ਨਾਰਥ ਯਾਰਕ/ ਬਿਊਰੋ ਨਿਊਜ਼ : ਪਿਛਲੇ ਦਿਨੀਂ ਨਾਰਥ ਯਾਰਕ ‘ਚ ਇਕ ਕਾਰ ਚਾਲਕ ਨੇ ਟੈਸਟ ਰਾਈਡ ਦੌਰਾਨ ਦੋ ਲੋਕਾਂ ਨੂੰ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡਰਾਈਵਰ ਡਰਾਈਵ ਟੈਸਟ ਸੈਂਟਰ ਦੀ ਪਾਰਕਿੰਗ ‘ਚ ਟੈਸਟ ਦੇ ਰਿਹਾ ਸੀ। ਹਾਦਸਾ ਲਾਰੈਂਸ ਐਵੀਨਿਊ ਈਸਟ, ਵਿਕਟੋਰੀਆ ਪਾਰਕ ਐਵੀਨਿਊ ਦੇ ਕੋਲ ਦੁਪਹਿਰੇ ਕਰੀਬ 3 ਵਜੇ ਵਾਪਰਿਆ। ਮੌਕੇ ‘ਤੇ ਮੌਜੂਦ ਇਕ ਵਿਅਕਤੀ ਨੇ ਦੱਸਿਆ ਕਿ ਡਰਾਈਵਰ ਕਾਰ ਨੂੰ ਰਿਵਰਸ ਕਰਨ ਦਾ ਯਤਨ ਕਰ ਰਿਹਾ ਸੀ ਪਰ ਕਾਰ ਸਿੱਧੀ ਅੱਗੇ ਵੱਧਦੀ ਗਈ ਅਤੇ ਉਸ ਨੇ ਬਰੇਕ ਪੈਡਲ ਦੀ ਬਜਾਏ ਐਕਸੀਲੇਟਰ ‘ਤੇ ਪੈਰ ਦਬਾਅ ਦਿੱਤਾ। ਉਸ ਨੇ ਪਾਰਕਿੰਗ ‘ਚ ਖੜ੍ਹੇ ਇਕ ਵਿਅਕਤੀ ਨੂੰ ਟੱਕਰ ਮਾਰ ਕੇ ਸੁੱਟ ਦਿੱਤਾ। ਉਸ ਤੋਂ ਬਾਅਦ ਇਕ ਹੋਰ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਆਸਪਾਸ ਮੌਜੂਦ ਲੋਕਾਂ ਨੇ ਤੁਰੰਤ ਜ਼ਖ਼ਮੀ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ। ਇਕ ਵਿਅਕਤੀ ਨੂੰ ਕਾਫ਼ੀ ਗੰਭੀਰ ਸੱਟਾਂ ਲੱਗੀਆਂ। ਡਰਾਈਵਰ ਨੇ ਆਪਣੇ ਐਗਜ਼ਾਮੀਨਰ ਦੀ ਵੀ ਲੱਤ ਤੋੜ ਦਿੱਤੀ ਅਤੇ ਡਰਾਈਵਿੰਗ ਇੰਸਟਰੱਕਟਰ ਫ਼ਿਲਿਪ ਨੂਰੀ ਨੇ ਦੱਸਿਆ ਕਿ ਉਸ ਨੇ ਅਚਾਨਕ ਧਮਾਕੇ ਦੀ ਆਵਾਜ਼ ਸੁਣੀ ਅਤੇ ਦੇਖਿਆ ਕਿ ਉਹ ਖੁਦ ਹੀ ਕਾਰ ਦੀ ਲਪੇਟ ਵਿਚ ਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …