Breaking News
Home / ਕੈਨੇਡਾ / ਸੁਰੱਖਿਅਤ ਕਮਿਊਨਿਟੀ ਹੀ ਸ਼ਕਤੀਸ਼ਾਲੀ ਕਮਿਊਨਿਟੀ : ਲਿੰਡਾ ਜੈਫਰੀ

ਸੁਰੱਖਿਅਤ ਕਮਿਊਨਿਟੀ ਹੀ ਸ਼ਕਤੀਸ਼ਾਲੀ ਕਮਿਊਨਿਟੀ : ਲਿੰਡਾ ਜੈਫਰੀ

ਮੇਰਾ ਪੱਕਾ ਯਕੀਨ ਹੈ ਕਿ ਬਰੈਂਪਟਨ, ਇੱਕ ਸੁਰੱਖਿਅਤ ਅਤੇ ਸੁਨਿਸ਼ਚਿਤ ਘਰ, ਗੁਆਂਢ ਅਤੇ ਸ਼ਹਿਰ ਹੋ ਜਾਣ ਦਾ ਸੱਚਮੁੱਚ ਹੀ ਪੂਰਾ ਅਧਿਕਾਰ ਰੱਖਦਾ ਹੈ। ਸਾਡੀ ਕਮਿਊਨਿਟੀ ਦਾ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ 9ਵਾਂ ਸਥਾਨ ਹੈ। ਜਿਵੇਂ ਕਿ ਬਰੈਂਪਟਨ ਸਿਟੀ ਅੱਜ ਸੰਸਾਰ ਭਰ ਦੇ ਪੱਧਰੀ ਸ਼ਹਿਰ ਵਜੋਂ ਵਿਕਾਸ ਕਰ ਰਿਹਾ ਹੈ, ਅੱਗੇ ਨੂੰ ਵੀ ਯਕੀਨੀ ਤੌਰ ਤੇ ਸਾਡੀ ਕਮਿਊਨਿਟੀ ਦੀ ਪਵਿੱਤਰ ਭਾਵਨਾ ਇਸੇ ਤਰ੍ਹਾਂ ਬਣੀ ਤੇ ਵਿਕਸਦੀ ਰਹਿਣੀ ਚਾਹੀਦੀ ਹੈ ਅਤੇ ਸਾਡੇ ਸਾਰੇ ਵਸਨੀਕ ਤੇ ਉਨ੍ਹਾਂ ਦੀ ਸੰਪੂਰਨ ਸੰਪਤੀ ਸੁਰੱਖਿਅਤ ਰਹਿਣੀ ਚਾਹੀਦੀ ਹੈ।
ਮੈਂ 2014 ਤੋਂ ਜਦੋਂ ਦੀ ਮੇਅਰ ਬਣੀ ਹਾਂ ਮੈਂ ਪੁਲਿਸ ਦੇ ਸਾਧਨਾਂ ਵਿੱਚ ਇੱਕ ਨਿੱਗਰ ਵਾਧਾ ਕੀਤਾ ਹੈ ਅਤੇ ਬਰੈਂਪਟਨ ਅੰਦਰ ਕਮਿਊਨਿਟੀ ਦੀ ਸੁਰੱਖਿਆ ਵਿੱਚ ਸੁਧਾਰ ਲਿਆਂਦੇ ਹਨ। ਮੇਰੀ ਲੀਡਰਸ਼ਿਪ ਦੇ ਯਤਨਾਂ ਸਦਕਾ ਪੁਲਿਸ ਸਰਵਿਸ ਬੋਰਡ ਦੀ, ਪੀਲ ਰਿਜਨ ਪੁਲਿਸ ਵਿੱਚ 37 ਪਹਿਲੀ ਕਤਾਰ ਦੇ ਪੁਲਿਸ ਅਫਸਰਾਂ, 10 ਹੋਰ ਡਿਸਪੈਚਰਾਂ ਅਤੇ ਪੰਜ ਹੋਰ ਕੋਰਟ ਸਕਿਉਰਿਟੀ ਅਫਸਰਾਂ ਦਾ ਗਿਣਤੀ ਯੋਗ ਵਾਧਾ ਹੋਇਆ ਹੈ। ਮੈਂ ਅੱਗੇ ਨੂੰ ਵੀ ਫੋਰਸ ਦੀ ਲੀਡਰਸ਼ਿੱਪ ਦੇ ਨਾਲ਼ ਹੋਰ ਵੀ ਨੇੜਿਓਂ ਹੋ ਕੇ ਕੰਮ ਕਰਾਂਗੀ ਤਾਂ ਕਿ ਲੋੜੀਂਦੇ ਸਰੋਤ ਯਕੀਨੀ ਬਣਾਏ ਜਾ ਸਕਣ ਅਤੇ ਫੋਰਸ ਸਾਡੇ ਨਾਗਰਿਕਾਂ ਅਤੇ ਉਨ੍ਹਾਂ ਦੀ ਸੰਪਤੀ ਨੂੰ ਚੰਗੀ ਤਰ੍ਹਾਂ ਸੁਰੱਖਿਅਤ ਰੱਖ ਸਕੇ।
ਕਮਿਊਨਿਟੀ ਸੁਰੱਖਿਆ ਸਾਂਝੀ ਉੱਤਰਦਾਈ ਸਾਨੂੰ ਫੈਡਰਲ ਸਰਕਾਰ ਨਲ਼ ਮਿਲ਼ਕੇ ਚੱਲਣਾ ਹੋਵੇਗਾ ਤਾਂ ਕਿ ਢੁਕਵੇਂ ਕਾਨੂੰਨ ਯਕੀਨੀ ਤੌਰ ਉੱਤੇ ਲਾਗੂ ਕੀਤੇ ਜਾ ਸਕਣ ਤਾਂ ਕਿ ਉਹ ਕਮਿਊਨਿਟੀ ਵਿੱਚ ਜ਼ੁਲਮ ਕਰ ਰਹੇ ਅਪਰਾਧੀਆਂ ਨੂੰ ਰੋਕਣ ਵੀ ਅਤੇ ਉਨ੍ਹਾਂ ਨੂੰ ਸਜਾ ਵੀ ਦੁਆ ਸਕਣ। ਸਾਨੂੰ ਆਪਣੇ ਪ੍ਰੌਵਿੰਸ ਦੀ ਸਰਕਾਰ ਨਾਲ਼ ਵੀ ਚੰਗਾ ਤਾਲ ਮੇਲ ਰੱਖਣਾ ਬਣਦਾ ਹੈ ਤਾਂ ਕਿ ਢੁਕਵੇਂ ਸਰੋਤ ਪ੍ਰਾਪਤ ਕਰ ਕੇ ਕਮਿਊਨਿਟੀ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇਸ ਪਾਸੇ ਵੀ ਮੈਂ ਦੋਹਾਂ ਸਰਕਾਰਾਂ ਨਾਲ਼ ਸਤਰਕਤਾ ਅਤੇ ਈਮਾਨਦਾਰੀ ਨਾਲ਼ ਜੁੜੀ ਰਹੀ ਹਾਂ ਕਿ ਅਪਰਾਧੀਆਂ ਨਾਲ ਸਾਰਥਿਕ ਟੱਕਰ ਲੈਣ ਲਈ ਅਪਰਾਧ ਤੋਂ ਪਹਿਲੋਂ, ਦੌਰਾਨ ਅਤੇ ਪਿੱਛੋਂ ਵੀ ਲੋੜੀਂਦੇ ਸ੍ਰੋਤ ਪਰਾਪਤ ਹੁੰਦੇ ਰਹਿਣ। ਇਹ ਵੀ ਸਪਸ਼ਟ ਹੈ ਕਿ ਗਨ-ਵਾਇਲੈੰਸ ਵਧ ਰਿਹਾ ਹੈ, ਮੈਂ ਪੁਲਿਸ ਚੀਫ ਦੇ ਨਾਲ਼ ਮਿਲ਼ਕੇ ਕੰਮ ਕਰਾਂਗੀ ਕਿ ਜਿਵੇਂ ਵੀ ਹੋ ਸਕੇ ਤੇ ਜਿੰਨਾਂ ਵੀ ਹੋ ਸਕੇ ਅਸੀਂ ਇਨ੍ਹਾਂ ਅਪਰਾਧਾਂ ਨੂੰ ਘਟਾਈਏ। ਭਾਈਚਾਰੇ ਦੇ ਕਿਸੇ ਵੀ ਮੈਂਬਰ ਨੂੰ, ਗਨ ਦੀ ਧਮਕੀ ਜਾਂ ਡਰ ਤਾਂ ਸੁਪਨੇ ਵਿੱਚ ਵੀ ਅਨੁਭਵ ਨਹੀਂ ਹੋਣਾ ਚਾਹੀਦਾ। ਮੈਂ ਉਨਟਾਰੀਓ ਸਰਕਾਰ ਨੂੰ ਕਿਹਾ ਹੈ ਕਿ ਟੋਰਾਂਟੋ ਵਾਂਗ ਹੀ ਬਰੈਂਪਟਨ ਸਿਟੀ ਨੂੰ ਵੀ ਹੋਰ ਵਸੀਲੇ ਜੁਟਾਏ ਜਾਣ ਤਾਂ ਕਿ ਇਸ ਸਮੱਸਿਆ ਨਾਲ਼ ਹੋਰ ਵੀ ਸਖਤੀ ਨਾਲ਼ ਸਿੱਝਿਆ ਜਾ ਸਕੇ। ਭਾਵੇਂ ਕਿ ਅਪਰਾਧਾਂ ਨੂੰ ਰੋਕਣ ਲਈ ਕਾਨੂੰਨ ਦਾ ਚੰਗੀ ਤਰ੍ਹਾਂ ਲਾਗੂ ਕਰਨਾ ਇੱਕ ਕਾਰਗਰ ਹਥਿਆਰ ਹੈ ਫਿਰ ਵੀ ਸੰਪੂਰਨ ਸੁਰੱਖਿਆ ਲਈ ਅਸੀਂ ਸਾਰੇ ਦੇ ਸਾਰੇ ਪੁਲਿਸ ਉੱਤੇ ਹੀ ਨਿਰਭਰ ਨਹੀਂ ਕਰ ਸਕਦੇ।
ਸਾਨੂੰ ਸਾਰਿਆਂ ਨੂੰ ਹੀ – ਵਸਨੀਕਾਂ, ਬਿਜ਼ਨਸ ਵਾਲ਼ਿਆਂ, ਅਤੇ ਸੰਸਥਾਵਾਂ – ਨੂੰ ਇੱਕ ਮੁੱਠ ਹੋ ਕੇ ਆਪਣੀਆਂ ਸੜਕਾਂ, ਗਲ਼ੀਆਂ ਅਤੇ ਘਰਾਂ ਨੂੰ ਸੁਰੱਖਿਅਤ ਬਨਾਉਣਾ ਚਾਹੀਦਾ ਹੈ। ਅਪਰਾਧ ਠੱਲ੍ਹਣ ਵਾਲ਼ੀਆਂ ਸਾਰੀਆਂ ਪ੍ਰੰਪਰਕ ਵਿਧੀਆਂ ਦੇ ਆਰ-ਪਾਰ ਧਿਆਨ ਧਰਦੇ ਹੋਇਆਂ, ਮੈਂ ਜੂਨ 27 ਨੂੰ ਬਰੈਂਪਟਨ ਸਿਟੀ ਅੰਦਰ ਕਮਿਊਨਿਟੀ ਨੂੰ ਸੁਰੱਖਿਅਤ ਅਤੇ ਸਭ-ਅੱਛਾ ਰੱਖਣ ਵਾਲ਼ੀ ਪਹਿਲੀ ਸਕੀਮ ਤਿਆਰ ਕੀਤੀ ਅਤੇ ਲਾਗੂ ਕੀਤੀ। ਇਹ ਵਿਓਂਤਬੰਦੀ ਬਰੈੰਪਟਨ ਸਿਟੀ ਵਿੱਚ ਇੱਕ ਸ਼ਕਤੀਸ਼ਾਲੀ ਤਾਲਮੇਲ ਉਸਾਰੇਗੀ ਜਿਸ ਨਾਲ਼ ਸਾਰੀ ਕਮਿਊਨਿਟੀ ਦਾ ਭਰਪੂਰ ਯੋਗਦਾਨ ਪ੍ਰਾਪਤ ਹੋਵੇਗਾ ਅਤੇ ਇੱਕ ਚੰਗੀ ਸੁਰਤਾਲ ਵਾਲ਼ੀ ਸੇਫਟੀ ਪਲੈਨ ਹੋਂਦ ਵਿੱਚ ਆਇਗੀ ਤੇ ਵਧ ਰਹੇ ਅਪਰਾਧਾਂ ਨੂੰ ਠੱਲ ਪਇਗੀ।
ਇਸ ਪਲੈਨ ਦਾ ਕੁੰਜੀਵੱਤ ਭਾਗ ਹੈ ਕਿ ਆਂਢ-ਗੁਆਂਢ ਦੀ ਸੁਰੱਖਿਆ ਦੀ ਦੇਖ-ਭਾਲ਼ ਅਤੇ ਸੋਚ ਵਿਚਾਰ ਕਰਨੀ। ਸਥਾਨਕ ਨਿਵਾਸੀਆਂ ਦੇ ਸਹਿਯੋਗ ਨਾਲ਼ ਉਸ ਇਲਾਕੇ ਦੀਆਂ ਲੋੜਾਂ ਨੂੰ ਚੰਗੀ ਤਰ੍ਹਾਂ ਪਹਿਚਾਣਿਆਂ ਜਾਇਗਾ, ਜਿਵੇਂ ਕਿ ਚਾਨਣ ਦਾ ਪਰਬੰਧ, ਖੁੱਲ੍ਹੀਆਂ ਥਾਵਾਂ ਦੀ ਸੁਰੱਖਿਆ, ਨਿਰਭੈ ਖੁੱਲ੍ਹੇ ਰਸਤੇ ਅਤੇ ਹੋਰ ਲੋੜਾਂ ਤਾਂ ਕਿ ਸਾਡੇ ਸਥਾਨਕ ਨਿਵਾਸੀ ਬੇ-ਡਰ ਨ੍ਹੇਰੇ-ਸਨ੍ਹੇਰੇ ਏਧਰ ਓਧਰ ਆ ਜਾ ਸਕਣ।
ਅਖੀਰਲੀ ਸਹੀ ਗੱਲ ਤਾਂ ਇਹ ਹੈ ਕਿ ਅਪਰਾਧ ਨੂੰ ਰੋਕਣ ਲਈ ਸਾਨੂੰ ਆਪਣੀ ਕਮਿਊਨਿਟੀ ਦੀ ਨੀਂਹ ਪੱਕੀ ਕਰਨੀ ਪਵੇਗੀ। ਸ਼ਕਤੀਸ਼ਾਲੀ ਆਰਥਿਕਤਾ, ਆਮ ਪਹੁੰਚ ਅੰਦਰ ਘਰ, ਨੌਜਵਾਨਾਂ ਦਾ ਸਹਿਯੋਗ ਅਤੇ ਉੱਚੀਆਂ ਸੁੱਚੀਆਂ ਸੋਚਾਂ ਦਾ ਮੌਲਣਾ, ਇਹ ਸਾਰੇ ਹੀ ਪੱਖ ਹਨ ਜਿਨ੍ਹਾਂ ਉੱਤੇ ਨਿਰੰਤਰ ਧਿਆਨ ਬਣਿਆਂ ਰਹਿਣਾ ਚਾਹੀਦਾ ਹੈ ਅਤੇ ਇਨ੍ਹਾਂ ਦੀ ਉਸਾਰੀ ਲਈ ਭਰਪੂਰ ਸਰੋਤ ਪਰਾਪਤ ਹੋਣੇ ਚਾਹੀਦੇ ਹਨ। ਜੌਬਾਂ ਮਿਲਣ ਦੇ ਹੋਰ ਸਾਧਨ ਜੁਟਾਕੇ, ਰਲਵੇਂ ਮਿਲਵੇਂ ਘਰ ਬਣਾਕੇ, ਨੌਜਵਾਨਾਂ ਨਾਲ਼ ਸਬੰਧਤ ਸੇਵਾਵਾਂ ਵਿੱਚ ਵਾਧਾ ਕਰਕੇ ਅਤੇ ਦਿਮਾਗੀ ਸਿਹਤ ਅਤੇ ਹੋਰ ਆਦੀ ਬਣ ਜਾਣ ਦੀਆਂ ਬੀਮਾਰੀਆਂ ਦਾ ਇਲਾਜ ਸੌਖਾ ਕਰਕੇ, ਆਪਣੇ ਸਿਟੀ ਦੇ ਅਤੀ ਮਹੱਤਵ ਪੂਰਨ ਪਹਿਲੂਆਂ ਦੇ ਸੁਧਾਰਾਂ ਲਈ ਸਿਰਤੋੜ ਯਤਨ ਕੀਤੇ ਜਾਣਗੇ। ਬਰੈਂਪਟਨ ਦੇ ਵਸਨੀਕਾਂ ਅਤੇ ਬਿਜ਼ਨਸਾਂ ਨੂੰ ਸੁਰੱਖਿਅਤ ਤੇ ਸੁਹਿਰਦ ਬਨਾਉਣਾ ਸਰਬੋਤਮ ਫਰਜ਼ ਹੈ। ਮੈਂ ਕਾਊਂਸਲ ਅਤੇ ਹੋਰ ਮਹੱਤਵ ਪੂਰਨ ਕਾਰਜਾਂ ਵਿੱਚ ਜੁਟੇ ਸਾਰੇ ਸਹਿਯੋਗੀਆਂ ਨਾਲ਼ ਇੱਕ ਸੁਰ ਹੋ ਕੇ ਆਪਣਾ ਸਾਰਾ ਤਾਣ ਲਾ ਦੇਣ ਲਈ ਬਚਨਬੱਧ ਹਾਂ ਕਿ ਹੋਣ ਵਾਲ਼ੇ ਅਪਰਾਧਾਂ ਨੂੰ ਰੋਕ ਕੇ ਅਤੇ ਘਟਾ ਕੇ ਮੈਂ ਆਪਣੇ ਸ਼ਹਿਰ ਬਰੈਂਪਟਨ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਸਿਖਰਾਂ ਤੇ ਲੈ ਜਾਵਾਂਗੀ।

Check Also

”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ

ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …