Breaking News
Home / ਜੀ.ਟੀ.ਏ. ਨਿਊਜ਼ / ਬਰੈਂਪਟਨ ‘ਚ ਨਵੇਂ ਰੁਜ਼ਗਾਰਾਂ ਦੀ ਹੋਵੇਗੀ ਭਰਮਾਰ : ਪੈਟਰਿਕ

ਬਰੈਂਪਟਨ ‘ਚ ਨਵੇਂ ਰੁਜ਼ਗਾਰਾਂ ਦੀ ਹੋਵੇਗੀ ਭਰਮਾਰ : ਪੈਟਰਿਕ

ਮੇਅਰ ਦੇ ਅਹੁਦੇ ਲਈ ਉਮੀਦਵਾਰ ਪੈਟਰਿਕ ਬਰਾਊਨ ਨੇ ਐਕਸ਼ਨ ਪਲਾਨ ਕੀਤਾ ਜਾਰੀ
ਬਰੈਂਪਟਨ : ਬਰੈਂਪਟਨ ਮੇਅਰ ਅਹੁਦੇ ਦੇ ਉਮੀਦਵਾਰ ਪੈਟਰਿਕ ਬਰਾਊਨ ਨੇ ਐਕਸ਼ਨ ਪਲਾਨ ਜਾਰੀ ਕੀਤਾ ਹੈ। ਪੈਟਰਿਕ ਨੇ ਕਿਹਾ ਕਿ ਉਹ ਬਰੈਂਪਟਨ ਵਿਚ ਵੱਡੀ ਗਿਣਤੀ ਵਿਚ ਨਵੇਂ ਰੁਜ਼ਗਾਰ ਲੈ ਕੇ ਆਉਣਗੇ। ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਮੇਅਰਾਂ ਨੇ ਸ਼ਹਿਰ ਵਿਚ ਨਵੇਂ ਰੁਜ਼ਗਾਰ ਲੈ ਕੇ ਆਉਣ ਲਈ ਕੁਝ ਨਹੀਂ ਕੀਤਾ। ਪਰ ਹੁਣ ਉਹ ਸ਼ਹਿਰ ਵਿਚ ਨਵਾਂ ਨਿਵੇਸ਼ ਅਤੇ ਨਵੇਂ ਰੁਜ਼ਗਾਰ ਲੈ ਕੇ ਆਉਣਗੇ। ਆਪਣੇ ਐਕਸ਼ਨ ਪਲਾਟ ਨੂੰ ਜਾਰੀ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਮੈਂ ਅਕਸਰ ਲੋਕਾਂ ਤੋਂ ਸੁਣਦਾ ਹਾਂ ਕਿ ਨੌਕਰੀਆਂ ਅਤੇ ਕਾਰੋਬਾਰ ਬਰੈਂਪਟਨ ਦੀ ਬਜਾਏ ਦੂਜੇ ਖੇਤਰਾਂ ਵਿਚ ਜਾ ਰਹੇ ਹਨ। ਐਮਾਜੋਨ ਨੇ ਆਪਣਾ ਫੁਲਫਿਲਮੈਂਟ ਸੈਂਟਰ ਬਰੈਂਪਟਨ ਦੀ ਬਜਾਏ ਕੈਲੀਡਾਨ ਵਿਚ ਖੋਲ੍ਹਿਆ ਹੈ। ਇਸ ਤੋਂ ਇਲਾਵਾ ਡਿਕਸੀ ਕੱਪ ਪਲਾਂਟ ਵੀ ਬੰਦ ਹੋ ਗਿਆ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਅਜੇ ਤੱਕ ਨਵੇਂ ਰੁਜ਼ਗਾਰ ਪੈਦਾ ਕਰਨ ਲਈ ਕੁਝ ਖਾਸ ਨਹੀਂ ਕੀਤਾ ਗਿਆ। ਆਉਣ ਵਾਲੇ ਸਮੇਂ ਵਿਚ ਮੈਂ ਬਰੈਂਪਟਨ ਦੇ ਵਿਕਾਸ ਵਿਚ ਨਵੇਂ ਉਪਰਾਲੇ ਕਰਾਂਗਾ। ਨਵੀਂ ਇੰਡਸਟਰੀ ਆਉਣ ਨਾਲ ਸਥਾਨਕ ਤੌਰ ‘ਤੇ ਨਵੇਂ ਰੁਜ਼ਗਾਰ ਵੀ ਪੈਦਾ ਹੋਣਗੇ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …