ਓਟਵਾ/ਬਿਊਰੋ ਨਿਊਜ਼ : ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਲਿਬਰਲ ਸਰਕਾਰ ਵੀ ਚੌਕਸ ਹੋ ਗਈ ਹੈ। ਇਸ ਦੇ ਚੱਲਦਿਆਂ ਜਸਟਿਨ ਟਰੂਡੋ ਸਰਕਾਰ ਨੇ ਇਕ ਨਵੀਂ ਕੈਬਨਿਟ ਕਮੇਟੀ ਬਣਾਈ ਹੈ, ਜੋ ਕੋਰੋਨਾ ਵਾਇਰਸ ਫੈਲਣ ਦੀ ਸੂਰਤ ਵਿਚ ਬਹੁਤ ਤੇਜ਼ੀ ਨਾਲ ਫੈਸਲੇ ਲਵੇਗੀ। ਕੋਵਿਡ-19 ਦੇ ਸਬੰਧ ਵਿੱਚ ਤਿਆਰ ਕੀਤੀ ਗਈ ਨਵੀਂ ਕੈਬਨਿਟ ਕਮੇਟੀ ਨੇ ਇਕ ਮੀਟਿੰਗ ਕੀਤੀ। ਕੈਨੇਡਾ ਵਿੱਚ ਕੋਵਿਡ-19 ਦੇ ਕੇਸਾਂ ਵਿੱਚ ਅਜੇ ਵੀ ਵਾਧਾ ਹੋ ਰਿਹਾ ਹੈ। ਕਮੇਟੀ ਦੀ ਪਹਿਲੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਪੈਟੀ ਹਾਜ਼ਦੂ ਨੇ ਆਖਿਆ ਕਿ ਜਨਵਰੀ ਤੋਂ ਹੀ ਗਲੋਬਲ ਪੱਧਰ ਉੱਤੇ ਫੈਲ ਰਹੇ ਇਸ ਵਾਇਰਸ ਦੇ ਸਬੰਧ ਵਿੱਚ ਯੋਜਨਾਬੰਦੀ ਕੀਤੀ ਜਾ ਰਹੀ ਸੀ। ਉਨ੍ਹਾਂ ਆਖਿਆ ਕਿ ਅਸੀਂ ਪਹਿਲਾਂ ਹੀ ਗਲੋਬਲ, ਇਕਨੌਮਿਕ ਤੇ ਸਪਲਾਈ ਚੇਨ ਵਿੱਚ ਵਿਘਨ ਵੇਖ ਚੁੱਕੇ ਹਾਂ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਇਸ ਨਵੇਂ ਵਾਇਰਸ ਦੇ ਸਿਹਤ ਤੋਂ ਇਲਾਵਾ ਪੈਣ ਵਾਲੇ ਹੋਰਨਾਂ ਪ੍ਰਭਾਵਾਂ ਲਈ ਵੀ ਕੈਨੇਡਾ ਤਿਆਰ ਰਹੇ। ਹਾਜ਼ਦੂ ਨੇ ਆਖਿਆ ਕਿ ਸਰਕਾਰ ਨੂੰ ਇਹ ਖਦਸ਼ਾ ਹੈ ਕਿ ਕੈਨੇਡੀਅਨ ਕਮਿਊਨਿਟੀ ਵਿੱਚ ਵੱਡੀ ਪੱਧਰ ਉੱਤੇ ਆਊਟਬ੍ਰੇਕ ਹੋ ਸਕਦਾ ਹੈ ਹਾਲਾਂਕਿ ਚੀਫ ਪਬਲਿਕ ਹੈਲਥ ਆਫੀਸਰ ਡਾ. ਥੈਰੇਸਾ ਟੈਮ ਨੇ ਆਖਿਆ ਕਿ ਸਰਕਾਰ ਵੱਲੋਂ ਔਖੀ ਸਥਿਤੀ ਵਿੱਚ ਕਿਹੋ ਜਿਹੀ ਪ੍ਰਤੀਕਿਰਿਆ ਦਿੱਤੀ ਜਾਣੀ ਹੈ ਇਸ ਲਈ ਪਹਿਲਾਂ ਤੋਂ ਹੀ ਸਾਰੀ ਯੋਜਨਾਬੰਦੀ ਕਰ ਲਈ ਗਈ ਹੈ। ਹਾਜ਼ਦੂ ਨੇ ਆਖਿਆ ਹਾਲਾਂਕਿ ਅਜੇ ਉਹ ਕੈਨੇਡੀਅਨਾਂ ਨੂੰ ਇਹ ਨਹੀਂ ਆਖ ਰਹੇ ਕਿ ਸਪਲਾਈ ਇੱਕਠੀ ਕਰਨੀ ਸ਼ੁਰੂ ਕਰ ਦੇਣ ਪਰ ਸਾਨੂੰ ਇਸ ਲਈ ਤਿਆਰ ਜ਼ਰੂਰ ਰਹਿਣਾ ਚਾਹੀਦਾ ਹੈ ਕਿ ਜੇ ਲੋੜ ਪੈਂਦੀ ਹੈ ਤਾਂ ਅਸੀਂ ਬਿਮਾਰ ਪੈਣ ਦੀ ਸੂਰਤ ਵਿੱਚ ਖੁਦ ਨੂੰ ਅਲੱਗ ਥਲੱਗ ਕਰ ਸਕੀਏ। ਪੀਐਮਓ ਨੇ ਆਖਿਆ ਕਿ ਕੈਬਨਿਟ ਦੇ ਇੰਸੀਡੈਂਟ ਰਿਸਪਾਂਸ ਗਰੁੱਪ, ਪਬਲਿਕ ਹੈਲਥ ਏਜੰਸੀ ਆਫ ਕੈਨੇਡਾ, ਕੈਨੇਡਾ ਦੇ ਚੀਫ ਮੈਡੀਕਲ ਆਫੀਸਰਜ਼ ਆਫ ਹੈਲਥ ਦੀ ਸਪੈਸ਼ਲ ਐਡਵਾਈਜ਼ਰੀ ਕਮੇਟੀ ਅਤੇ ਪਬਲਿਕ ਸੇਫਟੀ ਕੈਨੇਡਾ ਦੇ ਗਵਰਮੈਂਟ ਆਪਰੇਸ਼ਨਜ਼ ਸੈਂਟਰ ਵੱਲੋਂ ਪਹਿਲਾਂ ਤੋਂ ਹੀ ਕੀਤੇ ਜਾ ਰਹੇ ਕੰਮਾਂ ਦਾ ਵੀ ਇਹ ਕਮੇਟੀ ਜਾਇਜ਼ਾ ਲਵੇਗੀ। ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਖਿਆ ਕਿ ਇਸ ਮਾਮਲੇ ਵਿੱਚ ਸਾਰਾ ਦੇਸ਼ ਰਲ ਕੇ ਕੰਮ ਕਰ ਰਿਹਾ ਹੈ।
ਬ੍ਰਿਟਿਸ਼ ਕੋਲੰਬੀਆ ‘ਚ ਵੀ ਕੋਰੋਨਾ ਦੀ ਦਹਿਸ਼ਤ
ਦੁਨੀਆ ਭਰ ‘ਚ ਕਰੋਨਾ ਵਾਇਰਸ ਕਾਰਨ ਦਹਿਸ਼ਤ ਫੈਲੀ ਹੋਈ ਹੈ ਅਤੇ ਕੈਨੇਡਾ ਵੀ ਇਸ ਵਾਇਰਸ ਤੋਂ ਬਚ ਨਹੀਂ ਸਕਿਆ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਵੀ ਕਰੋਨਾ ਵਾਇਰਸ ਦੇ ਤਿੰਨ ਸ਼ੱਕੀ ਮਾਮਲਿਆਂ ਦੀ ਪਛਾਣ ਕੀਤੀ ਗਈ ਹੈ, ਜਿਸ ਨਾਲ ਸੂਬੇ ‘ਚ ਮਰੀਜ਼ਾਂ ਦੀ ਕੁੱਲ ਗਿਣਤੀ 12 ਹੋ ਗਈ ਹੈ। ਬੀਸੀ ਸੂਬੇ ‘ਚ ਵੱਡੀ ਗਿਣਤੀ ਵਿਚ ਪੰਜਾਬੀ ਰਹਿੰਦੇ ਹਨ ਤੇ ਕਈ ਪੰਜਾਬੀ ਕੈਨੇਡਾ ਸਰਕਾਰ ‘ਚ ਮੰਤਰੀ ਵੀ ਹਨ। ਬੀਸੀ ਸੂਬੇ ਦੀ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਮੁਤਾਬਕ ਇਹ ਤਿੰਨੋਂ ਸ਼ੱਕੀ ਮਾਮਲੇ ਇਰਾਨ ਨਾਲ ਸਬੰਧਤ ਹਨ, ਜਿੱਥੇ ਕਰੋਨਾ ਵਾਇਰਸ ਨੇ ਲੋਕਾਂ ਨੂੰ ਆਪਣੀ ਜਕੜ ‘ਚ ਲਿਆ ਹੋਇਆ ਹੈ।
ਨਵੀਂ ਗਠਿਤ ਕਮੇਟੀ ਵਿਚ ਸ਼ਾਮਲ ਮੰਤਰੀ
ੲ ਜੀਨ ਯਵੇਸ ਡਕਲਸ, ਖਜ਼ਾਨਾ ਬੋਰਡ ਦੇ ਪ੍ਰੈਜ਼ੀਡੈਂਟ
ੲ ਨਵਦੀਪ ਬੈਂਸ, ਇਨੋਵੇਸ਼ਨ, ਸਾਇੰਸ ਐਂਡ ਇੰਡਸਟਰੀ ਮੰਤਰੀ
ੲ ਬਿੱਲ ਬਲੇਅਰ, ਪਬਲਿਕ ਸੇਫਟੀ ਮੰਤਰੀ
ੲ ਮਿਲੇਨੀ ਜੌਲੀ, ਇਕਨੌਮਿਕ ਡਿਵੈਲਪਮੈਂਟ ਐਂਡ ਆਫੀਸ਼ੀਅਲ ਲੈਂਗੁਏਜਿਜ਼ ਮੰਤਰੀ
ੲ ਬਿੱਲ ਮੌਰਨਿਊ, ਵਿੱਤ ਮੰਤਰੀ
ੲ ਕਾਰਲਾ ਕੁਆਲਟਰੋ, ਇੰਪਲਾਇਮੈਂਟ ਵਰਕਫੋਰਸ ਡਿਵੈਲਪਮੈਂਟ ਤੇ ਡਿਸਐਬਿਲਿਟੀ ਮੰਤਰੀ
ਇਨ੍ਹਾਂ ਤੋਂ ਇਲਾਵਾ ਕਰਸਟੀ ਡੰਕਨ ਨੂੰ ਵੀ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਸੰਚਾਰੀ ਬਿਮਾਰੀਆਂ ਸਬੰਧੀ ਮੁਹਾਰਤ ਹੋਣ ਕਾਰਨ ਉਨ੍ਹਾਂ ਨੂੰ ਇਸ ਕਮੇਟੀ ਵਿੱਚ ਰੱਖਿਆ ਗਿਆ ਹੈ।
Home / ਜੀ.ਟੀ.ਏ. ਨਿਊਜ਼ / ਲਿਬਰਲ ਸਰਕਾਰ ਨੇ ਕੋਰੋਨਾ ਵਾਇਰਸ ਮਾਮਲੇ ‘ਚ ਨਜਰਸਾਨੀ ਕਰਦਿਆਂ ਨਵੀਂ ਕੈਬਨਿਟ ਕਮੇਟੀ ਦਾ ਕੀਤਾ ਗਠਨ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …