1.6 C
Toronto
Tuesday, December 23, 2025
spot_img
Homeਕੈਨੇਡਾਉਨਟਾਰੀਓ ਦੀ ਪ੍ਰੀਮੀਅਰ ਕੈਥਲਿਨ ਵਿੰਨ ਵੱਲੋਂ ਕੁਈਨਜ਼ ਪਾਰਕ ਵਿਖੇ 'ਵਤਨੋਂ ਪਾਰ ਪੰਜਾਬੀ...

ਉਨਟਾਰੀਓ ਦੀ ਪ੍ਰੀਮੀਅਰ ਕੈਥਲਿਨ ਵਿੰਨ ਵੱਲੋਂ ਕੁਈਨਜ਼ ਪਾਰਕ ਵਿਖੇ ‘ਵਤਨੋਂ ਪਾਰ ਪੰਜਾਬੀ ਡਾਇਰੈਕਟਰੀ’ ਦਾ 17ਵਾਂ ਐਡੀਸ਼ਨ ਰਿਲੀਜ਼

ਟੋਰਾਂਟੋ/ਬਿਊਰੋ ਨਿਊਜ਼
ਓਨਟਾਰੀਓ ਸੂਬੇ ‘ਚ ਲੰਘੇ 17 ਸਾਲ ਤੋਂ ਸਫਲਤਾ ਪੂਰਵਕ ਪੰਜਾਬੀ ਭਾਈਚਾਰੇ ਨੂੰ ਸੇਵਾਵਾਂ ਪ੍ਰਦਾਨ ਕਰਦੀ ਆ ਰਹੀ ਡਾਇਰੈਕਟਰੀ ”ਵਤਨੋਂ ਪਾਰ ਪੰਜਾਬੀ” ਦੇ 17ਵੇਂ ਐਡੀਸ਼ਨ ਨੂੰ ਸੂਬੇ ਦੀ ਪ੍ਰੀਮੀਅਰ (ਮੁੱਖ ਮੰਤਰੀ) ਕੈਥਲਿਨ ਵਿੰਨ ਵੱਲੋਂ ਕੂਈਨਜ਼ ਪਾਰਕ (ਸੂਬੇ ਦੀ ਵਿਧਾਨ ਸਭਾ) ਵਿਖੇ ਰਿਲੀਜ਼ ਕੀਤਾ ਗਿਆ। ਇਸ ਮੌਕੇ ਵਤਨੋਂ ਪਾਰ ਪੰਜਾਬੀ ਅਦਾਰੇ ਦੇ ਸੰਚਾਲਕ ਕੰਵਲਜੀਤ ਸਿੰਘ ਕੰਵਲ ਨੇ ਡਾਇਰੈਕਟਰੀ ਦੇ 17ਵੇਂ ਐਡੀਸ਼ਨ ਦੀਆਂ ਕਾਪੀਆਂ ਮਾਣਯੋਗ ਪ੍ਰੀਮੀਅਰ ਕੈਥਲਿਨ ਵਿੰਨ ਨੂੰ ਭੇਟ ਕੀਤੀਆਂ ਗਈਆਂ। ਸੂਬੇ ਦੀ ਪ੍ਰੀਮੀਅਰ ਵੱਲੋਂ ਅਦਾਰਾ ਵਤਨੋਂ ਪਾਰ ਪੰਜਾਬੀ ਡਾਇਰੈਕਟਰੀ ਅਦਾਰੇ ਦੇ ਪ੍ਰਬੰਧਕਾਂ ਨੂੰ 17 ਸਾਲਾਂ ਦੇ ਸਫਲਤਾ ਪੂਰਵਕ ਸਫਰ ਅਤੇ ਪੰਜਾਬੀ ਭਾਈਚਾਰੇ ਨੂੰ ਸੇਵਾਂਵਾਂ ਦਿੱਤੇ ਜਾਣ ਦੀ ਵਧਾਈ ਦਿੱਤੀ ਅਤੇ ਆਉਣ ਵਾਲੇ ਸਮੇਂ ‘ਚ ਵੀ ਏਸੇ ਤਰਾਂ ਸੇਵਾਂਵਾਂ ਦੇਂਦੇ ਰਹਿਣ ਦੀ ਕਾਮਨਾਂ ਕੀਤੀ। ਇਸ ਮੌਕੇ ਕੰਵਲਜੀਤ ਸਿੰਘ ਕੰਵਲ ਵੱਲੋਂ ਜਿੱਥੇ ਪ੍ਰੀਮੀਅਰ ਕੈਥਲਿਨ ਵਿੰਨ ਦਾ ਇਸ ਡਾਇਰੈਕਟਰੀ ਨੂੰ ਲੰਘੇ ਕਈ ਵਰ੍ਹਿਆਂ ਤੋਂ ਲਗਾਤਾਰ ਰਿਲੀਜ਼ ਕੀਤੇ ਜਾਣ ਦਾ ਧੰਨਵਾਦ ਕੀਤਾ ਉੱਥੇ ਉਹਨਾਂ ਨੇ ਇਸ ਡਾਇਰੈਕਟਰੀ ਦੇ ਐਡਵਰਟਾਈਜ਼ਰਜ਼ ਅਤੇ ਇਸ ਡਾਇਰੈਕਟਰੀ ਤੋਂ ਸੇਵਾਵਾਂ ਲੈਣ ਵਾਲੇ ਪੰਜਾਬੀ ਭਾਈਚਾਰੇ ਦਾ ਵੀ ਦਿਲੋਂ ਧੰਨਵਾਦ ਕੀਤਾ। ਚੇਤੇ ਰਹੇ ”ਵਤਨੋਂ ਪਾਰ ਪੰਜਾਬੀ” ਡਾਇਰੈਕਟਰੀ 672 ਪੇਜ਼ੇਜ਼ ਨਾਲ ਲਬਰੇਜ਼ ਖੂਬਸੂਰਤ ਰੰਗਦਾਰ ਨਾਲ ਹਰ ਸਾਲ ਸਮੇਂ ਸਿਰ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ‘ਚ ਪੇਸ਼ ਕੀਤੀ ਜਾਂਦੀ ਹੈ ਅਤੇ ਇਸ ਵਿੱਚ ਰੋਜਾਨਾਂ ਲੋੜੀਦੀਆਂ ਸੇਵਾਵਾਂ ਦੀ ਭਰਪੂਰ ਜਾਣਕਾਰੀ ਮੁਹਈਆ ਕੀਤੀ ਜਾਂਦੀ ਹੈ ਅਤੇ ਇਹ ਡਾਇਕਟਰੀ ਵੈਬ ਅਤੇ ਐਪ ਤੇ ਵੀ ਵਿਜਟ ਕੀਤੀ ਜਾ ਸਕਦੀ ਹੈ।

RELATED ARTICLES
POPULAR POSTS