ਮਾਲਟਨ : ਸੀਨੀਅਰ ਸਭਾ ਮਾਲਟਨ ਦੇ ਪ੍ਰਧਾਨ ਪਿਆਰਾ ਸਿੰਘ ਤੂਰ ਦੇ ਪੰਜਾਬ ਤੋਂ ਵਾਪਸ ਵਰਤਣ ‘ਤੇ ਸਭਾ ਦੇ ਪ੍ਰਮੁੱਖ ਕਾਰਜ ਕਰਤਾਵਾਂ ਪਰਮਜੀਤ ਸਿੰਘ ਕਾਹਲੋਂ, ਪਿਆਰਾ ਸਿੰਘ ਪੰਨੂ, ਭਜਨ ਸਿੰਘ ਰੁੜਕਾ, ਗੁਰਦੀਪ ਸਿੰਘ ਰੰਗੀ, ਕਰਨਲ ਮਰਵਾਹਾ ਅਤੇ ਕਮਿਊਨਿਟੀ ਦੇ ਉਘੇ ਪਤਵੰਤੇ ਸੱਜਣ ਸਤਵੰਤ ਸਿੰਘ ਬੋਪਾਰਾਏ, ਅਵਤਾਰ ਸਿੰਘ ਬੈਂਸ ਅਤੇ ਬੰਤ ਸਿੰਘ ਗਰੇਵਾਲ (ਬਾੜੇਵਾਲ) ਨੇ ਮਾਲਟਨ ਕਮਿਊਨਿਟੀ ਸੈਂਟਰ ਵਿਚ ਮੈਂਬਰਾਂ ਦੀ ਹਾਜ਼ਰੀ ਦੌਰਾਨ ਨਿੱਘਾ ਅਤੇ ਹਾਰਦਿਕ ਸਵਾਗਤ ਕੀਤਾ। ਤੂਰ ਸਾਹਿਬ ਵਲੋਂ ਕਮਿਊਨਿਟੀ ਪ੍ਰਤੀ ਕੀਤੀ ਸੇਵਾ ਦੀ ਸ਼ਲਾਘਾ ਕੀਤੀ ਗਈ। ਪ੍ਰਧਾਨ ਪਿਆਰਾ ਸਿੰਘ ਤੂਰ ਹੁਰਾਂ ਨੇ ਆਪਣੇ ਸੰਖੇਪ ਭਾਸ਼ਣ ਵਿਚ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਆਉਂਦੇ ਸਮੇਂ ਵਿਚ ਸਭਾ ਨੂੰ ਹੋਰ ਵੀ ਸੁਚੱਜੇ ਢੰਗ ਨਾਲ ਨਿਰਪੱਖ ਰਹਿ ਕੇ ਚਲਾਉਣ ਦੀ ਵਚਨਬੱਧਤਾ ਪ੍ਰਗਟਾਈ। ਚਾਹ ਪਾਰਟੀ ਦੀ ਸੇਵਾ ਨਰਿੰਦਰ ਸਿੰਘ ਟਿਵਾਣਾ ਹੋਰਾਂ ਨੇ ਆਪਣੇ ਸਾਥੀ ਮੈਂਬਰਾਂ ਨਾਲ ਮਿਲ ਕੇ ਬਹੁਤ ਹੀ ਵਧੀਆ ਢੰਗ ਨਾਲ ਨਿਭਾਈ। ਸਭਾ ਦੇ ਸਾਰੇ ਮੈਂਬਰ ਪ੍ਰਧਾਨ ਹੋਰਾਂ ਦੇ ਵਾਪਸ ਪਰਤਣ ‘ਤੇ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਸਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …