ਸ਼੍ਰੀਮਤੀ ਗੁਰਮੇਜ ਕੌਰ ਬਿਨਿੰਗ ਹੋਰਾਂ ਦੀ ਸਤੰਬਰ 11 ਵਾਲੇ ਦਿਨ ਰਿਚਮੰਡ ਹਸਪਤਾਲ ਵਿਚ ਮੌਤ ਹੋ ਗਈ ਹੈ। ਉਹ 89 ਵਰ੍ਹਿਆਂ ਦੇ ਸਨ ਅਤੇ 1967 ਵਿਚ ਕਨੇਡਾ ਆ ਵਸੇ ਸਨ। ਪੰਜਾਬ ਵਿਚ ਉਨ੍ਹਾਂ ਦਾ ਪਿੰਡ ਚਹੇੜੂ ਸੀ। ਗੁਰਮੇਜ ਕੌਰ ਪਿੱਛੇ ਆਪਣੇ ਤਿੰਨ ਪੁੱਤਰ ਸਾਧੂ, ਕੋਹਲਾ ਅਤੇ ਪਾਲ, ਇਕ ਬੇਟੀ ਬਲਬੀਰ ਕੌਰ ਗਰੇਵਾਲ ਅਤੇ ਇਕ ਵੱਡਾ ਪਰਿਵਾਰ ਛੱਡ ਗਏ ਹਨ। ਉਹ ਲੰਮੇ ਸਮੇਂ ਤੋਂ ਆਪਣੇ ਛੋਟੇ ਪੁੱਤਰ ਪਾਲ, ਉਨ੍ਹਾਂ ਦੀ ਪਤਨੀ ਜੱਸ ਅਤੇ ਉਨ੍ਹਾਂ ਦੇ ਬੇਟੇ ਰਵੀ ਨਾਲ ਰਿਚਮੰਡ ਵਿਚ ਰਹਿ ਰਹੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ ਸਤੰਬਰ 18 ਨੂੰ ਸਵੇਰੇ ਦਸ ਵਜੇ ਰਿਵਰਸਾਈਡ ਫਿਊਨਰਲ ਹੋਮ, 7410 ਹੌਪਕੌਟ ਰੋਡ, ਡੈਲਟਾ ਵਿਖੇ ਹੋਵੇਗਾ ਅਤੇ ਉਸ ਤੋਂ ਬਾਅਦ ਭੋਗ ਨਾਨਕਸਰ ਗੁਰਦਵਾਰਾ, 18691 ਵੈਸਟਮਿਨਸਟਰ ਹਾਈਵੇਅ, ਰਿਚਮੰਡ ਵਿਖੇ ਪਾਇਆ ਜਾਵੇਗਾ। ਸੰਪਰਕ ਲਈ: ਪਾਲ ਬਿਨਿੰਗ – 778-889-8255, ਸਾਧੂ ਬਿਨਿੰਗ – 778-773-1886
ਗੁਰਮੇਜ ਕੌਰ ਬਿਨਿੰਗ ਨਮਿਤ ਪਾਠ ਦਾ ਭੋਗ 18 ਨੂੰ
RELATED ARTICLES

