9.8 C
Toronto
Tuesday, October 21, 2025
spot_img
Homeਕੈਨੇਡਾ'ਸਕਾਈਡੋਮ ਗਰੁੱਪ ਆਫ਼ ਕੰਪਨੀਜ਼' ਵੱਲੋਂ 23ਵਾਂ ਵਿਸਾਖੀ ਮੇਲਾ 20 ਮਈ ਦਿਨ ਐਤਵਾਰ...

‘ਸਕਾਈਡੋਮ ਗਰੁੱਪ ਆਫ਼ ਕੰਪਨੀਜ਼’ ਵੱਲੋਂ 23ਵਾਂ ਵਿਸਾਖੀ ਮੇਲਾ 20 ਮਈ ਦਿਨ ਐਤਵਾਰ ਨੂੰ ਮਨਾਇਆ ਜਾਏਗਾ

ਬਰੈਂਪਟਨ/ਡਾ. ਝੰਡ : ‘ਸਕਾਈਡੋਮ ਗਰੁੱਪ ਆਫ਼ ਕੰਪਨੀਜ਼’ ਦੇ ਚੇਅਰਮੈਨ ਦਲਜੀਤ ਸਿੰਘ ਗੈਦੂ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨਾਂ ਦੇ ਇਸ ਗਰੁੱਪ ਵੱਲੋਂ 23ਵਾਂ ਵਿਸਾਖੀ ਮੇਲਾ ਕੰਪਨੀ ਦੀ ਲੋਕੇਸ਼ਨ 210 ਰੱਦਰਫ਼ੋਰਡ ਜਿੱਥੇ ਗੱਡੀਆਂ ਐਮਿੱਸ਼ਨ ਅਤੇ ਅਲਾਈਨਮੈਂਟ ਦਾ ਕੰਮ ਕੀਤਾ ਜਾਂਦਾ ਹੈ, ਵਿਖੇ 20 ਮਈ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 6.00 ਵਜੇ ਤੱਕ ਮਨਾਇਆ ਜਾ ਰਿਹਾ ਹੈ। ਇਹ ਵਰਾ 2018 ‘ਸਕਾਈਡੋਮ ਕੰਪਨੀ’ ਦੀ ‘ਸਿਲਵਰ-ਜੁਬਲੀ’ ਦਾ ਵੀ ਸ਼ੁਭ-ਮੌਕਾ ਹੈ ਜਦੋਂ 25 ਸਾਲ ਪਹਿਲਾਂ 1993 ਵਿਚ ਇਹ ਕੰਪਨੀ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਇਸ ਤੋਂ ਦੋ ਸਾਲ ਬਾਅਦ ਹੀ ਕੰਪਨੀ ਵੱਲੋਂ ਇਹ ਵਿਸਾਖੀ ਮੇਲੇ ਦਾ ਸ਼ੁਭ ਆਰੰਭ ਕੀਤਾ ਗਿਆ ਸੀ। ਇਸ ਮੇਲੇ ਵਿਚ ਮਨੋਰੰਜਨ ਦਾ ਲਾਈਵ-ਪ੍ਰੋਗਰਾਮ ਸਾਰਾ ਦਿਨ ਚੱਲੇਗਾ ਅਤੇ ਇਸ ਵਿਚ ਰਣਜੀਤ ਸਿੰਘ ਲਾਲ ਦੇ ਮਿਊਜ਼ੀਕਲ ਗਰੁੱਪ ਨਾਲ ਪੰਜਾਬ ਤੋਂ ਆਈਆਂ ਪੰਜਾਬੀ-ਗਾਇਕਾਵਾਂ ਰੁਪਿੰਦਰ ਰਿੰਪੀ, ਰਾਬੀਆ ਸੱਗੂ ਅਤੇ ਕਈ ਹੋਰ ਗਾਇਕ-ਕਲਾਕਾਰ ਆਏ ਮਹਿਮਾਨਾਂ ਦਾ ਮਨੋਰੰਜਨ ਕਰਨਗੇ। ਇਸ ਦੇ ਨਾਲ ਹੀ ਚਾਹ, ਪਕੌੜੇ, ਜਲੇਬੀਆਂ, ਪੂਰੀਆਂ-ਛੋਲੇ ਅਤੇ ਜੂਸ ਦਾ ਲੰਗਰ ਵੀ ਲਗਾਤਾਰ ਜਾਰੀ ਰਹੇਗਾ। ਚੱਲ ਰਹੇ ਪ੍ਰੋਗਰਾਮ ਦੌਰਾਨ ਹਰ ਸਾਲ ਦੀ ਤਰਾਂ 10 ਲੱਕੀ-ਡਰਾਅ ਕੱਢੇ ਜਾਣਗੇ ਜਿਨਾਂ ਵਿਚ 50 ਇੰਚ ਦਾ ਵੱਡਾ ਟੀ.ਵੀ., ਮਾਈਕਰੋਵੇਵ-ਓਵਨ ਅਤੇ ਹੋਰ ਕਈ ਦਿਲਕਸ਼ ਇਨਾਮ ਸ਼ਾਮਲ ਹੋਣਗੇ।

RELATED ARTICLES

ਗ਼ਜ਼ਲ

POPULAR POSTS