8.2 C
Toronto
Saturday, May 16, 2026
spot_img
Homeਜੀ.ਟੀ.ਏ. ਨਿਊਜ਼ਗੋਲਡਨ ਗਲੋਬ 'ਚ ਪਹਿਲੀ ਏਸ਼ੀਆਈ ਮੇਜ਼ਬਾਨ ਬਣਕੇ ਸੈਂਡਰਾ ਨੇ ਰਚਿਆ ਇਤਿਹਾਸ

ਗੋਲਡਨ ਗਲੋਬ ‘ਚ ਪਹਿਲੀ ਏਸ਼ੀਆਈ ਮੇਜ਼ਬਾਨ ਬਣਕੇ ਸੈਂਡਰਾ ਨੇ ਰਚਿਆ ਇਤਿਹਾਸ

ਟੋਰਾਂਟੋ : ਕੈਨੇਡਾ ਦੀ ਅਦਾਕਾਰਾ ਸੈਂਡਰਾ ਓਹ ਨੇ 76ਵੇਂ ਗੋਲਡਨ ਗਲੋਬ ਐਵਾਰਜ਼ ਦੀ ਮੇਜ਼ਬਾਨੀ ਕੀਤੀ। ਉਹ ਗੋਲਡਨ ਐਵਾਰਡਜ਼ ਦੀ ਮੇਜ਼ਬਾਨੀ ਕਰਨ ਵਾਲੀ ਪਹਿਲੀ ਏਸ਼ੀਆਈ ਮਹਿਲਾ ਬਣ ਗਈ ਹੈ ਅਤੇ ਇਤਿਹਾਸ ਵੀ ਸਿਰਜ ਦਿੱਤਾ। ਸੈਂਡਰਾ ਨੇ ਟੀ.ਵੀ. ਸੀਰੀਜ਼ ਵਿਚ ਬੈਸਟ ਅਭਿਨੇਤਰੀ ਦੀ ਟਰਾਫੀ ਵੀ ਜਿੱਤੀ। ਸੀਜ਼ਨ ਦੇ ਪਹਿਲੇ ਪੁਰਸਕਾਰ ਸਮਾਰੋਹ ਦੇ 76ਵੇਂ ਐਡੀਸ਼ਨ ਦੀ ਸਹਿ ਮੇਜ਼ਬਾਨੀ ਕਰਨ ਵਾਲੀ ਸੈਂਡਰਾ ਨੇ ਕੀਲਿੰਗ ਈਵ ਲਈ ਡਰਾਮਾ ਟੈਲੀਵਿਜ਼ਨ ਸੀਰੀਜ਼ ਵਿਚ ਬੈਸਟ ਪ੍ਰਫਾਰਮੈਂਸ (ਅਭਿਨੇਤਰੀ) ਦਾ ਖਿਤਾਬ ਵੀ ਆਪਣੇ ਨਾਮ ਕੀਤਾ। ਸੈਂਡਰਾ ਇਸ ਸੀਰੀਜ਼ ਲਈ ਐਮੀ ਪੁਰਸਕਾਰ ਵੀ ਜਿੱਤ ਚੁੱਕੀ ਹੈ।

RELATED ARTICLES
POPULAR POSTS