ਬਰੈਂਪਟਨ/ਬਿਊਰੋ ਨਿਊਜ਼
ਪੀਲ ਪੁਲਿਸ ਨੇ ਲੰਘੀ 10 ਨਵੰਬਰ ਨੂੰ ਸਾਊਥ ਬਰੈਂਪਟਨ ਵਿਚ ਗ੍ਰੀਨ ਬੈਲਟ ‘ਚ ਇਕ ਲਾਸ਼ ਮਿਲਣ ਤੋਂ ਬਾਅਦ ਕਰਵਾਈ ਡੀਐਨਏ ਜਾਂਚ ਤੋਂ ਬਾਅਦ ਉਕਤ ਵਿਅਕਤੀ ਦੀ ਪਹਿਚਾਣ ਹੋਣ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਲਾਸ਼ ਦੀ ਪਹਿਚਾਣ ਸਮਸ਼ੇਰ ਵਿਰਕ ਦੇ ਤੌਰ ‘ਤੇ ਹੋਈ ਹੈ ਜੋ ਕਿ ਕਾਫੀ ਸਮੇਂ ਤੋਂ ਲਾਪਤਾ ਹੈ। ਪੁਲਿਸ ਨੂੰ ਅਜੇ ਤੱਕ ਮਾਮਲੇ ਵਿਚ ਗੜਬੜੀ ਵਾਲੀ ਗੱਲ ਸਾਹਮਣੇ ਨਹੀਂ ਆਈ। 69 ਸਾਲ ਦੇ ਵਿਰਕ ਦੋ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਪਹਿਲਾਂ ਲਾਪਤਾ ਹੋ ਗਏ ਸਨ ਅਤੇ ਪੁਲਿਸ ਨੇ 10 ਨਵੰਬਰ ਨੂੰ ਇਕ ਲਾਸ਼ ਦੇ ਕੁਝ ਹਿੱਸੇ ਸਨ। ਜਿਥੋਂ ਇਹ ਹਿੱਸੇ ਮਿਲੇ, ਉਹ ਜਗ੍ਹਾ ਵਿਰਕ ਦੇ ਘਰ ਤੋਂ ਜ਼ਿਆਦਾ ਨਹੀਂ ਸੀ। ਉਨ੍ਹਾਂ ਨੂੰ ਆਖਰੀ ਵਾਰ 1 ਸਤੰਬਰ ਨੂੰ ਸੈਰ ‘ਤੇ ਜਾਂਦੇ ਹੋਏ ਦੇਖਿਆ ਗਿਆ ਸੀ। ਉਨ੍ਹਾਂ ਦੇ ਭਤੀਜੇ ਅਮ੍ਰਿਤ ਗਿੱਲ ਨੇ ਦੱਸਿਆ ਕਿ ਇਹ ਸੜਕ ਕਾਫੀ ਖਤਰਨਾਕ ਹੈ। ਇਸ ਦੌਰਾਨ ਉਹਨਾਂ ਦੀ ਪਤਨੀ, ਬੇਟਾ ਅਤੇ ਹੋਰ ਪਰਿਵਾਰਕ ਮੈਂਬਰ ਕਾਫੀ ਸਦਮੇ ਵਿਚ ਰਹੇ ਹਨ। ਪਰਿਵਾਰ ਹੁਣ ਉਸਦਾ ਅੰਤਿਮ ਸਸਕਾਰ ਕਰੇਗਾ। ਸਮਸ਼ੇਰ ਵਿਰਕ ਦਾ ਅੰਤਿਮ ਸਸਕਾਰ 28 ਜਨਵਰੀ ਨੂੰ ਕੀਤਾ ਜਾਵੇਗਾ ਅਤੇ ਉਸੇ ਦਿਨ ਡਿਕਸੀ ਗੁਰਦੁਆਰਾ ਵਿਚ ਅੰਤਿਮ ਅਰਦਾਸ ਵੀ ਹੋਵੇਗੀ।
ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਨਹੀਂ ਪਤਾ ਹੈ ਕਿ ਇਹ ਸਭ ਕੁਝ ਕਿਸ ਤਰ੍ਹਾਂ ਹੋਇਆ ਅਤੇ ਕਿਸ ਤਰ੍ਹਾਂ ਉਹ ਲਾਪਤਾ ਹੋਏ।
ਪਰਿਵਾਰ ਨੇ ਵਿਰਕ ਦੀ ਪਹਿਚਾਣ ਅਤੇ ਮਾਮਲੇ ਦੀ ਜਾਣਕਾਰੀ ਦੇਣ ਵਾਲੇ ਨੂੰ 10 ਹਜ਼ਾਰ ਡਾਲਰ ਦੇ ਇਨਾਮ ਦਾ ਐਲਾਨ ਵੀ ਕੀਤਾ ਹੋਇਆ ਸੀ। ਪਰ ਕੋਈ ਵੀ ਇਸ ਬਾਰੇ ਜਾਣਕਾਰੀ ਦੇਣ ਲਈ ਸਾਹਮਣੇ ਨਹੀਂ ਆਇਆ। ਬਰੈਂਪਟਨ ਅਤੇ ਮਿਸੀਸਾਗਾ ਵਿਚ ਉਸਦੇ ਪੋਸਟਰ ਵੀ ਲਗਾਏ ਗਏ ਸਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …