Breaking News
Home / ਕੈਨੇਡਾ / ਤਰਕਸ਼ੀਲ ਸੁਸਾਇਟੀ ਦੀ ਵਿਸ਼ੇਸ਼ ਮੀਟਿੰਗ ਹੋਈ

ਤਰਕਸ਼ੀਲ ਸੁਸਾਇਟੀ ਦੀ ਵਿਸ਼ੇਸ਼ ਮੀਟਿੰਗ ਹੋਈ

logo-2-1-300x105-3-300x105ਬਰੈਂਪਟਨ/ਹਰਜੀਤ ਬੇਦੀ : ਲੰਘੇ ਐਤਵਾਰ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦੀ ਐਗਜੈਕਟਿਵ ਕਮੇਟੀ ਦੀ ਮੀਟਿੰਗ ਜਸਬੀਰ ਚਾਹਲ ਦੀ ਪਰਧਾਨਗੀ ਹੇਠ ਹੋਈ। ਇਹ ਮੀਟਿੰਗ ਮਨੁੱਖੀ ਬਰਾਬਰੀ ਅਤੇ ਲੁੱਟ ਖਸੁੱਟ ਰਹਿਤ ਸਮਾਜ ਦੇ ਆਲੰਬਰਦਾਰ ਫੀਦਿਲ ਕਾਸਤਰੋ ਨੂੰ ਸਮਰਪਿਤ ਕੀਤੀ ਗਈ ਜਿਸ ਦੀ ਅਗਵਾਈ ਵਿੱਚ ਕਿਊਬਾ ਦੁਨੀਆਂ ਦੇ ਨਕਸ਼ੇ ਤੇ ਇੱਕ ਅਜਿਹਾ ਦੇਸ਼ ਬਣ ਕੇ ਉੱਭਰਿਆ ਜਿੱਥੇ ਸਿੱਖਿਆ , ਸਿਹਤ ਅਤੇ ਖੇਡਾਂ ਨੂੰ ਪਰਮੁੱਖਤਾ ਦਿੱਤੀ ਜਾਂਦੀ ਹੈ ਅਤੇ ਗਰੀਬ ਦੇਸ਼ਾਂ ਦੇ ਵਿਦਿਆਰਥੀਆਂ ਲਈ ਮੁਫਤ ਮੈਡੀਕਲ ਸਿੱਖਿਆ ਦਾ ਪਰਬੰਧ ਵੀ ਹੈ। ਅਨੇਕਾਂ ਹੀ ਪਾਬੰਦੀਆਂ ਲਾਉਣ ਦੇ ਬਾਵਜੂਦ ਵੀ ਉਹ ਇਨਕਲਾਬੀ ਯੋਧਾ ਸਾਮਰਾਜੀ ਤਾਕਤਾਂ ਅੱਗੇ ਨਹੀਂ ਝੁਕਿਆ ਤੇ ਆਪਣੇ ਦੇਸ਼ ਨੂੰ ਕਮਿਊਨਿਸਟ ਵਿਚਾਰਧਾਰਾ ਦੇ ਰਾਹ ਤੋਰੀ ਰੱਖਿਆ।  ਉੱਥੇ ਉਜਰਤਾਂ ਵਿੱਚ ਪਾੜਾ ਦੁਨੀਆਂ ਦੇ ਸਾਰੇ ਦੇਸ਼ਾਂ ਨਾਲੋਂ ਘੱਟ ਹੈ। ਕਾਸਟਰੋ ਸਹੀ ਮਾਹਣਿਆਂ ਵਿੱਚ ਲਤਾੜੇ ਹੋਏ ਲੋਕਾਂ ਦਾ ਮਸੀਹਾ ਸੀ ਜੋ ਹਮੇਸ਼ਾਂ ਸਾਮਰਾਜਵਾਦ ਦੀਆਂ ਅੱਖਾ ਵਿੱਚ ਰੜਕਦਾ ਰਿਹਾ।   ਇਸ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਦੇ ਭਾਣਜੇ ਰੁਪਿੰਦਰ ਸਿੰਘ ਮੱਲ੍ਹੀ ਦੀ ਪਿਛਲੇ ਦਿਨੀਂ ਹੋਈ ਅਚਾਨਕ ਮੌਤ ਤੇ ਸ਼ੋਕ ਮਤਾ ਪਾਸ ਕਰ ਕੇ ਪਰਿਵਾਰ ਨਾਲ ਹਮਦਰਦੀ ਦਾ ਪਰਗਟਾਵਾ ਕੀਤਾ ਗਿਆ।
ਇਸ ਉਪਰੰਤ ਕੁਆਰਡੀਨੇਟਰ ਨਿਰਮਲ ਸੰਧੂ ਵਲੋਂ ਸਵੇਟ ਮਾਰਟਿਨ ਦੀ ਕਿਤਾਬ  ਮਨੁੱਖ ਵਿੱਚ  ਪੈਦਾ ਹੁੰਦੇ ਕਰੋਧ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਜਿਸ ਤੇ ਹਾਜ਼ਰ ਮੈਂਬਰਾਂ ਹਰਬੰਸ ਮੁਲ੍ਹੀ, ਅੰਮ੍ਰਿਤ ਢਿੱਲੋਂ, ਸੁਰਿੰਦਰ ਛੋਕਰ, ਬਲਦੇਵ ਰਹਿਪਾ, ਨਵਕਿਰਣ, ਬਲਰਾਜ ਛੌਕਰ ਢੀਂਦਸਾ ਆਦਿ ਨੇ ਉਸਾਰੂ ਬਹਿਸ ਕੀਤੀ। ਸੁਸਾਇਟੀ ਵਲੋਂ ਅਗਲੇ ਸਾਲ ਕੀਤੇ ਜਾਣ ਵਾਲੇ ਪਰੋਗਰਾਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਜਨਰਲ ਬਾਡੀ ਦੀ ਮੀਟਿੰਗ ਅਗਲੇ ਮਹੀਨੇ 15 ਜਨਵਰੀ ਨੂੰ ਕਰਨ ਦਾ ਫੈਸਲਾ ਕੀਤਾ ਗਿਆ। ਦੂਜੀਆਂ ਜਥੇਬੰਦੀਆਂ ਨਾਲ ਰਾਬਤਾ ਰੱਖਣ ਲਈ ਬਣਾਈ ਕਮੇਟੀ ਦੀ ਮੀਟਿੰਗ ਵੀ 10 ਦਸੰਬਰ ਨੂੰ ਹੋਵੇਗੀ। ਸੁਸਾਇਟੀ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ  647-838-4749 ਜਾਂ 416-835-3450 ਤੇ ਫੋਨ ਕੀਤਾ ਜਾ ਸਕਦਾ ਹੈ।

Check Also

ਵੈਨਕੂਵਰ ‘ਚ ਪੁਲਿਸ ਸਟ੍ਰੀਟ ਚੈਕਿੰਗ ਬੰਦ ਕਰਵਾਉਣ ਲਈ ਦਰਜਨਾਂ ਸੰਸਥਾਵਾਂ ਵੱਲੋਂ ਖੁੱਲ੍ਹਾ ਖ਼ਤ

ਸਰੀ/ਬਿਊਰੋ ਨਿਊਜ਼ : ਬੀ.ਸੀ. ਦੀਆਂ ਦਰਜਨਾਂ ਸੰਸਥਾਵਾਂ ਨੇ ਵੈਨਕੂਵਰ ਪੁਲਿਸ ਬੋਰਡ ਅਤੇ ਸੂਬਾਈ ਸਰਕਾਰ ਨੂੰ …