ਮਿਸੀਸਾਗਾ : ਓਨਟਾਰੀਓ ਨੇ ਇਕ ਨਵਾਂ ਕਾਰਪੂਲ, ਕੰਟ੍ਰੀ ਡਰਾਈਵ, ਹਾਈਵੇਅ 410 ਇੰਟਰਚੇਂਜ਼, ਮਿਸੀਸਾਗਾ ‘ਚ ਖੋਲਿ•ਆ ਹੈ ਤਾਂ ਜੋ ਕਾਰਪੂਲਿੰਗ ਨੂੰ ਵਧਾਇਆ ਜਾ ਸਕੇ ਅਤੇ ਲੋਕਾਂ ਲਈ ਆਉਣਾ-ਜਾਣਾ ਵਧੇਰੇ ਆਸਾਨ ਬਣਾਇਆ ਜਾ ਸਕੇ। ਨਵੇਂ ਕਾਰਪੂਲ ਲਾਟ ‘ਚ 275 ਪਾਰਕਿੰਗ ਸਪੇਸੇਜ਼ ਹਨ ਅਤੇ ਇਹ ਪੂਰੀ ਤਰ•ਾਂ ਸੁਰੱਖਿਅਤ ਹਨ। ਇਹ ਮਿਸੀਸਾਗਾ ਤੋਂ ਬਾਹਰ ਅੇਤ ਆਉਣ ਵਾਲੇ ਲੋਕਾਂ ਨੂੰ ਸੁਰੱਖਿਅਤ ਅਤੇ ਸੁਵਿਧਾਜਨਕ ਮੀਟਿੰਗ ਪੁਆਇੰਟ ਪ੍ਰਦਾਨ ਕਰੇਗਾ। ਕਾਰਪੂਲਿੰਗ ਨਾਲ ਟ੍ਰੈਫ਼ਿਕ ਫਲੋ ਨੂੰ ਬਿਹਤਰ ਕਰਨ ਅਤੇ ਗ੍ਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਘੱਟ ਕਰਨ ‘ਚ ਮਦਦ ਮਿਲੇਗੀ ਅਤੇ ਡਰਾਈਵਰਾਂ ਅਤੇ ਓਨਟਾਰੀਓ ਦੇ ਵੱਧਦੇ ਐਚ.ਓ.ਪੀ. ਨੈੱਟਵਰਕ ਤੋਂ ਲਾਭ ਮਿਲੇਗਾ।
ਇਹ ਡਿਵੈਲਪਮੈਂਟ ਹਾਈਵੇਅ 410 ਨੂੰ ਚੌੜਾ ਕਰਨ ਦੇ ਪ੍ਰਾਜੈਕਟ ਦਾ ਹਿੱਸਾ ਹੈ, ਜੋ ਕਿ ਹਾਈਵੇਅ 401 ਤੋਂ ਕਵੀਨ ਸਟਰੀਟ, ਬਰੈਂਪਟਨ ਤੱਕ 8 ਤੋਂ 10 ਲੇਨ ‘ਚ ਕੀਤਾ ਗਿਆ ਹੈ। ਇਸ ਦੀਆਂ ਦੋ ਹੋਰ ਲੇਨ 2018 ‘ਚ ਬਣ ਜਾਣਗੀਆਂ।
ਅੰਮ੍ਰਿਤ ਮਾਂਗਟ, ਐਮ.ਪੀ.ਪੀ., ਮਿਸੀਸਾਗਾ-ਬਰੈਂਪਟਨ, ਸਾਊਥ ਨੇ ਕਿਹਾ ਕਿ ਓਨਟਾਰੀਓ ਹਸਪਤਾਲਾਂ, ਸਕੂਲਾਂ, ਪਬਲਿਕ ਟ੍ਰਾਂਜਿਟ ਰੋਡ ਅਤੇ ਪੁਲਾਂ ‘ਚ ਕਾਫ਼ੀ ਵੱਡਾ ਨਿਵੇਸ਼ ਕਰ ਰਿਹਾ ਹੈ। ਅਸੀਂ ਲੋਕਾਂ ਲਈ ਵੱਧ ਤੋਂ ਵੱਧ ਸਹੂਲਤਾਂ ਦੇ ਕੇ ਉਨ•ਾਂ ਨੂੰ ਬਿਹਤਰ ਮਾਹੌਲ ਪ੍ਰਦਾਨ ਕਰ ਰਹੇ ਹਾਂ। ਇਹ ਨਵਾਂ ਕਾਰਪੂਲ ਲਾਟ ਵੀ ਹਾਈਵੇਅ 410 ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਸਹੂਲਤਾਂ ਦੇਵੇਗਾ। ਰੋਜ਼ਾਨਾ ਹਾਈਵੇਅ 410 ਤੋਂ ਕੰਟ੍ਰੀਪਾਰਕ ਡਰਾਈਵ ਤੱਕ 1 ਲੱਖ 75 ਹਜ਼ਾਰ ਤੋਂ ਲੈ ਕੇ 2 ਲੱਖ 15 ਹਜ਼ਾਰ ਤੱਕ ਵਾਹਨ ਟਰੈਵਲ ਕਰਦੇ ਹਨ।
ਓਨਟਾਰੀਓ ਨੇ ਮਿਸੀਸਾਗਾ ‘ਚ ਨਵਾਂ ਕਾਰਪੂਲ ਲਾਟ ਖੋਲਿ•ਆ
RELATED ARTICLES