-4.7 C
Toronto
Wednesday, December 3, 2025
spot_img
Homeਦੁਨੀਆਮਾਊਨਟੇਨਐਸ਼ ਸੀਨੀਅਰ ਕਲੱਬ ਨੇ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ...

ਮਾਊਨਟੇਨਐਸ਼ ਸੀਨੀਅਰ ਕਲੱਬ ਨੇ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਮਨਾਇਆ

Mountainash Senior Club pic copy copyਬਰੈਂਪਟਨ/ਬਿਊਰੋ ਨਿਊਜ਼
ਲੰਘੇ ਦਿਨੀਂ ਮਾਊਨਟੈਨਐਸ਼ ਸਿਨੀਅਰ ਕਲੱਬ ਵਲੋਂ ਸਾਹਿਬ-ਏ-ਕਮਾਲ ਸਰਬੰਸ ਦਾਨੀਂ ਦਸਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਗੁਰਬਖਸ਼ ਸਿੰਘ ਮੱਲੀ, ਸਾਬਕਾ ਐਮ ਪੀ ਹਰਿੰਦਰ ਕੌਰ ਮੱਲੀ, ਐਮ ਪੀ ਪੀ ਰਾਜ ਗਰੇਵਾਲ, ਸਿਟੀ ਕੌਂਸਲਰ ਗੁਰਪ੍ਰੀਤ ਢਿਲੋਂ ਅਤੇ ਕਲੱਬ ਦੇ ਬਾਕੀ ਮੈਂਬਰਾਂ ਨੇ ਪਹੁੰਚ ਕੇ ਇਸ ਪ੍ਰੋਗਰਮ ਵਿੱਚ ਹਿੱਸਾ ਲਿਆ। ਉਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੌਮ ਦੀ ਖਾਤਰ ਕੀਤੀਆਂ ਕੁਰਬਾਨੀਆਂ, ਉਨਾਂ ਦੀ ਜੀਵਨੀ ਅਤੇ ਸਿੱਖਿਆ ਤੇ ਚਾਨਣਾ ਪਾਇਆ। ਇਸ ਦੇ ਨਾਲ ਹੀ ਨਵਾਂ ਸਾਲ 2017 ਅਤੇ ਲੋਹੜੀ ਦਾ ਤਿਉਹਾਰ ਵੀ ਮਨਾਇਆ ਗਿਆ।
ਕਲੱਬ ਵਲੋਂ ਖਾਣ-ਪੀਣ ਵਾਸਤੇ ਮਿਠਾਈਆਂ ਅਤੇ ਚਾਹ-ਪਾਣੀ ਦਾ ਬਹੁਤ ਹੀ ਵਧੀਆ ਪ੍ਰਬੰਧ ਸੀ। ਉਨਾਂ ਨੇ ਲੋਹੜੀ ਦਾ ਤਿਉਹਾਰ ਮਨਾਉਣ ਲਈ ਸਾਰਿਆਂ ਨੂੰ ਰੇਵੜੀਆਂ ਅਤੇ ਬਦਾਮ ਵੀ ਵੰਡੇ।ਧਰਮਪਾਲ ਸਿੰਘ ਸ਼ੇਰਗਿੱਲ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਟੇਜ ਸਾਂਭੀ। ਕਲੱਬ ਦੇ ਪ੍ਰੈਜ਼ੀਡੈਂਟ ਬਖਸ਼ੀਸ਼ ਸਿੰਘ ਗਿੱਲ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਦਿੱਲੋਂ ਧੰਨਵਾਦ ਕੀਤਾ। ਇਸ ਪ੍ਰਗਰਾਮ ਬਾਰੇ ਸਾਰੀ ਸੂਚਨਾ ਲੇਡੀ ਵਿੰਗ ਕਲੱਬ ਦੇ ਵਾਈਸ ਪ੍ਰੈਜੀਡੈਂਟ ਮੈਡਮ ਚਰਨਜੀਤ ਕੌਰ ਢਿੱਲੋਂ ਵਲੋਂ ਦਿੱਤੀ ਗਈ ਹੈ।

RELATED ARTICLES
POPULAR POSTS