Breaking News
Home / ਜੀ.ਟੀ.ਏ. ਨਿਊਜ਼ / ਕੋਵਿਡ-19 ਆਊਟਬ੍ਰੇਕ ਦੇ ਡਰ ਤੋਂ ਮਿਸੀਸਾਗਾ ਦਾ ਰੈਸਟੋਰੈਂਟ ਕੀਤਾ ਗਿਆ ਬੰਦ

ਕੋਵਿਡ-19 ਆਊਟਬ੍ਰੇਕ ਦੇ ਡਰ ਤੋਂ ਮਿਸੀਸਾਗਾ ਦਾ ਰੈਸਟੋਰੈਂਟ ਕੀਤਾ ਗਿਆ ਬੰਦ

ਮਿਸੀਸਾਗਾ/ਬਿਊਰੋ ਨਿਊਜ਼ : ਪੀਲ ਪਬਲਿਕ ਹੈਲਥ ਵੱਲੋਂ ਰੈਸਟੋਰੈਂਟ ਐਂਡ ਕੰਪਨੀ ਰੈਸਟੋ ਬਾਰ ਦੇ ਸਰਪ੍ਰਸਤਾਂ ਨੂੰ ਪਿਛਲੇ ਦੋ ਵੀਕੈਂਡਸ ਉੱਤੇ ਕੋਵਿਡ-19 ਆਊਟਬ੍ਰੇਕ ਹੋਣ ਬਾਰੇ ਜਾਣਕਾਰੀ ਦਿੱਤੀ ਗਈ।
ਸਟਾਫ ਸਮੇਤ ਜੋ ਕੋਈ ਵੀ ਰੈਸਟੋਰੈਂਟ ਵਿੱਚ 6 ਤੋਂ 8 ਅਤੇ 13 ਤੋਂ 15 ਅਗਸਤ ਨੂੰ ਗਿਆ, ਉਸ ਨੂੰ ਫੌਰੀ ਤੌਰ ਉੱਤੇ ਪੀਲ ਪਬਲਿਕ ਹੈਲਥ ਵੱਲੋਂ ਆਪਣਾ ਕੋਵਿਡ-19 ਸਬੰਧੀ ਟੈਸਟ ਕਰਵਾਉਣ ਲਈ ਆਖਿਆ ਗਿਆ ਹੈ। ਜਿਨ੍ਹਾਂ ਨੇ ਆਪਣੀ ਪੂਰੀ ਵੈਕਸੀਨੇਸ਼ਨ ਕਰਵਾਈ ਹੋਈ ਹੈ ਉਨ੍ਹਾਂ ਨੂੰ ਵੀ ਇਹ ਟੈਸਟ ਕਰਵਾਉਣ ਲਈ ਆਖਿਆ ਗਿਆ ਹੈ।
ਪਬਲਿਕ ਹੈਲਥ ਦੇ ਨਿਰਦੇਸ਼ਾਂ ਤੋਂ ਬਾਅਦ ਇਸ ਰੈਸਟੋਰੈਂਟ ਨੂੰ ਹਾਲ ਦੀ ਘੜੀ ਬੰਦ ਕਰ ਦਿੱਤਾ ਗਿਆ ਹੈ। ਪੀਲ ਰੀਜਨ ਤੋਂ ਬਾਹਰ ਰਹਿਣ ਵਾਲਿਆਂ ਨੂੰ ਟੈਸਟ ਕਰਵਾਉਣ ਸਬੰਧੀ ਬਦਲਾਂ ਲਈ ਆਪਣੀ ਪਬਲਿਕ ਹੈਲਥ ਯੂਨਿਟ ਨਾਲ ਸੰਪਰਕ ਕਰਨ ਲਈ ਆਖਿਆ ਗਿਆ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …