ਬਰੈਂਪਟਨ : ਬਲੂ ਓਕ ਸੀਨੀਅਰ ਕਲੱਬ ਨੇ ਲੰਘੀ 18 ਅਗਸਤ ਦਿਨ ਐਤਵਾਰ ਨੂੰ ਭਾਰਤ ਦਾ ਅਜ਼ਾਦੀ ਦਿਵਸ ਬਲੂ ਓਕ ਪਾਰਕ ਵਿਚ ਸ਼ਾਮ ਨੂੰ 4 ਵਜੇ ਤੋਂ 7 ਵਜੇ ਤੱਕ ਬੜੀ ਹੀ ਧੂਮ ਧਾਮ ਨਾਲ ਮਨਾਇਆ। ਸਮਾਗਮ ਦੀ ਸ਼ੁਰੂਆਤ ਕਰਦਿਆਂ ਮਹਿੰਦਰ ਪਾਲ ਵਰਮਾ ਜਨਰਲ ਸੈਕਟਰੀ ਨੇ ਸਭ ਕਲੱਬ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਅਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਪਰੰਤ ਸਾਰੇ ਵੀਰਾਂ ਨੇ ਖੜ੍ਹੇ ਹੋ ਕੇ ਰਾਸ਼ਟਰੀ ਗੀਤ ਦਾ ਗਾਇਨ ਤੇ ਝੰਡੇ ਨੂੰ ਸਲਾਮੀ ਦਿੱਤੀ ਅਤੇ ਅਜ਼ਾਦੀ ਦੇ ਪ੍ਰਵਾਨਿਆਂ, ਜਿਨ੍ਹਾਂ ਆਪਣੀਆਂ ਜਾਨਾਂ ਵਾਰ ਕੇ ਭਾਰਤ ਨੂੰ ਅਜ਼ਦੀ ਦਿਵਾਈ, ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਜਗਰੂਪ ਸਿੰਘ, ਬਲਵੀਰ ਸਿੰਘ ਚੀਮਾ, ਰਛਪਾਲ ਸਿੰਘ ਪਾਲੀ, ਮੋਹਨ ਲਾਲ ਵਰਮਾ, ਰੁਪਿੰਦਰ ਰਿੰਪੀ ਅਤੇ ਸੁਰਜੀਤ ਸਿੰਘ ਚਹਿਲ ਨੇ ਅਜ਼ਾਦੀ ਬਾਰੇ ਕਵਿਤਾਵਾਂ ਅਤੇ ਗੀਤ ਸੁਣਾ ਕੇ ਸਾਰਿਆਂ ਦਾ ਮਨ ਮੋਹ ਲਿਆ। ਮੌਸਮ ਖਰਾਬ ਹੋਣ ਦੇ ਬਾਵਜੂਦ ਸਾਰਿਆਂ ਨੇ ਸਮਾਗਮ ਦਾ ਅਨੰਦ ਮਾਣਿਆ। ਮੁੱਖ ਮਹਿਮਾਨ ਬੀਬੀ ਰੂਬੀ ਸਹੋਤਾ ਮੈਂਬਰ ਪਾਰਲੀਮੈਂਟ ਨੇ ਸਾਰਿਆਂ ਨੂੰ ਅਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ। ਅਖੀਰ ਵਿਚ ਸੋਹਣ ਸਿੰਘ ਤੂਰ ਚੇਅਰਮੈਨ ਅਤੇ ਹਰਭਗਵੰਤ ਸਿੰਘ ਸੋਹੀ ਪ੍ਰਧਾਨ ਨੇ ਸਾਰੇ ਆਏ ਵੀਰਾਂ ਦਾ ਧੰਨਵਾਦ ਕੀਤਾ ਅਤੇ ਅਜ਼ਾਦੀ ਦੀਆਂ ਵਧਾਈਆਂ ਦਿੱਤੀਆਂ। ਸਾਰੇ ਆਏ ਵੀਰਾਂ ਨੇ ਅਖੀਰ ਵਿਚ ਚਾਹ, ਮਠਿਆਈ ਅਤੇ ਪਕੌੜਿਆਂ ਦਾ ਆਨੰਦ ਮਾਣਿਆ। ਲਾਭ ਸਿੰਘ ਅਤੇ ਪ੍ਰੇਮ ਕੁਮਾਰ ਡਾਇਰੈਕਟਰਾਂ ਨੇ ਕੁਰਸੀਆਂ ਦੀ ਸੇਵਾ ਨਿਭਾਈ।
Check Also
ਕੈਨੇਡਾ ਸੰਸਦੀ ਚੋਣਾਂ ਵਿਚ 22 ਪੰਜਾਬੀਆਂ ਨੇ ਗੱਡਿਆ ਜਿੱਤ ਦਾ ਝੰਡਾ
2021 ਦੀਆਂ ਸੰਸਦੀ ਚੋਣਾਂ ’ਚ 18 ਪੰਜਾਬੀਆਂ ਨੇ ਜਿੱਤ ਕੀਤੀ ਸੀ ਦਰਜ ਟੋਰਾਂਟੋ/ਬਿਊਰੋ ਨਿਊਜ਼ : …