4.1 C
Toronto
Thursday, November 27, 2025
spot_img
Homeਜੀ.ਟੀ.ਏ. ਨਿਊਜ਼ਟੋਰਾਂਟੋ 'ਚ ਪੰਜਾਬੀ ਡਰਾਈਵਰ 18 ਸਾਲਾ ਕੁੜੀ ਅਗਵਾ ਮਾਮਲੇ 'ਚ ਫਸਿਆ

ਟੋਰਾਂਟੋ ‘ਚ ਪੰਜਾਬੀ ਡਰਾਈਵਰ 18 ਸਾਲਾ ਕੁੜੀ ਅਗਵਾ ਮਾਮਲੇ ‘ਚ ਫਸਿਆ

ਟੋਰਾਂਟੋ/ ਬਿਊਰੋ ਨਿਊਜ਼
ਪੰਜਾਬੀ ਮੂਲ ਦੇ 24 ਸਾਲਾ ਊਬਰ ਡਰਾਈਵਰ ਸੁਖਬਾਜ਼ ਸਿੰਘ ਨੇ ਇਕ 18 ਸਾਲਾ ਕੁੜੀ ਨੂੰ ਅਗਵਾ ਕਰ ਲਿਆ ਅਤੇ ਉਸ ਨੂੰ ਲੈ ਕੇ ਸੁੰਨਸਾਨ ਇਲਾਕੇ ਵਿਚ ਲੈ ਗਿਆ। ਟੋਰਾਂਟੋ ਪੁਲਿਸ ਅਨੁਸਾਰ ਕੁੜੀ ਨੇ ਐਤਵਾਰ ਨੂੰ ਸ਼ਾਮੀਂ ਚਾਰ ਵਜੇ ਇਲਿੰਗਟਨ ਐਵੀਨਿਊ ਈਸਟ ਅਤੇ ਡਨਫ਼ੀਲਡ ਦੇ ਕੋਲੋਂ ਊਬਰ ਦੀ ਗੱਡੀ ਲਈ ਸੀ। ਉਸ ਤੋਂ ਬਾਅਦ ਡਰਾਈਵਰ ਨੇ ਕੁੜੀ ਨਾਲ ਅਸ਼ਲੀਲ ਗੱਲਾਂ ਕਰਨ ਦਾ ਯਤਨ ਕੀਤਾ ਅਤੇ ਉਸ ਨਾਲ ਛੇੜਛਾੜ ਦਾ ਵੀ ਯਤਨ ਕੀਤਾ।
ਕੁੜੀ ਨੇ ਵਿਰੋਧ ਕਰਦਿਆਂ ਕਾਰ ਵਿਚੋਂ ਉਤਰਨ ਦਾ ਯਤਨ ਕੀਤਾ ਤਾਂ ਸੁਖਬਾਜ਼ ਸਿੰਘ ਨੇ ਉਸ ਨੂੰ ਉਤਾਰਨ ਤੋਂ ਨਾਂਹ ਕਰ ਦਿੱਤੀ ਅਤੇ ਜ਼ਬਰਦਸਤੀ ਉਸ ਨੂੰ ਇਕ ਅਣਪਛਾਤੀ ਥਾਂ ‘ਤੇ ਲੈ ਗਿਆ। ਇਸ ਦੌਰਾਨ ਕੁੜੀ ਮੌਕਾ ਪਾ ਕੇ ਉਥੋਂ ਭੱਜ ਗਈ ਅਤੇ ਉਸ ਨੇ ਪੁਲਿਸ ਨੂੰ ਫ਼ੋਨ ਕਰ ਦਿੱਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਊਬਰ ਡਰਾਈਵਰ ਸੁਖਬਾਜ਼ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਸੁਖਬਾਜ਼ ਸਿੰਘ ਬੇਲਵਿਲੀ, ਓਨਟਾਰੀਓ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਉਸ ‘ਤੇ ਜ਼ਬਰਦਸਤੀ ਰੋਕਣ, ਅਗਵਾ ਅਤੇ ਹਮਲਾ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਬਾਅਦ ਵਿਚ ਉਸ ਨੂੰ ਜ਼ਮਾਨਤ ‘ਤੇ ਛੱਡ ਦਿੱਤਾ ਗਿਆ ਪਰ ਜੁਲਾਈ ਵਿਚ ਉਸ ਨੂੰ ਮੁੜ ਅਦਾਲਤ ਵਿਚ ਪੇਸ਼ ਹੋਣਾ ਪਵੇਗਾ।
ਸੁਖਬਾਜ ਸਿੰਘ ਨੂੰ ਊਬਰ ਨੇ ਤੁਰੰਤ ਹਟਾਇਆ
ਮਾਮਲੇ ਦੇ ਸਾਹਮਣੇ ਆਉਂਦਿਆਂ ਹੀ ਊਬਰ ਨੇ ਡਰਾਈਵਰ ਸੁਖਬਾਜ਼ ਸਿੰਘ ਨੂੰ ਤੁਰੰਤ ਊਬਰ ਨੈੱਟਵਰਕ ਤੋਂ ਹਟਾ ਦਿੱਤਾ ਹੈ। ਕੰਪਨੀ ਪ੍ਰਬੰਧਕ ਨੇ ਕਿਹਾ ਕਿ ਊਬਰ ਐਪ ਨਾਲ ਜੁੜੇ ਲੋਕਾਂ ਤੋਂ ਇਸ ਤਰਾਂ ਦੀ ਕੋਈ ਹਰਕਤ ਸਹਿਣ ਨਹੀਂ ਕੀਤੀ ਜਾਵੇਗੀ। ਮਾਮਲੇ ਦੀ ਜਾਣਕਾਰੀ ਮਿਲਣ ‘ਤੇ ਊਬਰ ਨੇ ਕੰਪਨੀ ਨਾਲ ਸੰਪਰਕ ਕੀਤਾ ਅਤੇ ਤੱਥਾਂ ਦਾ ਪਤਾ ਕਰਨ ਤੋਂ ਬਾਅਦ ਡਰਾਈਵਰ ਦਾ ਐਕਸੈੱਸ ਹਟਾ ਦਿੱਤਾ। ਉਨਾਂ ਕਿਹਾ ਕਿ ਕੰਪਨੀ ਵਲੋਂ ਪੁਲਿਸ ਨੂੰ ਜਾਂਚ ਵਿਚ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।

RELATED ARTICLES
POPULAR POSTS