21.1 C
Toronto
Saturday, July 18, 2026
spot_img
Homeਕੈਨੇਡਾਤੀਜਾ ਸਲਾਨਾ ਕਮਿਊਨਿਟੀ ਬਾਰਬੀਕਿਊ 15 ਸਤੰਬਰ ਨੂੰ

ਤੀਜਾ ਸਲਾਨਾ ਕਮਿਊਨਿਟੀ ਬਾਰਬੀਕਿਊ 15 ਸਤੰਬਰ ਨੂੰ

ਬਰੈਂਪਟਨ : ਬਰੈਂਪਟਨ ਫੈਡਰਲ ਲਿਬਰਲ ਐਸੋਸੀਏਸ਼ਨ ਵਲੋਂ ਤੀਜੇ ਸਲਾਨਾ ਬਾਰਬੀਕਿਊ ਦਾ ਆਯੋਜਨ 15 ਸਤੰਬਰ ਨੂੰ ਕੀਤਾ ਜਾਵੇਗਾ। ਇਸ ਵਿਚ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਮੁੱਖ ਮਹਿਮਾਨ ਹੋਣਗੇ। ਸਮਰ ਸਮਾਪਤ ਹੋਣ ਜਾ ਰਿਹਾ ਹੈ ਅਤੇ ਸਕੂਲ ਫਿਰ ਤੋਂ ਸ਼ੁਰੂ ਹੋ ਚੁੱਕੇ ਹਨ ਅਤੇ ਅਜਿਹੇ ਵਿਚ ਬਰੈਂਪਟਨ ਫੈਡਰਲ ਲਿਬਰਲ ਐਸੋਸੀਏਸ਼ਨ ਨੇ ਸਾਰੇ ਮਹਿਮਾਨਾਂ ਨੂੰ ਆਪਣੇ ਤੀਜੇ ਸਲਾਨਾ ਕਮਿਊਨਿਟੀ ਐਪਰੀਸੀਏਸ਼ਨ ਬਾਰਬੀਕਿਊ ਵਿਚ ਸੱਦਾ ਦਿੱਤਾ ਹੈ। ਬਾਰਬੀਕਿਊ ਚਿੰਗੂਆਕੋਸੀ ਪਾਰਕ, 9050 ਬ੍ਰੇਮਲਿਆ ਰੋਡ, ਬਰੈਂਪਟਨ ਵਿਚ ਹੋਵੇਗਾ। ਸਮਾਂ ਦੁਪਹਿਰ 12.00 ਵਜੇ ਤੋਂ ਸ਼ਾਮ 4.00 ਵਜੇ ਤੱਕ ਦਾ ਹੈ। ਇਸ ਦੌਰਾਨ ਮਹਿਮਾਨਾਂ ਨੂੰ ਸੋਨੀਆ ਸਿੱਧੂ, ਰੂਬੀ ਸਹੋਤਾ, ਕਮਲ ਖਹਿਰਾ, ਰਮੇਸ਼ ਸੰਘਾ ਅਤੇ ਰਾਜ ਗਰੇਵਾਲ ਨੂੰ ਮਿਲਣ ਦਾ ਮੌਕਾ ਮਿਲੇਗਾ।

RELATED ARTICLES
POPULAR POSTS