Breaking News
Home / ਕੈਨੇਡਾ / ਮਾਊਂਟੇਨਐਸ਼ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਟੋਰਾਂਟੋ ਦੇ ਚਿੜੀਆਘਰ ਦਾ ਟੂਰ

ਮਾਊਂਟੇਨਐਸ਼ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਟੋਰਾਂਟੋ ਦੇ ਚਿੜੀਆਘਰ ਦਾ ਟੂਰ

mountainash-club-zoo-trip-copy-copyਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ
ਸ਼੍ਰੀਮਤੀ ਚਰਨਜੀਤ ਕੌਰ ਢਿੱਲੋਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਮਾਊਂਟੇਨਐਸ਼ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਬੀਤੇ ਐਤਵਾਰ ਟੋਰਾਂਟੋ ਦੇ ਚਿੜੀਆਘਰ ਦਾ ਦਿਲਚਸਪ ਟੂਰ ਲਗਾਇਆ ਗਿਆ। ਸਭਾ ਦੇ 48 ਮੈਂਬਰ ਸਵੇਰੇ 10.00 ਵਜੇ ਬੱਸ ਵਿੱਚ ਸਵਾਰ ਹੋ ਕੇ ਰਸਤੇ ਦੇ ਕੁਦਰਤੀ ਨਜ਼ਾਰਿਆਂ ਨੂੰ ਮਾਣਦੇ ਹੋਏ ਟੋਰਾਂਟੋ ਚਿੜੀਆਘਰ ਦੇ ਸਾਹਮਣੇ ਲੱਗਭੱਗ ਗਿਆਰਾਂ ਕੁ ਵਜੇ ਪਹੁੰਚ ਗਏ। ਉੱਥੇ ਕਲੱਬ ਵੱਲੋਂ ਸਾਰਿਆਂ ਨੂੰ ਚਾਹ, ਪਾਣੀ, ਸਮੋਸੇ, ਮਠਿਆਈਆਂ ਅਤੇ ਫ਼ਲ ਵਗ਼ੈਰਾ ਦਿੱਤੇ ਗਏ।
ਚਿੜੀਆਘਰ ਦੇ ਅੰਦਰ ਚੱਲਣਵਾਲੀ ਰੇਲ-ਗੱਡੀ ਵਿੱਚ ਸਵਾਰ ਹੋ ਕੇ ਸਾਰੇ ਚਿੜੀਆਘਰ ਦਾ  ਭਰਪੂਰ ਚੱਕਰ ਲਗਾਇਆ। ਉੱਥੇ ਅਫ਼ਰੀਕਨ, ਅਮਰੀਕਨ, ਟੁੰਡਰਾ, ਕਨੇਡੀਅਨ ਅਤੇ ਹੋਰ ਪਾਵਿਲੀਅਨਾਂ ਦੇ ਅੰਦਰ ਪੈਦਲ ਜਾ ਕੇ ਤਰ੍ਹਾਂ-ਤਰ੍ਹਾਂ ਦੇ ਜਾਨਵਰਾਂ, ਪੰਛੀਆਂ ਅਤੇ ਮੱਛੀਆ ਆਦਿ ਦੇ ‘ਰੈਣ-ਬਸੇਰਿਆਂ’ ਦੀ ਨੇੜਿਉਂ ਝਾਤ ਪਾਈ ਜੋ ਕਿ ਬਹੁਤ ਹੀ ਦਿਲਚਸਪ ਅਤੇ ਹੈਰਾਨੀ ਭਰਪੂਰ ਸੀ। ‘ਚੀਨੀ-ਪਾਂਡੇ’ ਅਤੇ ਕਈ ਹੋਰ ਜਾਨਵਰ ਦੂਰੋਂ ਹੀ ਦਰਸ਼ਕਾਂ ਦੀ ਖਿੱਚ ਦਾ ਕਾਰਨ ਬਣੇ ਹੋਏ ਸਨ ਅਤੇ ਇਨ੍ਹਾਂ ਨੂੰ ਨੇੜਿਉਂ ਵੇਖਣ ਦਾ ਆਪਣਾ ਹੀ ਮਜ਼ਾ ਸੀ। ਲੱਗਭੱਗ ਸੱਤ ਘੰਟੇ ਸਾਰੇ ਮੈਂਬਰਾਂ ਨੇ ਇਸ ਚਿੜੀਆਘਰ ਦਾ ਭਰਪੂਰ ਅਨੰਦ ਮਾਣਿਆ। ਵਾਪਸੀ ਸਮੇਂ ਕਲੱਬ ਦੀਆਂ ਸੀਨੀਅਰ ਬੀਬੀਆਂ ਨੇ ਗਿੱਧਾ ਅਤੇ ਪੰਜਾਬੀ ਪੇਂਡੂ ਬੋਲੀਆਂ ਪਾ ਕੇ ਇੱਕ ਵੱਖਰਾ ਹੀ ਰੰਗ ਬੰਨ੍ਹ ਦਿੱਤਾ ਜਿਸ ਨੂੰ ਵੇਖਣ ਲਈ ਹੋਰ ਦਰਸ਼ਕ ਵੀ ਆ ਇਕੱਠੇ ਹੋਏ ਜਿਨ੍ਹਾਂ ਵਿੱਚ ਗੋਰੇ ਅਤੇ ਕਈ ਹੋਰ ਕੌਮਾਂ ਦੇ ਲੋਕ ਵੀ ਸ਼ਾਮਲ ਸਨ। ਉਨ੍ਹਾਂ ਵੱਲੋਂ ਇਸ ਹਰਮਨ-ਪਿਆਰੇ ਪੰਜਾਬੀ ਲੋਕ-ਨਾਚ ਦੀ ਰੱਜ ਕੇ ਪ੍ਰਸ਼ੰਸਾ ਕੀਤੀ ਗਈ। ਉਪਰੰਤ, ਕਲੱਬ ਦੇ ਪ੍ਰਧਾਨ ਬਖ਼ਸ਼ੀਸ਼ ਸਿੰਘ ਗਿੱਲ ਨੇਂ ਸਮੂਹ-ਮੈਂਬਰਾਂ ਦਾ ਧੰਨਵਾਦ ਕੀਤਾ, ਖ਼ਾਸ ਤੌਰ ‘ਤੇ 92-ਸਾਲਾ ਸੂਬੇਦਾਰ ਭਾਗ ਸਿੰਘ ਹੁਰਾਂ ਵੱਲੋਂ ਇਸ ਟੂਰ ਵਿੱਚ ਸ਼ਮੂਲੀਅਤ ਕਰਨ ਲਈ ਉਨ੍ਹਾਂ ਦਾ ਵਿਸ਼ੇਸ਼ ਸ਼ੁਕਰੀਆ ਕੀਤਾ ਗਿਆ। ਇਸ ਟਰਿੱਪ ਨੂੰ ਕਲੱਬ ਦੇ ਵਾਈਸ-ਪ੍ਰੈਜ਼ੀਡੈਂਟ ਚਰਨਜੀਤ ਸਿੰਘ ਢਿੱਲੋਂ ਅਤੇ ਸੈਕਟਰੀ ਧਰਮਪਾਲ ਸਿੰਘ ਸ਼ੇਰਗਿੱਲ ਵੱਲੋਂ ਬਹੁਤ ਵਧੀਆ ਤਰਤੀਬ ਦੇ ਕੇ ਕਾਮਯਾਬ ਕੀਤਾ ਗਿਆ। ਕਲੱਬ ਵੱਲੋਂ ਅਗਲੇ ਦਿਨਾਂ ਵਿੱਚ ਹੋਰ ਵੀ ਅਜਿਹੇ ਟੂਰ ਲਗਾਉਣ ਦਾ ਪ੍ਰੋਗਰਾਮ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …