Breaking News
Home / ਕੈਨੇਡਾ / ਰੈੱਡ ਵਿੱਲੋ ਕਲੱਬ ਵਲੋਂ ਵਿਸਾਖੀ ਦਿਵਸ ਮਨਾ ਕੇ ਵਿਰਸੇ ਨੂੰ ਕੀਤਾ ਗਿਆ ਯਾਦ

ਰੈੱਡ ਵਿੱਲੋ ਕਲੱਬ ਵਲੋਂ ਵਿਸਾਖੀ ਦਿਵਸ ਮਨਾ ਕੇ ਵਿਰਸੇ ਨੂੰ ਕੀਤਾ ਗਿਆ ਯਾਦ

ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦਿਨੀਂ ਬਰੈਂਪਟਨ ਦੀ ਨਾਮਵਰ ਰੈੱਡ ਵਿੱਲੋ ਸੀਨੀਅਰਜ਼ ਕਲੱਬ ਨੇ ਰੈੱਡ ਵਿੱਲੋ ਪਬਲਿਕ ਸਕੂਲ ਦੇ ਜਿੱਮ ਹਾਲ ਵਿੱਚ ਵਿਸਾਖੀ ਦਿਹਾੜਾ ਮਨਾ ਕੇ ਆਪਣੇ ਵਿਰਸੇ ਨੂੰ ਯਾਦ ਕੀਤਾ। ਚਾਹ ਪਾਣੀ ਤੋਂ ਬਾਦ ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਬਲਦੇਵ ਰਹਿਪਾ ਨੇ ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ।
ਗੁਰਨਾਮ ਸਿੰਘ ਗਿੱਲ ਨੇ ਸਭ ਨੂੰ ਜੀ ਆਇਆਂ ਕਹਿਣ ਤੋਂ ਬਾਦ ਇਸ ਸ਼ੁਭ ਦਿਹਾੜੇ ਸਬੰਧੀ ਕਿਹਾ ਕਿ ਸਾਨੂੰ ਆਪਣੇ ਤਿਉਹਾਰਾਂ ਅਤੇ ਵਿਰਸੇ ਤੋਂ ਸੇਧ ਲੈਂਦਿਆਂ ਜਾਤ-ਪਾਤ ਅਤੇ ਧਰਮਾਂ ਤੋਂ ਉੱਪਰ ਉੱਠ ਕੇ ਆਪਸੀ ਮਿਲਵਰਤਨ ਅਤੇ ਪਿਆਰ ਨਾਲ ਰਹਿਣਾ ਚਾਹੀਦਾ ਹੈ। ਇਸ ਮੌਕੇ ਸਿਟੀ ਕਾਉਂਸਲਰ ਪੈਟ ਫੋਰਟੀਨੀ ਨੇ ਕਿਹਾ ਕਿ ਉਸ ਨੇ ਸੀਨੀਅਰਜ਼ ਦੀ ਸਹਾਇਤਾ ਲਈ ਤਨ-ਮਨ ਨਾਲ ਕੰਮ ਕੀਤਾ ਹੈ ਅਤੇ ਕਰਦਾ ਰਹਾਂਗਾ। ਇਸ ਦੇ ਨਾਲ ਹੀ ਉਸ ਨੇ ਬਰੈਂਪਟਨ ਵਿੱਚ ਬਣਨ ਜਾ ਰਹੀ ਯੁਨੀਵਰਸਿਟੀ ਬਾਰੇ ਕਿਹਾ ਕਿ ਯੁਨੀਵਰਸਿਟੀ ਲਈ ਰਾਹ ਪੱਧਰਾ ਹੋ ਗਿਆ ਹੈ ਤੇ ਇਸ ਦਾ ਕੰਪਲੈਕਸ ਡਾਉਨ ਟਾਉਨ ਵਿੱਚ ਬਣੇਗਾ ਤੇ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਇਹ 2022 ਵਿੱਚ ਕਲਾਸਾਂ ਸ਼ੁਰੂ ਹੋ ਜਾਣਗੀਆਂ। ਉਸ ਨੇ ਇਸ ਗੱਲ ਦਾ ਇੰਕਸ਼ਾਫ ਕੀਤਾ ਕਿ ਅਗਲੀ ਵਾਰ ਉਹ ਰੀਜਨਲ ਕਾਉਂਸਲਰ ਦੀ ਚੋਣ ਲੜੇਗਾ ਤੇ ਉਮੀਦ ਜਾਹਰ ਕੀਤੀ ਕਿ ਲੋਕ ਉਸ ਦੀ ਪਹਿਲਾਂ ਵਾਂਗ ਹੀ ਮੱਦਦ ਕਰਣਗੇ।
ਐਮ ਪੀ ਰਮੇਸ਼ਵਰ ਸੰਘਾ ਨੇ ਕਲੱਬ ਦੀ ਵਧੀਆ ਕਾਰਗੁਜਾਰੀ ਲਈ ਵਧਾਈ ਦਿੰਦਿਆਂ ਕਿਹਾ ਕਿ ਉਹ ਖੁਦ ਸੀਨੀਅਰ ਹੋਣ ਦੇ ਨਾਤੇ ਸੀਨੀਅਰਜ਼ ਦੇ ਭਲੇ ਲਈ ਕੰਮ ਕਰਦਾ ਰਹਾਂਗਾ।
ਜੰਗੀਰ ਸਿੰਘ ਸੈਂਭੀ ਨੇ ਆਪਸੀ ਪਿਆਰ, ਮਿਲਵਰਣਨ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਯਤਨਸ਼ੀਲ ਹੋਣ ਤੇ ਜੋਰ ਦਿੱਤਾ। ਅਮਰਜੀਤ ਸ਼ਰਮਾ ਨੇ ਇਹਿਾਸ ਤੋਂ ਪਰੇਰਨਾ ਲੈ ਕੇ ਚੰਗਾ ਜੀਵਣ ਜਿਉਣ ਦਾ ਅਹਿਦ ਲੈਣ ਦੀ ਗੱਲ ਕਹੀ। ਅਵਤਾਰ ਸਿੰਘ ਬੈਂਸ ਨੇ ਹਵਾਈ ਸਫਰ, ਚੰਗੀ ਜੀਵਨ ਜਾਚ, ਨਸ਼ਿਆਂ ਬਾਰੇ ਅਤੇ ਕਲੱਬਾਂ ਵਿੱਚ ਪੈਂਦੀ ਫੁੱਟ ਬਾਰੇ ਆਪਣੇ ਵਿਚਾਰ ਪਰਗਟ ਕੀਤੇ। ਪਿੰ: ਬਲਕਾਰ ਸਿੰਘ ਬਾਜਵਾ ਨੇ ਕਨੇਡੀਅਨ ਸਮਾਜ ਨੂੰ ਬਜੁਰਗਾਂ ਦੀ ਦੇਣ ਬਾਰੇ ਕਿਹਾ ਕਿ ਬਜੁਰਗਾਂ ਦੁਆਰਾ ਬੱਚਿੱਆਂ ਦੀ ਸੁਚੱਜੇ ਢੰਗ ਨਾਲ ਪਾਲਣਾ, ਉਹਨਾਂ ਨੂੰ ਵਿਰਸੇ ਅਤੇ ਮਾਂ ਬੋਲੀ ਨਾਲ ਜੋੜਨਾ ਬਹੁਤ ਹੀ ਅਹਿਮ ਕਾਰਜ ਹਨ।
ਪਰਮਜੀਤ ਬੜਿੰਗ ਨੇ ਬੋਲਦਿਆਂ ਕਿਹਾ ਕਿ ਜਿਸ ਭਾਵਨਾ ਨਾਲ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ ਉਹ ਅਲੋਪ ਹੈ। ਜਾਤ-ਪਾਤ ਖਤਮ ਹੋਣ ਦੀ ਥਾਂ ਜਾਤਾਂ ਦੇ ਨਾਂ ਤੇ ਵੱਖਰੇ ਗੁਰਦਵਾਰੇ ਉਸਾਰਨਾ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ। ਵੱਡੇ ਵੱਡੇ ਨਗਰ ਕੀਰਤਨ ਕੱਢਣੇ, ਭਾਂਤ ਭਾਂਤ ਦੇ ਖਾਣਿਆਂ ਦੇ ਲੰਗਰ ਲਾਉਣੇ ਆਦਿ ਵਿਖਾਵਾ ਮਾਤਰ ਬਣ ਗਿਆ ਹੈ। ਉਸ ਨੇ 27 ਮਈ ਦੇ ਪਿਕਨਿਕ ਅਤੇ ਟੂਰ ਬਾਰੇ ਜਾਣਕਾਰੀ ਸਾਂਝੀ ਕੀਤੀ। ਉਸ ਨੇ ਆਪਣੀ ਪਤਨੀ ਬਲਵੀਰ ਬੜਿੰਗ ਦੀ ਖਰਾਬ ਹੋ ਰਹੀ ਸਿਹਤ ਬਾਰੇ ਵੀ ਕਲੱਬ ਮੈਂਬਰਾਂ ਨੂੰ ਜਾਣਕਾਰੀ ਦਿੱਤੀ।
ਪ੍ਰੋਗਰਾਮ ਦੇ ਦੌਰਾਨ ਸ਼ਿਵਦੇਵ ਸਿੰਘ ਰਾਏ ਨੇ ਪੰਥਕ ਫੁੱਟ ਅਤੇ ਏਕਤਾ ਦੀ ਲੋੜ, ਨਿਰਮਲਾ ਪਰਾਸ਼ਰ ਨੇ ‘ਯਾਦ ਗੁਰਾਂ ਨੂੰ ਕਰਿਆ ਕਰ’ ਅਤੇ ਮਿ: ਲੈਡ ਨੇ ਧਾਰਮਿਕ ਗੀਤ ਪੇਸ਼ ਕੀਤੇ। ਪ੍ਰੋਗਰਾਮ ਦੀ ਸਫਲਤਾ ਲਈ ਅਮਰਜੀਤ ਸਿੰਘ, ਜੋਗਿੰਦਰ ਸਿੰਘ ਪੱਡਾ, ਬਲਵੰਤ ਸਿੰਘ ਕਲੇਰ, ਮਾਸਟਰ ਕੁਲਵੰਤ ਸਿੰਘ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ। ਇਸ ਪਰੋਗਰਾਮ ਨੂੰ ਸਫਲ ਬਣਾਉਣ ਲਈ ਸਟੇਜ ਤੋਂ ਸਾਰੇ ਮੈਂਬਰਾਂ ਅਤੇ ਖਾਸ ਕਰ ਕੇ ਚਾਹ ਪਾਣੀ ਅਤੇ ਖਾਣ ਪੀਣ ਦੇ ਵਧੀਆ ਪਰਬੰਧ ਲਈ ਮਹਿੰਦਰ ਕੌਰ ਪੱਡਾ, ਪਰਕਾਸ਼ ਕੌਰ, ਬਲਜੀਤ ਸੇਖੌਂ, ਚਰਨਜੀਤ ਕੌਰ ਰਾਏ, ਬਲਜੀਤ ਗਰੇਵਾਲ ਅਤੇ ਸਾਥਣਾ ਦਾ ਧੰਨਵਾਦ ਕੀਤਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …