨ ਤੱਕ ਂ ਸਰਗਰਮ ਹੋਣ ਲਈ ਸਾਨੂੰ ਇੱਕ ਵੰਗਾਰ ਹੈ ਅਤੇ ਸਾਨੂੰ ਸਵੀਕਾਰ ਹੈ।
ਨਿਰਨੇ ਉਹਨਾਂ ਵੱਲੋਂ ਹੀ ਲਏ ਜਾਂਦੇ ਹਨ ਜੋ ਹਿੰਮਤ ਕਰ ਕੇ ਅੱਗੇ ਆਉਂਦੇ ਹਨ।
ਮੈਂ ਅਤੇ ਕਾਊਂਸਲ ਦੇ ਮੈਂਬਰ, ਅਸੀਂ ਸਾਰੇ, ਬ੍ਰੈਂਪਟਨ ਬੋਰਡ ਆਫ ਟ੍ਰੇਡ ਤੋਂ ਇਹ ਆਸ ਕਰਦੇ ਹਾਂ ਕਿ ਜਦੋਂ ਅਸੀਂ ਸਾਡੇ ਸਿਟੀ ਦੇ ਸਾਹਮਣੇ ਆਉਣ ਵਾਲੇ ਵੱਡੇ ਮੁੱਦਿਆਂ ਨੂੰ ਸੁਲਝਾਉਣ ਦੇ ਯਤਨ ਕਰ ਰਹੇ ਹੁੰਦੇ ਹਾਂ ਤਾਂ ਉਹ ਸਾਨੂੰ ਆਪਣੀ ਸਿਆਣੀ ਸਲਾਹ ਅਤੇ ਭਰਪੂਰ ਸਹਾਇਤਾ ਦੇਵੇ।
ਮੈਂ ਤੁਹਾਡੇ ਨਾਲ਼ ਕੰਮ ਅਤੇ ਸਹਿਯੋਗ, ਕਰਦੀ ਰਹੀ ਹਾਂ ਅਤੇ ਕਰਦੀ ਰਹਾਂਗੀ, ਤਾਂ ਕਿ ਸਥਾਨਕ ਸਰਕਾਰ ਵਿੱਚ ਲੋਕਾਂ ਦਾ ਪੂਰਾ ਭਰੋਸਾ ਬਣਿਆਂ ਰਹੇ।
ਆਰਥਿਕ ਨਵੀਨਤਾ ਲਈ, ਹੋਰ ਸੰਭਾਵਨਾਵਾਂ ਖੋਜਣ ਲਈ, ਅਸੀਂ ਇੱਕ ਸੁਰ ਹੋ ਕੇ ਪੂਰੇ ਉਤਸ਼ਾਹ ਨਾਲ਼ ਕਾਰਜ ਕਰਕੇ ਪ੍ਰੇਰਨਾ ਭਰਪੂਰ ਵਾਤਾਵਰਨ ਉਸਾਰਾਂਗੇ, ਜਿਸ ਨਾਲ਼ ਨਵੀਂ ਆਰਥਿਕ ਉਸਾਰੀ ਉਪਜੇਗੀ ਅਤੇ ‘ਜੈਸੇ ਥੇ’ (ਸਟੇਟਸ ਕੋ) ਦੀਆਂ ਕੰਧਾਂ ਢੈ-ਢੇਰੀ ਹੋ ਜਾਣਗੀਆਂ ਅਤੇ ਸਾਡਾ ਸ਼ਹਿਰ ਤਰੱਕੀ ਦੀਆਂ ਸਿਖਰਾਂ ਛੋਹ ਲਵੇਗਾ।
ਤੁਹਾਡਾ ਬਹੁਤ-ਬਹੁਤ ਧੰਨਵਾਦ
ਲਿੰਡਾ ਜੈਫਰੀ, ਮੇਅਰ

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …