ਮਿਸੀਸਾਗਾ/ ਬਿਊਰੋ ਨਿਊਜ਼ : ਮਿਸੀਸਾਗਾ ਤੋਂ ਗੁੰਮ ਹੋਈ ਇਕ 16 ਸਾਲਾਂ ਦੀ ਕੁੜੀ ਪਰਿਵਾਰ ਨੂੰ ਵਾਪਸ ਮਿਲ ਗਈ ਹੈ। ਇਸ ਤੋਂ ਪਹਿਲਾਂ 12 ਡਵੀਜ਼ਨ ਕ੍ਰਿਮੀਨਲ ਜਾਂਚ ਬਿਊਰੋ ਨੇ ਕੁੜੀ ਦੇ ਗੁੰਮ ਹੋਣ ਸਬੰਧੀ ਅਲਰਟ ਜਾਰੀ ਕੀਤਾ ਸੀ। ਪੀਲ ਰੀਜ਼ਨਲ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਸਾਂਤਾ ਬਾਰਬਰਾ ਬੁਲੇਵਰਡ ‘ਤੇ ਇਕ ਕੁੜੀ ਨੂੰ ਜ਼ਬਰਦਸਤੀ ਕਾਰ ਵਿਚ ਬਿਠਾ ਕੇ ਲਿਜਾਇਆ ਗਿਆ ਹੈ। ਕਾਰ ਸਿਲਵਰ ਰੰਗ ਦੀ ਹੋਂਡਾ ਓਡਿਸੀ ਸੀ। ਬਾਅਦ ਵਿਚ ਕੁੜੀ ਦੀ ਪਛਾਣ ਅਲਿਸਾ ਲੇਂਗਿਲੀ ਵਜੋਂ ਹੋਈ ਹੈ। ਪੁਲਿਸ ਨੇ ਕੁੜੀ ਦੇ ਪਰਿਵਾਰ ਅਤੇ ਟੋਰਾਂਟੋ ਪੁਲਿਸ ਦੀ ਮਦਦ ਨਾਲ ਕੁੜੀ ਨੂੰ ਟੋਰਾਂਟੋ ਦੇ ਈਸਟ ਐਂਡ ‘ਚ ਚੰਗੀ ਹਾਲਤ ਵਿਚ ਬਰਾਮਦ ਕਰ ਲਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਹ ਸੰਕੇਤ ਮਿਲੇ ਹਨ ਕਿ ਅਲਿਸਾ ਨੂੰ ਜ਼ਬਰਦਸਤੀ ਕਾਰ ਵਿਚ ਨਹੀਂ ਲਿਜਾਇਆ ਗਿਆ।
ਗੁੰਮਸ਼ੁਦਾ ਕੁੜੀ ਮਿਲੀ, ਪੁਲਿਸ ਨੇ ਜਾਰੀ ਕੀਤਾ ਸੀ ਅਲਰਟ
RELATED ARTICLES

