0.1 C
Toronto
Friday, March 13, 2026
spot_img
Homeਕੈਨੇਡਾਮੋਹੀ ਪਿਕਨਿਕ 26 ਅਗਸਤ ਦਿਨ ਸ਼ਨੀਵਾਰ ਨੂੰ

ਮੋਹੀ ਪਿਕਨਿਕ 26 ਅਗਸਤ ਦਿਨ ਸ਼ਨੀਵਾਰ ਨੂੰ

ਬਰੈਂਪਟਨ : ਪਿਛਲੇ ਸਾਲਾਂ ਦੀ ਤਰਾਂ ਇਸ ਵਾਰ ਵੀ ਲੁਧਿਆਣੇ ਦੇ ਮਸ਼ਹੂਰ ਪਿੰਡ ਮੋਹੀ ਦੇ ਨਿਵਾਸੀਆਂ ਵਲੋਂ ਮੋਹੀ ਪਿਕਨਿਕ 26 ਅਗਸਤ ਸਨਿਚਰਵਾਰ ਨੂੰ ਮਿਡੋਵੇਲ ਕਨਜਰਵੇਸ਼ਨ ਏਰੀਆ 1081ਓਲਡ ਡੈਰੀ ਰੋਡ ਵਿਖੇ (ਏ) ਨੰ ਪਾਰਕ ਵਿੱਚ ਮਨਾਈ ਜਾ ਰਹੀ ਹੈ।
ਇਸ ਪਿਆਰ ਭਰੀ ਆਪਸੀ ਮਿਲਣੀ ਵਿੱਚ ਮੋਹੀ ਪਿੰਡ ਦੇ ਕੈਨੇਡਾ ਤੇ ਅਮਰੀਕਾ ਵਿੱਚ ਰਹਿ ਰਹੇ ਸਾਰੇ ਪਿੰਡ ਵਾਸੀਆਂ ਤੇ ਮੋਹੀ ਪਿੰਡ ਦੀਆਂ ਜੰਮਪਲ ਲੜਕੀਆਂ ਨੂੰ ਪਰਿਵਾਰਾਂ ਸਮੇਤ ਸ਼ਾਮਲ ਹੋਣ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਹੈ।ਇਹ ਪਿਕਨਿਕ ਗਦਰੀ ਬਾਬਾ ਕਪੂਰ ਸਿੰਘ ਮੋਹੀ ਨੂੰ ਸਮਰਪਤ ਹੋਵੇਗੀ ਜੋ 1907 ਵਿੱਚ ਵੈਨਕੂਵਰ ਆਏ ਸਨ । ਗਦਰ ਪਾਰਟੀ ਵਿੱਚ ਸ਼ਾਮਲ ਹੋਣ ਤੇ 1914 ਵਿੱਚ ਭਾਰਤ ਨੂੰ ਆਜ਼ਾਦ ਕਰਾਉਣ ਲਈ ਸਾਥੀਆਂ ਸਮੇਤ ਕੈਨੇਡਾ ਤੋਂ ਚਲ ਪਏ। ਬਰਮਾਂ ਦੇ ਬਾਰਡਰ ‘ਤੇ ਫੜੇ ਜਾਣ ‘ਤੇ ਉਹਨਾਂ ਨੂੰ ਕਾਲੇ ਪਾਣੀ ਦੀ ਸਜਾ ਦੇਕੇ ਅੰਡੇਮਾਨ ਦੀ ਸੈਲੂਲਰ ਜੇਲ ਭੇਜ ਦਿੱਤਾ ਗਿਆ। ਜਿਥੇ ਕਪੂਰ ਸਿੰਘ ਮੋਹੀ ਨੇ ਵੀਹ ਸਾਲ ਬਹਾਦਰੀ ਨਾਲ ਜੇਲ ਦੀਆਂ ਸਖਤੀਆਂ ਤੇ ਤਸੀਹੇ ਝੱਲੇ ।
ਮੋਹੀ ਪਿਕਨਿਕ ਵਿੱਚ ਪਿੰਡ ਦੇ ਗਰੈਜੂਏਟ ਹੋਏ ਬੱਚਿਆਂ ਦਾ ਅਤੇ ਟੋਰਾਂਟੋ ਤੋਂ ਬਾਹਰੋਂ ਆਏ ਪਿੰਡ ਵਾਸੀਆਂ ਦਾ ਸਨਮਾਨ ਕੀਤਾ ਜਾਵੇਗਾ। ਬੱਚਿਆਂ ਦੀਆਂ ਖੇਡਾਂ ਕਰਾ ਕੇ ਵਧੀਆ ਇਨਾਮ ਦਿੱਤੇ ਜਾਣਗੇ।
ਰੱਸਾਕਸ਼ੀ ਵਾਲੀਬਾਲ ਦੇ ਮੁਕਾਬਲੇ ਹੋਣਗੇ ।ਸਵੇਰੇ ਦਸ ਵਜੇ ਤੋਂ ਸ਼ਾਮ ਦੇ ਸਤ ਵੱਜੇ ਤੱਕ ਖਾਣ ਪੀਣ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ । ਹੋਰ ਜਾਣਕਾਰੀ ਲਈ ਮਹਿੰਦਰ ਸਿੰਘ ਮੋਹੀ ਨੂੰ 416 659 1232 ਜਾਂ ਬਲਰਾਜ ਸਿੰਘ (ਰਾਜੂ ਮੋਹੀ)ਨੂੰ 416 566 9094 ਜਾਂ ਹਰਪ੍ਰੀਤ ਸਿੰਘ (ਬੰਟੀ) ਮੋਹੀ ਨੂੰ 905 379 9789 ‘ਤੇ ਕਾਲ ਕੀਤਾ ਜਾ ਸਕਦਾ ਹੈ ।

RELATED ARTICLES
POPULAR POSTS