ਬਰੈਂਪਟਨ : ਇਸ ਨਵੰਬਰ ਵਿਚ ਸ਼ੇਰੀਡਨ ਸਟੂਡੈਂਟ ਯੂਨੀਅਨ ਨੂੰ ਯੂਪਾਸ ਪ੍ਰੋਗਰਾਮ ਨੂੰ ਸਥਾਪਿਤ ਕਰਨ ਲਈ ਜਨਮਤ ਵਿਚ ਹਿੱਸਾ ਲੈ ਕੇ ਵੋਟ ਦਾ ਮੌਕਾ ਮਿਲੇਗਾ। ਇਸ ਪ੍ਰੋਗਰਾਮ ਦੇ ਤਹਿਤ ਫੁਲ ਟਾਈਮ ਸਟੂਡੈਂਟ ਨੂੰ ਬਰੈਂਪਟਨ, ਓਕਵਿਲ ਅਤੇ ਮਿਸੀਸਾਗਾ ਵਿਚ ਮੌਜੂਦ ਤਿੰਨ ਟਰਾਂਜ਼ਿਟ ਸਿਸਟਮਜ਼ ਵਿਚ ਅਨਲਿਮਟਿਡ ਐਕਸੈਸ ਮਿਲੇਗਾ।
ਮੇਅਰ ਲਿੰਡਾ ਜੈਫਰੀ ਵਿਦਿਆਰਥੀਆਂ ਲਈ ਬਿਹਤਰ ਟਰਾਂਜ਼ਿਟ ਦੇ ਪੱਖ ਵਿਚ ਹੈ। ਜੈਫਰੀ ਨੇ ਕਿਹਾ ਕਿ ਕਈ ਸਾਲਾਂ ਤੋਂ ਸਾਡੇ ਵਿਦਿਆਰਥੀ ਕਹਿ ਰਹੇ ਹਨ ਕਿ ਟ੍ਰਾਂਜ਼ਿਟ ਪਾਸ ਸਿਸਟਮ ਨੂੰ ਬਿਹਤਰ ਕੀਤਾ ਜਾਵੇਗਾ ਅਤੇ ਹੁਣ ਉਹ ਸਮਾਂ ਆ ਗਿਆ ਹੈ। ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜਲਦੀ ਹੱਲ ਹੋ ਜਾਵੇਗਾ। ਅਸੀਂ ਸ਼ੇਰੀਡਨ ਯੂਪਾਸ ਬਣਾਉਣ ਦੇ ਬੇਹੱਦ ਨੇੜੇ ਹਾਂ ਅਤੇ ਇਸ ਨਾਲ ਟ੍ਰਾਂਜ਼ਿਟ ਸੇਵਾਵਾਂ ਕਾਫੀ ਸੌਖੀਆਂ ਹੋ ਜਾਣਗੀਆਂ। ਉਮੀਦ ਹੈ ਕਿ ਪ੍ਰੋਗਰਾਮ ਨੂੰ ਅਗਲੇ ਸਾਲ ਤੱਕ ਸ਼ੁਰੂ ਕਰ ਦਿੱਤਾ ਜਾਵੇਗਾ।
ਵਿਦਿਆਰਥੀਆਂ ਨੂੰ ਮਿਲੇ ਸ਼ੇਰੀਡਨ ਯੂਪਾਸ : ਲਿੰਡਾ ਜੈਫਰੀ
RELATED ARTICLES

