Breaking News
Home / ਕੈਨੇਡਾ / ਵਿਰੋਧੀਆਂ ਦੇ ਮੁਕਾਬਲੇ ਨੌਂ ਅੰਕਾਂ ਨਾਲ ਅੱਗੇ ਚੱਲ ਰਹੀ ਹੈ ਫੋਰਡ ਦੀ ਪੀਸੀ ਪਾਰਟੀ

ਵਿਰੋਧੀਆਂ ਦੇ ਮੁਕਾਬਲੇ ਨੌਂ ਅੰਕਾਂ ਨਾਲ ਅੱਗੇ ਚੱਲ ਰਹੀ ਹੈ ਫੋਰਡ ਦੀ ਪੀਸੀ ਪਾਰਟੀ

ਓਨਟਾਰੀਓ/ਬਿਊਰੋ ਨਿਊਜ਼ : ਬਸੰਤ ਵਿੱਚ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਭਾਵੇਂ ਅਜੇ ਕਾਫੀ ਸਮਾਂ ਪਿਆ ਹੈ ਪਰ ਇੱਕ ਸਰਵੇਖਣ ਮੁਤਾਬਕ ਡੱਗ ਫੋਰਡ ਤੇ ਉਨ੍ਹਾਂ ਦੀ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਨੂੰ ਐਨਡੀਪੀ ਤੇ ਲਿਬਰਲ ਤੋਂ ਲੀਡ ਹਾਸਲ ਹੁੰਦੀ ਨਜ਼ਰ ਆ ਰਹੀ ਹੈ।
ਐਬੇਕਸ ਡਾਟਾ ਪੋਲ ਵੱਲੋਂ ਓਨਟਾਰੀਓ ਭਰ ਵਿੱਚ ਕਰਵਾਏ ਗਏ ਸਰਵੇਖਣ ਵਿੱਚ 1210 ਬਾਲਗ ਵੋਟਰਾਂ ਨੇ ਹਿੱਸਾ ਲਿਆ। ਇਸ ਵਿੱਚ ਸਾਹਮਣੇ ਆਇਆ ਕਿ ਜੇ ਅੱਜ ਚੋਣਾਂ ਹੁੰਦੀਆਂ ਹਨ ਤਾਂ 37 ਫੀਸਦੀ ਵੋਟਰਾਂ ਵੱਲੋਂ ਪੀਸੀ ਪਾਰਟੀ ਨੂੰ ਹੀ ਸਰਕਾਰ ਬਣਾਉਣ ਲਈ ਮੁੜ ਚੁਣਿਆ ਜਾਵੇਗਾ। ਇਸ ਦੌਰਾਨ ਲਿਬਰਲਾਂ ਨੂੰ 28 ਫੀਸਦੀ ਤੇ ਐਨਡੀਪੀ ਨੂੰ 25 ਫੀਸਦੀ ਵੋਟਰਾਂ ਨੇ ਸਮਰਥਨ ਦੇਣ ਦੀ ਗੱਲ ਆਖੀ। 5 ਫੀਸਦੀ ਨੇ ਆਖਿਆ ਕਿ ਉਹ ਗ੍ਰੀਨ ਪਾਰਟੀ ਦਾ ਸਮਰਥਨ ਕਰਨਗੇ ਜਦਕਿ ਪੰਜ ਫੀਸਦੀ ਨੇ ਆਖਿਆ ਕਿ ਉਹ ਕਿਸੇ ਹਰ ਪਾਰਟੀ ਦਾ ਸਮਰਥਨ ਕਰਨਗੇ। ਇਸ ਸਰਵੇਖਣ ਵਿੱਚ 29 ਫੀਸਦੀ ਓਨਟਾਰੀਅਨਜ ਨੇ ਮੰਨਿਆ ਕਿ ਉਹ ਪ੍ਰੀਮੀਅਰ ਵਜੋਂ ਫੋਰਡ ਦੇ ਕੰਮ ਤੋਂ ਖੁਸ ਹਨ। 32 ਫੀਸਦੀ ਨੇ ਫੋਰਡ ਦੇ ਸਕਾਰਾਤਮਕ ਅਕਸ ਦੀ ਗੱਲ ਸਵੀਕਾਰੀ ਜਦਕਿ 46 ਫੀਸਦੀ ਨੇ ਫੋਰਡ ਦੇ ਨਕਾਰਾਤਮਕ ਪ੍ਰਭਾਵ ਜਦਕਿ 20 ਫੀਸਦੀ ਨੇ ਨਿਊਟਰਲ ਪ੍ਰਭਾਵ ਦੀ ਗੱਲ ਮੰਨੀ। ਇਸ ਦੌਰਾਨ ਪ੍ਰੋਵਿੰਸੀਅਲ ਐਨਡੀਪੀ ਆਗੂ ਐਂਡਰੀਆ ਹੌਰਵਥ ਦੇ ਸਕਾਰਾਤਮਕ ਪ੍ਰਭਾਵ ਦੀ 32 ਫੀਸਦੀ ਨੇ ਹਾਮੀ ਭਰੀ ਤੇ 30 ਫੀ ਸਦੀ ਨੇ ਆਖਿਆ ਕਿ ਉਨ੍ਹਾਂ ਦਾ ਪ੍ਰਭਾਵ ਨਕਾਰਾਤਮਕ ਹੈ।20 ਫੀ ਸਦੀ ਨੇ ਮੰਨਿਆਂ ਕਿ ਲਿਬਰਲ ਆਗੂ ਸਟੀਵਨ ਡੈਲ ਡੂਕਾ ਦਾ ਪ੍ਰਭਾਵ ਉਨ੍ਹਾਂ ਲਈ ਸਕਾਰਾਤਮਕ ਹੈ ਜਦਕਿ 26 ਫੀ ਸਦੀ ਨੇ ਉਨ੍ਹਾਂ ਦੇ ਪ੍ਰਭਾਵ ਨੂੰ ਨਕਾਰਾਤਮਕ ਆਖਿਆ।
ਫੋਰਡ ਸਰਕਾਰ ਲਈ ਮਾੜੀ ਖਬਰ ਇਹ ਹੈ ਕਿ ਜਦੋਂ ਕੋਵਿਡ-19 ਮਹਾਂਮਾਰੀ ਦੀ ਗੱਲ ਆਉਂਦੀ ਹੈ ਤਾਂ 50 ਫੀ ਸਦੀ ਵੋਟਰਾਂ ਦਾ ਕਹਿਣਾ ਹੈ ਕਿ ਟੋਰੀਜ ਦੀ ਕਾਰਗੁਜਾਰੀ ਬਹੁਤ ਹੀ ਮਾੜੀ ਰਹੀ। ਕਿਫਾਇਤੀ ਘਰਾਂ ਦੇ ਮਾਮਲੇ ਵਿੱਚ 65 ਫੀ ਸਦੀ ਨੇ ਆਖਿਆ ਕਿ ਟੋਰੀਜ ਦੀ ਕਾਰਗੁਜਾਰੀ ਬਹੁਤੀ ਵਧੀਆ ਨਹੀਂ ਸੀ ਤੇ ਆਮ ਲੋਕਾਂ ਵਿੱਚੋਂ 67 ਫੀਸਦੀ ਲਈ ਘਰਾਂ ਦੀ ਵੱਧ ਰਹੀ ਕੀਮਤ ਵਿੱਤੋਂ ਬਾਹਰ ਹੋ ਚੁੱਕੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …