Breaking News
Home / ਕੈਨੇਡਾ / ਭੂਤ ਪ੍ਰੇਤਾਂ ਤੋਂ ਮੁਕਤੀ ਦੁਆਉਣ ਵਾਲਾ ਦਰਸ਼ਨ ਧਾਲੀਵਾਲ ਪੁਲਿਸ ਦੀ ਹਿਰਾਸਤ ਵਿਚ

ਭੂਤ ਪ੍ਰੇਤਾਂ ਤੋਂ ਮੁਕਤੀ ਦੁਆਉਣ ਵਾਲਾ ਦਰਸ਼ਨ ਧਾਲੀਵਾਲ ਪੁਲਿਸ ਦੀ ਹਿਰਾਸਤ ਵਿਚ

logo-2-1-300x105-3-300x105ਮਿੱਸੀਸਾਗਾ/ਬਿਊਰੋ ਨਿਊਜ਼: ਪੀਲ ਪੁਲਿਸ ਨੇ 40 ਸਾਲਾ ਦਰਸ਼ਨ ਧਾਲੀਵਾਲ ਨਾਮਕ ਵਿਅਕਤੀ ਨੂੰ ਠੱਗੀ-ਠੋਰੀ ਦੇ ਇਕ ਕੇਸ ਵਿੱਚ ਗ੍ਰਿਫਤਾਰ ਕੀਤਾ ਹੈ। ਇਕ ਔਰਤ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਭੂਤ ਪ੍ਰੇਤ ਅਤੇ ਗੈਬੀ ਸ਼ਕਤੀਆਂ ਤੋਂ ਮੁਕਤ ਕਰਵਾਉਣ ਦਾ ਝਾਂਸਾ ਦੇ ਕੇ ਇਸ ਵਿਅਕਤੀ ਨੇ ਊਸ ਕੋਲੋਂ 61,000 ਡਾਲਰ ਲੁੱਟ ਲਿਆ, ਜਿਸ ਵਿੱਚ ਨਕਦੀ ਅਤੇ ਗਹਿਣੇ ਸ਼ਾਮਲ ਹਨ। ਪੁਲਿਸ ਦਾ ਕਹਿਣਾ ਹੈ ਕਿ ਬੀਤੇ ਸਾਲ ਜੁਲਾਈ ਮਹੀਨੇ ਉਸ ਨੇ ਇਸ ਔਰਤ ਨੂੰ ਕਿਹਾ ਕਿ ਉਹ ਇਹ ਪੈਸਾ ਅਤੇ ਗਹਿਣੇ ਜ਼ਮੀਨ ਵਿੱਚ ਦੱਬ ਦੇਵੇਗਾ ਅਤੇ ਫਿਰ ਉਸ ਲਈ ਪਰਮਾਤਮਾ ਕੋਲ ਪੂਜਾ ਕਰਕੇ ਉਸ ਨੂੰ ਬੁਰੀ ਸ਼ਕਤੀਆਂ ਤੋਂ ਮੁਕਤੀ ਦੁਆ ਦੇਵੇਗਾ। ਇਸ ਤੋਂ ਬਾਦ ਉਸਦੇ ਪੈਸੇ ਵਾਪਸ ਕਰ ਦੇਵੇਗਾ। ਇਹ ਔਰਤ ਉਸ ਨੂੰ ਲਗਾਤਾਰ ਪੈਸੇ ਅਤੇ ਗਹਿਣੇ ਦਿੰਦੀ ਰਹੀ। ਇੰਜ ਉਸ ਨੇ 61,000 ਡਾਲਰ ਦੀ ਰਕਮ ਅਤੇ ਗਹਿਣੇ ਉਸ ਦੇ ਸਪੁਰਦ ਕਰ ਦਿੱਤੇ।
ਬੀਤੇ ਬੁੱਧਵਾਰ ਨੂੰ ਪੁਲਿਸ ਨੇ ਉਸ ਨੂੰ 5,000 ਡਾਲਰ ਤੋਂ ਉਪਰ ਦੇ ਫਰਾਡ ਦੇ ਦੋਸ਼ ਅਧੀਨ ਗ੍ਰਿਫਤਾਰ ਕਰ ਲਿਆ। ਉਸ ਨੂੰ ਉਸੇ ਦਿਨ ਅਦਾਲਤ ਵਿੱਚ ਵੀ ਪੇਸ਼ ਕੀਤਾ ਗਿਆ। ਪੁਲਿਸ ਨੂੰ ਯਕੀਨ ਹੈ ਕਿ ਅਜਿਹੇ ਹੋਰ ਲੋਕੀਂ ਵੀ ਉਸਦੀ ਠੱਗੀ ਦੇ ਸ਼ਿਕਾਰ ਹੋਣਗੇ, ਜੋ ਪੀਲ ਪੁਲਿਸ ਨਾਲ 905-453-2121 ਅਕਸਟੈਂਸਨ 3353 ‘ਤੇ ਸੰਪਰਕ ਕਰ ਸਕਦੇ ਹਨ। ਇਹ ਸਾਰੀ ਜਾਣਕਾਰੀ ਗੁਪਤ ਰੱਖੀ ਜਾਵੇਗੀ। ਇਸ ਔਰਤ ਦਾ ਕਹਿਣਾ ਹੈ ਕਿ ਦਰਸ਼ਨ ਧਾਲੀਵਾਲ ਨੇ ਉਸ ਨੂੰ ਦੱਸਿਆ ਸੀ ਕਿ ਉਸ ਦੀ ਇਕ ਵੱਡੀ ਲਾਟਰੀ ਨਿਕਲੀ ਸੀ ਕਿਉਂਕਿ ਉਹ ਕਿਸਮਤ ਦਾ ਧਨੀ ਹੈ ਅਤੇ ਪਰਮਾਤਮਾ ਦੇ ਬਹੁਤ ਨਜ਼ਦੀਕ ਹੈ।
ਅਦਾਰਾ ਪਰਵਾਸੀ ਨੂੰ ਇਸ ਮਾਮਲੇ ਵਿੱਚ ਕਈ ਫੋਨ ਕਾਲ ਆਏ ਕਿ ਇਸ ਵਿਅਕਤੀ ਨੇ ਕਈ ਹੋਰ ਲੋਕਾਂ ਨਾਲ ਵੀ ਅਜਿਹੀ ਠੱਗੀ ਮਾਰੀ ਹੈ। ਕੁਲਬੀਰ ਕੌਰ ਨਾਮਕ ਇਕ ਔਰਤ ਨੇ ਦੱਸਿਆ ਕਿ ਉਸ ਕੋਲੋਂ 20,000 ਕੈਸ਼ ਅਤੇ 15, 000 ਡਾਲਰ ਦੇ ਗਹਿਣੇ ਇਸ ਤਰਾ੍ਹਂ ਹੀ ਠੱਗ ਲਏ ਸਨ। ਦਰਸ਼ਨ ਧਾਲੀਵਾਲ, ਜੋ ਕਿ ਕਮਿਊਨਿਟੀ ਵਿੱਚ ਕਾਫੀ ਲੰਮੇਂ ਸਮੇਂ ਤੋਂ ‘ਕੁੱਕੂ ਧਾਲੀਵਾਲ’ ਦੇ ਨਾਂਅ ਨਾਲ ਵੀ ਚਰਚਿਤ ਰਿਹਾ ਹੈ, ਨੇ ਉਸਦੀਆਂ ਪਰੇਸ਼ਾਨੀਆਂ ਦਾ ਫਾਇਦਾ ਉਠਾ ਕੇ ਅਤੇ ਭੂਤ ਪ੍ਰੇਤਾਂ ਦਾ ਡਰਾਵਾ ਦੇ ਕੇ ਇਕ ਦੋ ਹਫਤਿਆਂ ਵਿੱਚ ਹੀ ਇਹ ਸਾਰੇ ਪੈਸੇ ਲੁੱਟ ਲਏ। ਹਾਲਾਂਕਿ ਕੁਲਬੀਰ ਨੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਵੀ ਕੀਤੀ ਅਤੇ ਉਸ ਸਮੇਂ ਵੀ ਦਰਸ਼ਨ ਧਾਲੀਵਾਲ ਨੂੰ ਚਾਰਜ ਕਰ ਲਿਆ ਗਿਆ ਸੀ। ਪਰੰਤੂ ਕੁਲਬੀਰ ਨੂੰ ਮਾਤਾ ਦੀ ਬਿਮਾਰੀ ਕਾਰਣ ਅਚਾਨਕ ਇੰਡੀਆ ਜਾਣ ਕਾਰਣ, ਪਿੱਛੋਂ ਤਾਰੀਕ ‘ਤੇ ਹਾਜ਼ਰ ਨਾ ਹੋਣ ਸਕਣ ਕਾਰਣ, ਦਰਸ਼ਨ ਧਾਲੀਵਾਲ ਨੂੰ ਗਵਾਹ ਹਾਜ਼ਰ ਨਾਲ ਹੋਣ ਕਾਰਣ ਅਦਾਲਤ ਤੋਂ ਛੁਟਕਾਰਾ ਮਿਲ ਗਿਆ ਸੀ। ਪਰੰਤੂ ਕੁਲਬੀਰ ਨੇ ਹੁਣ ਦੁਬਾਰਾ ਪੁਲਿਸ ਨੂੰ ਸੰਪਰਕ ਕਰਨ ਦਾ ਫੈਸਲਾ ਕੀਤਾ ਹੈ।ਇਕ ਹੋਰ ਵਿਅਕਤੀ ਨੇ ਦੱਸਿਆ ਕਿ ਜਦੋਂ ਉਹ ਇਸ ਕੇਸ ਵਿੱਚ ਪੁਲਿਸ ਕੋਲ ਸ਼ਿਕਾਇਤ ਕਰਨ ਗਏ ਤਾਂ ਪੁਲਿਸ ਨੇ ਦੱਸਿਆ ਕਿ ਇਹ ਤਾਂ ਬਹੁਤ ਖ਼ਤਰਨਾਕ ਬੰਦਾ ਹੈ ਅਤੇ ਇਸ ਖਿਲਾਫ ਪਹਿਲਾਂ ਵੀ ਅਜਿਹੀਆਂ ਲਗਭਗ 10 ਸ਼ਿਕਾਇਤਾਂ ਦਰਜ ਹਨ।ਵਰਨਣਯੋਗ ਹੈ ਕਿ ਦਰਸ਼ਨ ਉਰਫ਼ ਕੁੱਕੂ ਧਾਲੀਵਾਲ ਕਈ ਸਾਲ ਪਹਿਲਾਂ ਮੀਡੀਆ ਵਿੱਚ ਵੀ ਸਰਗਰਮ ਸੀ ਅਤੇ ਪੰਜਾਬੀ ਦੀ ਅਖ਼ਬਾਰ ਵੀ ਪ੍ਰਕਾਸ਼ਤ ਕਰਦਾ ਰਿਹਾ ਹੈ।

Check Also

ਕੈਨੇਡਾ ਵਿਚ ਇਮੀਗ੍ਰਾਂਟ ਵਧਣੇ ਜਾਰੀ, ਭਾਰਤ ਮੋਹਰੀ

ਟੋਰਾਂਟੋ : ਕੈਨੇਡਾ ਵਿਚ ਵਿਦੇਸ਼ਾ ਤੋਂ ਪੱਕਾ ਵੀਜ਼ਾ ਲੈ ਕੇ ਪੁੱਜਣ ਵਾਲੇ ਨਵੇਂ ਇਮੀਗ੍ਰਾਂਟਾਂ ਦੀ …