ਬਰੈਂਪਟਨ : 21 ਡਿਵੀਜ਼ਨ ਅਪਰਾਧਕ ਜਾਂਚ ਬਿਓਰੋ ਨੂੰ ਇੱਕ 40 ਸਾਲਾ ਗੁੰਮਸ਼ੁਦਾ ਸਿੱਖ ਪੁਰਸ਼ ਦੀ ਤਲਾਸ਼ ਹੈ। ਪੁਲਿਸ ਨੇ ਉਸਦੀ ਭਾਲ ਲਈ ਜਨਤਾ ਤੋਂ ਸਹਿਯੋਗ ਮੰਗਿਆ ਹੈ। ਹਿੰਮਤ ਸਿੰਘ ਨੂੰ 2 ਸਤੰਬਰ, 2018 ਨੂੰ ਆਖਰੀ ਵਾਰ ਮਿਸੀਸਾਗਾ ਵਿਖੇ ਡਿਕਸੀ ਰੋਡ ਅਤੇ ਡੈਰੀ ਰੋਡ ਨਜ਼ਦੀਕ ਸਿੱਖ ਮੰਦਿਰ ਵਿੱਚ ਦੇਖਿਆ ਗਿਆ ਸੀ। ਕਣਕਵੰਨੇ ਰੰਗ ਅਤੇ ਕਾਲੀ ਦਾੜ੍ਹੀ ਵਾਲੇ ਹਿੰਮਤ ਸਿੰਘ ਨੇ ਪੱਗ ਬੰਨ੍ਹੀ ਹੋਈ ਸੀ ਅਤੇ ਉਸਨੇ ਭਾਰਤੀ ਪੈਂਟ ਸੂਟ ਪਹਿਨਿਆ ਹੋਇਆ ਸੀ। ਪਰਿਵਾਰ ਅਨੁਸਾਰ ਉਹ ਦੇਸ਼ ਵਿੱਚ ਨਵਾਂ ਆਇਆ ਹੈ ਅਤੇ ਅੰਗਰੇਜ਼ੀ ਵੀ ਘੱਟ ਹੀ ਜਾਣਦਾ ਹੈ।
ਪੁਲਿਸ ਨੂੰ ਗੁੰਮਸ਼ੁਦਾ ਸਿੱਖ ਦੀ ਭਾਲ
RELATED ARTICLES

