ਪੀਲ : ਪੀਲ ਰੀਜ਼ਨਲ ਪੁਲਿਸ ਸਰਵਿਸ ਬੋਰਡ ਨੇ ਰੋਜ਼ਗਾਰ ਸਮਾਨਤਾ ਅਤੇ ਵਿਵਿਧਤਾ ਆਡਿਟ ਕਰਨ ਦੀ ਯੋਜਨਾ ਦਾ ਖੁਲਾਸਾ ਕੀਤਾ ਹੈ। ਬੋਰਡ ਨੇ ਪੀਲ ਪੁਲਿਸ ਸਰਵਿਸ ਵਿਚ ਨਸਲੀ ਭੇਦਭਾਵ ਅਤੇ ਇਸ ਪ੍ਰਕਾਰ ਦੇ ਹੋਰ ਮਾਮਲਿਆਂ ਸਬੰਧੀ ਜਾਂਚ ਕਰਵਾ ਕੇ ਤੱਥਾਂ ਨੂੰ ਸਾਹਮਣੇ ਲਿਆਉਣ ਦੀ ਗੱਲ ਕਹੀ ਹੈ।
ਪੁਲਿਸ ਬੋਰਡ ਨੇ ਬੁੱਧਵਾਰ ਨੂੰ ਇਕ ਵੈਂਡਰ ਦੁਆਰਾ ਆਡਿਟ ਕਰਵਾਏ ਜਾਣ ਦੀ ਮੰਗ ‘ਤੇ ਰਿਕਵੈਸਟ ਫਾਰ ਪ੍ਰਪੋਜ਼ਲ ਜਾਰੀ ਕੀਤਾ ਹੈ। ਪੀਲ ਪੁਲਿਸ ਚੀਫ ਜੈਨੀਫਰ ਏਵਾਂਸ ਨੇ ਕਿਹਾ ਕਿ ਪੁਲਿਸ ਸਰਵਿਸ ਇਸ ਆਡਿਟ ਦਾ ਸਵਾਗਤ ਕੀਤੀ ਹੈ।ਉਨ੍ਹਾਂ ਕਿਹਾ ਕਿ ਇਸ ਆਡਿਟ ਦਾ ਉਦੇਸ਼ 2014-16 ਵਿਚ ਸਟ੍ਰੇਟਜਿਕ ਯੋਜਨਾ ਤਹਿਤ ਕੀਤਾ ਗਿਆ ਸੀ ਤਾਂ ਕਿ ਵੱਖ-ਵੱਖ ਯੂਨਿਟਾਂ ਦੇ ਮੈਂਬਰਾਂ ਨੂੰ ਸੇਵਾ ਵਿਚ ਮੌਕਾ ਮਿਲੇ ਅਤੇ ਭਾਈਚਾਰੇ ਦਾ ਵਿਕਾਸ ਕੀਤਾ ਜਾ ਸਕੇ। ਸਾਨੂੰ ਮਾਣ ਹੈ ਕਿ ਅਸੀਂ ਪਿਛਲੇ ਪੰਜ ਸਾਲਾਂ ਵਿਚ ਕਾਫੀ ਵਿਕਾਸ ਕੀਤਾ ਹੈ ਅਤੇ ਅਸੀਂ ਆਪਣੇ ਉਦੇਸ਼ਾਂ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ। ਇਵਾਂਸ ਅਤੇ ਪੁਲਿਸ ਬੋਰਡ ਦੇ ਵਿਚਕਾਰ ਤਣਾਅ ਉਸ ਸਮੇਂ ਤੋਂ ਕਾਫੀ ਵਧਿਆ ਹੈ ਜਦ ਤੋਂ ਪੁਲਿਸ ਬੋਰਡ ਨੇ ਨਵੇਂ ਚੇਅਰਮੈਨ ਅਮਰੀਕ ਸਿੰਘ ਆਹਲੂਵਾਲੀਆ ਨੇ ਇਵਾਂਸ ਨੂੰ ਚੁਣੌਤੀ ਦਿੱਤੀ ਹੈ ਅਤੇ ਪੁਲਿਸ ਇਸ ਮਾਮਲੇ ਵਿਚ ਜਾਂਚ ਲਈ ਅੱਗੇ ਆਈ ਹੈ।
Check Also
ਪੰਜਾਬ ’ਚ ਧਰਮ ਪਰਿਵਰਤਨ ’ਤੇ ਐਸਜੀਪੀਸੀ ਨੇ ਜਤਾਈ ਚਿੰਤਾ
ਯੋਗੀ ਅੱਤਿਆਨਾਥ ਦੇ ਬਿਆਨ ਦਾ ਕੀਤਾ ਗਿਆ ਸਮਰਥਨ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ …