ਬਰੈਂਪਟਨ : 1984 ਵਿਚ ਹਰਿਮੰਦਰ ਸਾਹਿਬ ‘ਤੇ ਹਮਲੇ ਦੌਰਾਨ ਜੋ ਵਿਅਕਤੀ ਮਾਰੇ ਗਏ, ਅਸੀਂ ਉਹਨਾਂ ਨੂੰ ਸਨਮਾਨ ਦਿੰਦੇ ਹਾਂ ਅਤੇ ਉਸ ਹਾਦਸੇ ਤੋਂ ਪ੍ਰਭਾਵਿਤ ਹੋਏ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹਾਂ। ਇਹ ਗੱਲ ਬਰੈਂਪਟਨ ਸਾਊਥ ਤੋਂ ਐਮ ਪੀ ਸੋਨੀਆ ਸਿੱਧੂ ਨੇ ’84 ਦੀ ਘਟਨਾ ਦੀ 32ਵੀਂ ਬਰਸੀ ਮੌਕੇ ‘ਤੇ ਕਹੀ। ਉਹਨਾਂ ਕਿਹਾ ਕਿ 32 ਸਾਲ ਪਹਿਲਾਂ ਭਾਰਤ ਸਰਕਾਰ ਨੇ ਫੌਜ ਨੂੰ ਸਿੱਖਾਂ ਦੇ ਇਸ ਪਵਿੱਤਰ ਅਸਥਾਨ ‘ਤੇ ਹਮਲੇ ਦਾ ਹੁਕਮ ਦਿੱਤਾ ਸੀ ਅਤੇ ਉਸ ਵਿਚ ਹਜ਼ਾਰਾਂ ਸਿੱਖ ਮਾਰੇ ਗਏ ਸਨ। ਇਹ ਇਕ ਦਰਨਾਕ ਹਾਦਸਾ ਅਤੇ ਸਿੱਖ ਭਾਈਚਾਰੇ ਦੀ ਕੌੜੀ ਯਾਦਾਂ ਵਿਚੋਂ ਇਕ ਹੈ। ਅਸੀਂ ਉਸ ਨੁਕਸਾਨ ਨੂੰ ਭੁਲਾ ਨਹੀਂ ਸਕਦੇ। ਸੋਨੀਆ ਸਿੱਧੂ ਨੇ ਕਿਹਾ ਕਿ ਮੇਰਾ ਜਨਮ ਵੀ ਅੰਮ੍ਰਿਤਸਰ ਵਿਚ ਹੋਇਆ ਹੈ ਅਤੇ ਮੈਂ ਕਈ ਵਾਰ ਹਰਿਮੰਦਰ ਸਾਹਿਬ ਗਈ ਹਾਂ। ਉਹਨਾਂ ਕਿਹਾ ਕਿ ਇਹ ਘਟਨਾ ਭਾਰਤ ਦੇ ਇਤਿਹਾਸ ‘ਤੇ ਇਕ ਧੱਬਾ ਹੈ ਅਤੇ ਮੈਂ ਵੀ ਇਸ ਘਟਨਾ ਤੋਂ ਬਹੁਤ ਦੁਖੀ ਹਾਂ।
ਦਰਬਾਰ ਸਾਹਿਬ ‘ਤੇ ਹਮਲਾ ਭਾਰਤੀ ਇਤਿਹਾਸ ਉਤੇ ਧੱਬਾ : ਸੋਨੀਆ ਸਿੱਧੂ
RELATED ARTICLES

