ਬਰੈਂਪਟਨ/ਡਾ. ਝੰਡ : ‘ਯੂਥ ਫ਼ਾਰ ਕਮਿਊਨਿਟੀ’ ਸੰਸਥਾ ਵੱਲੋਂ ਇਸ ਸਾਲ ਦੂਸਰੀ ‘ਰੱਨ ਫ਼ਾਰ ਡਾਇਬਟੀਜ਼’ 15 ਸਤੰਬਰ ਦਿਨ ਐਤਵਾਰ ਨੂੰ ਚਿੰਗੂਆਕੂਜ਼ੀ ਪਾਰਕ ਵਿਖੇ ਕਰਵਾਈ ਜਾ ਰਹੀ ਹੈ। ਇਸ ਕਮਿਊਨਿਟੀ ਈਵੈਂਟ ਵਿਚ ਲੋਕਾਂ ਨੂੰ ਸ਼ੂਗਰ ਦੀ ਬੀਮਾਰੀ ਦੇ ਖ਼ਤਰਿਆਂ ਬਾਰੇ ਜਾਗਰੂਕ ਕੀਤਾ ਜਾਏਗਾ ਅਤੇ ‘ਡਾਇਬਟੀਜ਼ ਕੈਨੇਡਾ’ ਅਤੇ ਡਾਇਬਟੀਜ਼ ਟਾਈਪ-1 ਨਾਲ ਜੂਝ ਰਹੇ ਬੱਚਿਆਂ ਤੇ ਪਰਿਵਾਰਾਂ ਲਈ ਫ਼ੰਡ ਇਕੱਤਰ ਕੀਤਾ ਜਾਏਗਾ। ਪਾਰਕ ਦੇ ਸ਼ੈੱਲਟਨ ਨੰ: 3 ਦੇ ਨੇੜੇ ਆਯੋਜਿਤ ਕੀਤੇ ਜਾ ਰਹੇ ਇਸ ਈਵੈਂਟ ਵਿਚ ਸਵੇਰੇ 10.00 ਵਜੇ ਤੋਂ ਬਾਅਦ ਦੁਪਹਿਰ 1.00 ਵਜੇ ਤੱਕ 4 ਕਿਲੋਮੀਟਰ ਅਤੇ 2 ਕਿਲੋਮੀਟਰ ਦੌੜਾਂ ਅਤੇ ਵਾੱਕ ਕਰਵਾਈਆਂ ਜਾਣਗੀਆਂ। ਇਨ੍ਹਾਂ ਦੋਹਾਂ ਦੌੜਾਂ ਅਤੇ ਵਾੱਕ ਲਈ ਰਜਿਸਟ੍ਰੇਸ਼ਨ ਸਵੇਰੇ 8.30 ਵਜੇ ਤੋਂ 9.00 ਵਜੇ ਤੱਕ ਹੋਵੇਗੀ। ਇਕ ਵਿਅੱਕਤੀ ਲਈ ਰਜਿਸਟ੍ਰੇਸ਼ਨ ਫ਼ੀਸ 20 ਡਾਲਰ ਹੈ ਅਤੇ ਚਾਰ ਮੈਂਬਰਾਂ ਦੇ ਗਰੁੱਪ ਲਈ ਇਹ 70 ਡਾਲਰ ਹੈ।
ਪਾਠਕਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਪਿਛਲੇ ਸਾਲ 2018 ਵਿਚ ਇਸੇ ਮਹੀਨੇ ਯੂਥ ਫ਼ਾਰ ਡਾਇਬਟੀਜ਼ ਵੱਲੋਂ ਪਹਿਲੀ ਵਾਰ ਆਯੋਜਿਤ ਕੀਤੇ ਗਏ ਈਵੈਂਟ ਵਿਚ ਸੈਂਕੜੇ ਲੋਕਾਂ ਨੇ ਭਾਗ ਲਿਆ ਸੀ ਅਤੇ ਇਸ ਦੌਰਾਨ 8,000 ਡਾਲਰ ਦਾ ਫ਼ੰਡ ਇਕੱਠਾ ਹੋਇਆ ਸੀ ਜਿਸ ਨੂੰ ‘ਡਾਇਬੇਟੀਜ਼ ਕੈਨੇਡਾ ਡੀ-ਕੈਂਪ’ ਨੂੰ ਭੇਜਿਆ ਗਿਆ ਸੀ ਅਤੇ ਇਸ ਦੀ ਬਰੈਂਪਟਨ ਦੀਆਂ ਸਮੂਹ ਕਮਿਊਨਿਟੀਆਂ ਵੱਲੋਂ ਭਾਰੀ ਸ਼ਲਾਘਾ ਹੋਈ ਸੀ। ਇਸ ਵਾਰ ਵੀ ਸਾਰਿਆਂ ਨੂੰ ਪਰਿਵਾਰ ਸਮੇਤ ਇਸ ਈਵੈਂਟ ਵਿਚ ਭਾਗ ਲੈਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਯੂਥ ਫ਼ਾਰ ਕਮਿਊਨਿਟੀ ਦੀ ਵੈੱਬਸਾਈਟ www.youth4community.ca ‘ਤੇ ਜਾ ਕੇ ਜਾਂ 1-647-990-1460 ‘ਤੇ ਕਾਲ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …