ਭਾਰਤੀ ਕੌਂਸਲੇਟ ਜਨਰਲ ਹੋਣਗੇ ਮੁਖ ਮਹਿਮਾਨ
ਬਰੈਂਪਟਨ/ਬਿਊਰੋ ਨਿਊਜ਼
ਪਰਵਾਸੀ ਦਫਤਰ ਵਿਚ ਸੀਨੀਅਰਜ਼ ਸੋਸ਼ਿਲ ਸਰਵਿਸਜ਼ ਗਰੁੱਪ ਬਰੈਂਪਟਨ ਵਲੋਂ ਖਬਰ ਭੇਜੀ ਗਈ ਹੈ ਕਿ 25 ਜੂਨ, 2016 ਨੂੰ ਬਰੈਂਪਟਨ ਸੌਕਰ ਸੈਂਟਰ ਵਿਚ ਮਨਾਏ ਜਾ ਰਹੇ ਮਲਟੀਕਲਚਰ ਦਿਵਸ ਉਪਰ ਕੇਂਦਰ ਮੰਤਰੀ ਨਵਦੀਪ ਸਿੰਘ ਬੈਂਸ ਵਲੋਂ 6 ਸੇਵਾਦਾਰਾਂ ਨੂੰ 10 ਸਾਲਾ ਵਲੰਟੀਅਰ ਅਵਾਰਡ ਮਿਲਣਗੇ। ਨਾਮ ਹਨ ਸ੍ਰੀ ਸ਼ੰਭੂਦਤ ਸ਼ਰਮਾ, ਜੈਕਾਰ ਲਾਲ ਦੁਗਲ, ਨਰਿੰਦਰ ਸਿੰਘ ਗਿੱਲ, ਦੇਵ ਸੂਦ, ਬਸਾਖਾ ਸਿੰਘ ਅਤੇ ਅਵਤਾਰ ਸਿੰਘ ਅਰਸ਼ੀ। 106 ਸਾਲਾ ਸੀਨੀਅਰ ਬਜ਼ੁਰਗ ਤਰਲੋਕ ਸਿੰਘ ਤੰਬੜ ਨੂੰ ਪਲੇਕ ਅਤੇ 4 ਹੋਰਾਂ ਨੂੰ ਵਡੇਰੀ ਉਮਰ ਕਾਰਣ ਸਤਿਕਾਰਿਆ ਜਾਵੇਗਾ। ਇਨ੍ਹਾ ਚਾਰਾਂ ਦੇ ਨਾਮ ਅਤੇ ਹੋਰ ਸਨਮਾਨਾਂ ਦਾ ਵੇਰਵਾ ਸਮਾਗਮ ਸਮੇ ਦੱਸਿਆ ਜਾਵੇਗਾ। ਯਾਦ ਰਹੇ ਕਿ ਸਮਾਗਮ ਦੀ ਐਂਟਰੀ 12 ਤੋਂ 12,30 ਵਜੇ ਤਕ ਹੈ। ਲੇਟ ਪਹੁੰਚਣ ਵਾਲਿਆਂ ਨੂੰ ਨਾ ਤਾਂ ਸਨੈਕ ਬਾਕਸ (ਮਠਿਆਈ ਡੱਬਾ) ਮਿਲ ਸਕੇਗਾ ਅਤੇ ਨਾ ਹੀ ਫਲੋਰ ਉਪਰ ਕੁਰਸੀ। ਭਾਵੇ ਐਟਰੀ ਫੀਸ ਕੋਈ ਨਹੀਂ ਪਰ ਇਸਦੇ ਨਿਯਮ ਜ਼ਰੂਰ ਹਨ। ਜੋ ਸਭ ਗਰੁੱਪਾਂ ਨੂੰ ਦੱਸੇ ਜਾ ਚੁਕੇ ਹਨ। ਲੇਟ ਕਮਰਜ਼ ਗੈਲਰੀ ਵਿਚ ਸੱਜਣਗੇ। ਚੀਫ ਗੈਸਟ ਭਾਰਤੀ ਕੌਂਸਲੇਟ ਜਨਰਲ ਦਿਨੇਸ਼ ਭਾਟੀਆ ਜੀ ਨੇ ਠੀਕ 12,30 ਵਜੇ ਪਹੁੰਚ ਜਾਣਾ ਹੈ। ਉਨ੍ਹਾਂ ਦਾ ਭਾਸ਼ਣ ਰਾਸ਼ਟਰੀ ਗਾਨ ਤੋਂ ਤੁਰੰਤ ਬਾਅਦ ਹੋਵੇਗਾ। ਉਨ੍ਹਾਂ ਤੋਂ ਇਲਾਵਾ ਪੀਲ ਪੁਲਿਸ ਬੋਰਡ ਦੇ ਚੇਅਰਮੈਨ ਸਰਦਾਰ ਅਮਰੀਕ ਸਿੰਘ ਆਹਲੂਵਾਲੀਆ, ਰਿਜਨਲ ਕਊਂਸਲਰ ਜੌਨ ਸਪਰੋਵਰੀ, ਸਿਟੀ ਕਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਜੈਫਬੋਮੈਨ ਅਤੇ ਐਪ ਪੀਪੀ ਹਰਿੰਦਰ ਮੱਲੀ ਦੀ ਕਨਫਰਮੇਸ਼ਨ ਆ ਚੁਕੀ ਹੈ। ਬਾਕੀ ਐਮਪੀਜ਼ ਅਤੇ ਐਮਪੀਪੀਜ਼ ਦੀਆਂ ਕਨਫਰਮੇਸ਼ਨਜ਼ ਹੋ ਰਹੀਆਂ ਹਨ। ਸਾਰਾ ਪ੍ਰੋਗਰਾਮ ਨਿਯਮ ਵਧ ਅਤੇ ਸਮੇ ਦੀ ਪਾਬੰਦੀ ਯੁਕਤ ਹੈ ਜੀ। ਹੋਰ ਜਾਣਕਾਰੀ ਲਈ ਸੰਪਰਕ ਬ੍ਰਗੇਡੀਅਰ 647 609 2633, ਰੱਖੜਾ 905 794 7882 ਧਵਨ 904 840 4500, ਵੈਦ 647- 292 1576 ਜਾਂ ਵਿਰਕ 647 631 9445
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …