21.2 C
Toronto
Sunday, September 6, 2026
spot_img
Homeਕੈਨੇਡਾਸ਼ਾਨ ਵੂਮੈਨ ਸੀਨੀਅਰਜ਼ ਕਲੱਬ ਵਲੋਂ ਨਿਆਗਰਾ ਫਾਲਜ਼ ਦਾ ਰੌਚਕ ਟਰਿੱਪ

ਸ਼ਾਨ ਵੂਮੈਨ ਸੀਨੀਅਰਜ਼ ਕਲੱਬ ਵਲੋਂ ਨਿਆਗਰਾ ਫਾਲਜ਼ ਦਾ ਰੌਚਕ ਟਰਿੱਪ

ਸ਼ਾਨ ਵੂਮੈਨ ਸੀਨੀਅਰਜ਼ ਕਲੱਬ ਵਲੋਂ ਨਿਆਗਰਾ ਫਾਲਜ਼ ਦਾ ਰੌਚਕ ਟਰਿੱਪਬਰੈਂਪਟਨ : ਸ਼ਾਨ ਵੂਮੈਨ ਸੀਨੀਅਰਜ਼ ਕਲੱਬ ਦੇ ਗਠਨ ਤੋਂ ਬਾਅਦ, ਕਲੱਬ ਨੇ ਆਪਣੀਆਂ ਗਰਮੀਆਂ ਦੀਆਂ ਸਰਗਰਮੀਆਂ ਦੇ ਹਿੱਸੇ ਵਜੋਂ ਬੀਬੀ ਸੁਰਿੰਦਰ ਕੌਰ ਧਾਲੀਵਾਲ ਪ੍ਰਧਾਨ ਕਲੱਬ ਦੀ ਅਗਵਾਈ ਵਿਚ ਸਾਥੀਆਂ ਦੇ ਸਹਿਯੋਗ ਨਾਲ ਨਿਆਗਰਾ ਫਾਲਜ਼ ਦਾ ਟਰਿੱਪ 28 ਜੁਲਾਈ ਨੂੰ ਲਗਾਇਆ। ਬੱਸ ਵਿਚ 50 ਬੀਬੀਆਂ ਸਵੇਰੇ 8.00 ਵਜੇ ਬਰੇਡਨ ਪਲਾਜ਼ਾ ਤੋਂ ਸਵਾਰ ਹੋ ਕੇ ਖਾਣ ਪੀਣ ਦੇ ਸਮਾਨ ਪ੍ਰਬੰਧ ਕਰਕੇ ਬੱਸ ਵਿਚ ਬੈਠ ਗਈਆਂ। ਰਸਤੇ ਵਿਚ ਗੇਟ ਆਫ ਨਿਆਗਰਾ ਫਾਲ ‘ਤੇ ਬਸ ਰੁਕੀ। ਸਨੈਕਸ ਦੇ ਚਾਹ-ਕੌਫੀ ਲਈ ਫਾਲ ‘ਤੇ ਪਹੁੰਚ ਕੇ ਲਿਆਂਦਾ ਹੋਇਆ ਭੋਜਨ ਸਭ ਨੇ ਮਿਲ ਕੇ ਛਕਿਆ। ਬਾਅਦ ਵਿਚ ਬੀਬੀਆਂ ਨੇ ਖੂਬ ਗਿੱਧਾ ਤੇ ਲੋਕਾਂ ਗੀਤਾਂ ਰਾਹੀਂ ਮਨੋਰੰਜਨ ਕੀਤਾ। ਛੇ ਵਜੇ ਵਾਪਸੀ ਹੋ ਗਈ ਅਤੇ 8.00 ਵਜੇ ਬਰੇਡਨ ਪਲਾਜ਼ਾ ‘ਤੇ ਪਹੁੰਚ ਗਏ। ਇਹ ਕਲੱਬ ਦਾ ਪਹਿਲਾ ਟੂਰ ਸੀ। ਕਲੱਬ ਦੇ ਪ੍ਰਧਾਨ ਬੀਬੀ ਸੁਰਿੰਦਰ ਕੌਰ ਧਾਲੀਵਾਲ ਨੇ ਸਾਰਿਆਂ ਦਾ ਅਤੇ ਖਾਸ ਕਰਕੇ ਕੈਸਲਮੋਰ ਸੀਨੀਅਰ ਕਲੱਬ ਦੇ ਪ੍ਰਧਾਨ ਗੁਰਮੇਲ ਸਿੰਘ ਸੱਗੂ ਦੇ ਸਹਿਯੋਗ ਦਾ ਧੰਨਵਾਦ ਕੀਤਾ।

RELATED ARTICLES
POPULAR POSTS