Breaking News
Home / ਕੈਨੇਡਾ / ਰੈੱਡ ਵਿੱਲੋ ਕਲੱਬ ਨੇ ਕੈਨੇਡਾ ਡੇਅ ਅਤੇ ਭਾਰਤ ਦਾ ਅਜ਼ਾਦੀ ਦਿਵਸ ਮਨਾਇਆ

ਰੈੱਡ ਵਿੱਲੋ ਕਲੱਬ ਨੇ ਕੈਨੇਡਾ ਡੇਅ ਅਤੇ ਭਾਰਤ ਦਾ ਅਜ਼ਾਦੀ ਦਿਵਸ ਮਨਾਇਆ

ਬਰੈਂਪਟਨ/ਹਰਜੀਤ ਬੇਦੀ
ਰੈੱਡ ਵਿੱਲੋ ਸੀਨੀਅਰਜ਼ ਕਲੱਬ ਬਰੈਂਪਟਨ ਵਲੋਂ ਕੈਨੇਡਾ ਡੇਅ ਅਤੇ ਭਾਰਤ ਦਾ ਅਜ਼ਾਦੀ ਦਿਵਸ ਸਾਂਝੇ ਤੌਰ ‘ਤੇ ਮਨਾਇਆ ਗਿਆ। ਕਲੱਬ ਦੇ ਮੈਂਬਰ ਅਤੇ ਮਹਿਮਾਨ ਠੀਕ ਸਮੇਂ ‘ਤੇ ਪਹੁੰਚਣੇ ਸ਼ੁਰੂ ਹੋ ਗਏ ਅਤੇ ਚਾਹ ਪਾਣੀ ਪੀਣ ਤੋਂ ਬਾਅਦ ਪੰਡਾਲ ਵਿੱਚ ਇਕੱਠੇ ਹੋ ਗਏ। ਪਰਧਾਨ ਗੁਰਨਾਮ ਸਿੰਘ ਗਿੱਲ ਅਤੇ ਕਲੱਬ ਦੀ ਆਗੂ ਟੀਮ ਵਲੋਂ ਦੋਹਾਂ ਦੇਸ਼ਾਂ ਦੇ ਝੰਡੇ ਝੁਲਾਉਣ ਅਤੇ ਕੌਮੀ ਗੀਤਾਂ ਤੋਂ ਬਾਅਦ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਗਈ । ਕਲੱਬ ਦੇ ਜਨਰਲ ਸਕੱਤਰ ਮਾਸਟਰ ਕੁਲਵੰਤ ਸਿੰਘ ਵਲੋਂ ਜੀ ਆਇਆਂ ਕਹਿਣ ਤੋਂ ਬਾਅਦ ਵੱਖ ਵੱਖ ਕਲੱਬਾਂ ਦੇ ਨੁਮਾਇੰਦਿਆਂ ਜੰਗੀਰ ਸਿੰਘ ਸੈਂਭੀ, ਪ੍ਰੋ: ਨਿਰਮਲ ਧਾਰਨੀ , ਬਲਵਿੰਦਰ ਬਰਾੜ, ਪ੍ਰੀਤਮ ਸਿੰਘ ਸਰਾਂ ਆਦਿ ਨੇ ਕੈਨੇਡਾ ਦਿਵਸ ਅਤੇ ਭਾਰਤ ਦੇ ਅਜ਼ਾਦੀ ਦਿਵਸ ਬਾਰੇ ਵਧਾਈ ਦਿੰਦਿਆਂ ਆਪਣੇ ਵਿਚਾਰ ਪਰਗਟ ਕੀਤੇ।
ਕਮਿਊਨਿਟੀ ਦੇ ਨੁਮਾਇੰਦੇ ਐਮ ਪੀ ਰਾਜੇਸਵਰ ਸੰਘਾ, ਐਮ ਪੀ ਪੀ ਗੁਰਰਤਨ ਸਿੰਘ, ਰੀਜਨਲ ਕੌਂਸਲਰ ਪੈਟ ਫੋਰਟੀਨੀ, ਕੌਂਸਲਰ ਹਰਕੀਰਤ ਸਿੰਘ, ਸਕੂਲ ਟਰੱਸਟੀ ਬਲਬੀਰ ਸੋਹੀ, ਕੌਂਸਲਰ ਚਾਰਮਿਨ ਵਿਲੀਅਮਜ ਨੇ ਆਪਣੇ ਵਿਚਾਰ ਰਖਦਿਆਂ ਕਲੱਬ ਦੀ ਕਾਰਗੁਜਾਰੀ ਦੀ ਸ਼ਲਾਘਾ ਕੀਤੀ। ਬਰੈਂਪਟਨ ਟਰਾਂਜਿਟ ਦੀ ਰੀਤੂ ਚੀਮਾਂ ਨੇ ਬਰੈਂਪਟਨ ਟਰਾਂਜਿਟ ਵਲੋਂ ਲੋਕਾਂ ਖਾਸ ਕਰ ਕੇ ਸੀਨੀਅਰਜ਼ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ।
ਸਟੇਜ ਦੀ ਕਾਰਵਾਈ ਤੋਂ ਬਾਦ ਬਚਿੱਆਂ ਦੇ ਵੱਖ ਵੱਖ ਉਮਰ ਗਰੁੱਪਾਂ ਦੀ ਰੇਸ, ਮਿਊਜੀਕਲ ਚੇਅਰ ਰੇਸ ਅਤੇ 50 ਸਾਲ ਤੋਂ ਘੱਟ ਅਤੇ 50 ਸਾਲ ਤੋਂ ਵੱਧ ਬੀਬੀਆਂ ਦੇ ਮਿਊਜੀਕਲ ਚੇਅਰ ਰੇਸ ਅਤੇ ਚਮਚਾ ਰੇਸ ਦੇ ਮੁਕਾਬਲੇ ਹੋਏ। ਇਹ ਮੁਕਾਬਲੇ ਬਹੁਤ ਹੀ ਦਿਲਚਸਪ ਸਨ ਜਿਨ੍ਹਾਂ ਦਾ ਸਭ ਨੇ ਆਨੰਦ ਮਾਣਿਆ। ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲਿਆਂ ਨੂੰ ਸ਼ਾਨਦਾਰ ਮੋਮੈਂਟੋ ਅਤੇ ਮੈਡਲ ਇਨਾਮ ਵਜੋਂ ਦਿੱਤੇ ਗਏ। ਕਲੱਬ ਵਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਕਲੱਬ ਦੇ ਸਭ ਤੋਂ ਸੀਨੀਅਰ ਮਰਦ ਮੈਂਬਰ ਰਣਜੋਧ ਸਿੰਘ ਪੰਨੂ ਅਤੇ ਇਸਤਰੀ ਮੈਂਬਰ ਕ੍ਰਿਸ਼ਨਾ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ। ਪਰੋਗਰਾਮ ਦੌਰਾਨ ਅਜਮੇਰ ਪਰਦੇਸੀ, ਨਿਰਮਲਾ ਪਰਾਸ਼ਰ, ਅਵਤਾਰ ਸਿੰਘ ਬੈਂਸ ਅਤੇ ਇਕਬਾਲ ਕੌਰ ਛੀਨਾ ਨੇ ਆਪਣੇ ਸਾਰਥਕ ਗੀਤਾਂ ਅਤੇ ਕਵਿਤਾਵਾਂ ਰਾਹੀ ਮਨੋਰੰਜਨ ਕੀਤਾ। ਜਿਸ ਦੀ ਸਰੋਤਿਆਂ ਵਲੋਂ ਸ਼ਲਾਘਾ ਕੀਤੀ ਗਈ।
ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਪਰਧਾਨ ਗੁਰਨਾਮ ਸਿੰਘ ਗਿੱਲ ਦੀ ਅਗਵਾਈ ਵਿੱਚ ਅਮਰਜੀਤ ਸਿੰਘ, ਜੋਗਿੰਦਰ ਪੱਡਾ, ਮਾਸਟਰ ਕੁਲਵੰਤ ਸਿੰਘ , ਬਲਵੰਤ ਕਲੇਰ, ਸ਼ਿਵਦੇਵ ਰਾਏ, ਪਰੀਤਮ ਸਿੰਘ ਅਤੇ ਪਰਮਜੀਤ ਬੜਿੰਗ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ। ਪਰੋਗਰਾਮ ਦੀ ਸਫਲਤਾ ਅਤੇ ਮਹਿਮਾਨਾਂ ਦੀ ਸੇਵਾ ਲਈ ਮਹਿੰਦਰ ਪੱਡਾ ਦੀ ਅਗਵਾਈ ਵਿੱਚ 20 ਤੋਂ ਵੱਧ ਬੀਬੀਆਂ ਨੇ ਆਪਣੇ ਹੱਥੀ ਤਿਆਰ ਕੀਤਾ ਸਵਾਦਿਸ਼ਟ ਭੋਜਨ ਮਹਿਮਾਨਾਂ ਅਤੇ ਕਲੱਬ ਮੈਂਬਰਾਂ ਨੂੰ ਵਰਤਾਉਣ ਦੀ ਸੇਵਾ ਨਿਭਾਈ ਜਿਸ ਦੀ ਹਰ ਪਾਸਿਓਂ ਸਲਾਘਾ ਕੀਤੀ ਗਈ। ਕਲੱਬ ਵਲੋਂ ਕਲੱਬ ਦੇ ਸਮੂਹ ਮੈਂਬਰਾਂ ਦਾ ਪਰੋਗਰਾਮ ਨੂੰ ਸਫਲ ਬਣਾਊਣ ਲਈ ਸਾਥ ਦੇਣ ਅਤੇ ਆਏ ਹੋਏ ਮਹਿਮਾਨਾਂ ਦਾ ਹਾਜਰ ਹੋਣ ਲਈ ਧੰਨਵਾਦ ਕੀਤਾ ਗਿਆ। ਇਸ ਤਰ੍ਹਾਂ ਕਲੱਬ ਦਾ ਇਹ ਪ੍ਰੋਗਰਾਮ ਬੜੀ ਸਫਲਤਾ ਨਾਲ ਨੇਪਰੇ ਚੜ੍ਹਿਆ।
ਕਲੱਬ ਸਬੰਧੀ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲਈ ਪਰਧਾਨ ਗੁਰਨਾਮ ਸਿੰਘ ਗਿੱਲ 416-908-1300, ਜਨਰਲ ਸਕੱਤਰ ਕੁਲਵੰਤ ਸਿੰਘ 647-202-7696, ਉੱਪ-ਪਰਧਾਨ ਅਮਰਜੀਤ ਸਿੰਘ 416-268-6821, ਪਰਮਜੀਤ ਬੜਿੰਗ 647-963-0331, ਜੋਗਿੰਦਰ ਸਿੰਘ ਪੱਡਾ 416-219-2542 ਜਾਂ ਸ਼ਿਵਦੇਵ ਸਿੰਘ ਰਾਏ 647-643-6396 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਕੈਨੇਡਾ ਬੈਂਕ ਨੇ ਵਿਆਜ ਦੀ ਦਰ .50 ਦੇ ਆਧਾਰ ‘ਤੇ ਘਟਾਈ, ਜਿਸ ਨਾਲ ਚਲੰਤ ਮਾਰਗੇਜ ਨਵਿਆਉਣ ਅਤੇ ਨਵੇਂ ਘਰ ਖ਼ਰੀਦਣ ਵਾਲਿਆਂ ਨੂੰ ਹੋਵੇਗਾ ਫ਼ਾਇਦਾ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਬੈਂਕ ਆਫ਼ ਕੈਨੇਡਾ ਨੇ ਲੰਘੇ 23 ਅਕਤੂਬਰ ਤੋਂ 50 ਪੁਆਇੰਟ ਦੇ ਆਧਾਰ …