ਮਿਸੀਸਾਗਾ : ਓਨਟਾਰੀਓ, ਮਿਸੀਸਾਗਾ ਅਤੇ ਹੋਰ ਰਾਜਾਂ ਵਿਚ ਕਾਲਜ ਅਤੇ ਯੂਨੀਵਰਸਿਟੀ ਦੀ ਪੜ੍ਹਾਈ ਨੂੰ ਹੋਰ ਸਸਤਾ ਕਰਨ ਲਈ ਯਤਨਸ਼ੀਲ ਹੈ ਅਤੇ 150,000 ਤੋਂ ਜ਼ਿਆਦਾ ਵਿਦਿਆਰਥੀਆਂ ਲਈ ਟਿਊਸ਼ਨ ਫੀਸ ਫਰੀ ਹੋਵੇਗੀ।
ਸਰਕਾਰ ਨਵੇਂ ਓਐਸਏਪੀ ਪ੍ਰੋਗਰਾਮ ਵਿਚ ਯੂਨੀਵਰਸਿਟੀ ਅਤੇ ਕਾਲਜ ਦੀ ਪੜ੍ਹਾਈ ਵਿਚ ਆਉਣ ਵਾਲੀਆਂ ਵਿੱਤੀ ਸਮੱਸਿਆਵਾਂ ਨੂੰ ਦੂਰ ਕਰੇਗੀ। ਮਿਸੀਸਾਗਾ-ਬਰੈਂਪਟਨ ਸਾਊਥ ਤੋਂ ਐਮਪੀਪੀ ਅੰਮ੍ਰਿਤ ਮਾਂਗਟ ਨੇ ਪਿਛਲੇ ਦਿਨੀਂ ਲਿੰਕਨ ਐਮ ਅਲੈਗਜੈਂਡਰ ਸੈਕੰਡਰੀ ਸਕੂਲ ਵਿਚ ਵਿਦਿਆਰਥੀਆਂ ਅਤੇ ਟੀਚਰਾਂ ਨਾਲ ਮਿਲਣੀ ਦੌਰਾਨ ਉਨ੍ਹਾਂ ਨੂੰ ਦੱਸਿਆ ਕਿ ਕਿਵੇਂ ਓਨਟਾਰੀਓ ਸੂਬਾ ਵਿਦਿਆਰਥੀਆਂ ਦੇ ਅਸਿਸਟੈਂਟ ਪ੍ਰੋਗਰਾਮ ਵਿਚ ਬਦਲਾਵ ਲਿਆ ਰਿਹਾ ਹੈ। ਓਐਸਏਪੀ ਵਿਚ ਉਨ੍ਹਾਂ ਪਰਿਵਾਰਾਂ ਦੇ ਵਿਦਿਆਰਥੀਆਂ ਦੀ ਔਸਤਨ ਟਿਊਸ਼ਨ ਫੀਸ ਫਰੀ ਹੋਵੇਗੀ ਜਿਨ੍ਹਾਂ ਦੀ ਸਲਾਨਾ ਆਮਦਨ 50 ਹਜ਼ਾਰ ਡਾਲਰ ਤੋਂ ਘੱਟ ਹੈ। ਇਸ ਦੇ ਤਹਿਤ ਹੀ ਵਿਦਿਆਰਥੀ ਅਸਾਨੀ ਨਾਲ ਗ੍ਰਾਂਟਾਂ ਅਤੇ ਲੋਨ ਦੀ ਪ੍ਰਾਪਤ ਕਰ ਸਕਣਗੇ।
ਮਾਂਗਟ ਨੇ ਆਖਿਆ ਕਿ ਅੱਜ ਓਨਟਾਰੀਓ ਦੇ ਵਿਦਿਆਰਥੀ ਪਹਿਲਾਂ ਦੇ ਮੁਕਾਬਲੇ ਕਿਵੇਂ ਜ਼ਿਆਦਾ ਵੱਡੀ ਗਿਣਤੀ ਵਿਚ ਪੋਸਟ ਸੈਕੰਡਰੀ ਪ੍ਰੋਗਰਾਮਾਂ ਤੋਂ ਗਰੈਜੂਏਸ਼ਨ ਕਰ ਰਹੇ ਹਨ। ਕੁਝ ਲੋਕ ਹੁਣ ਵੀ ਮਹਿੰਗੀ ਪੜ੍ਹਾਈ ਦੇ ਚੱਲਦਿਆਂ ਕਾਲਜ ਅਤੇ ਯੂਨੀਵਰਸਿਟੀਆਂ ਵਿਚ ਦਾਖਲਾ ਲੈਣ ਤੋਂ ਝਿਜਕਦੇ ਹਨ, ਪਰ ਹੁਣ ਸਰਕਾਰ ਨੇ ਉਨ੍ਹਾਂ ਲਈ ਰਾਹ ਅਸਾਨ ਬਣਾ ਦਿੱਤੇ ਹਨ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …