ਬਰੈਂਪਟਨ/ਡਾ ਝੰਡ : ਪ੍ਰਾਪਤ ਸੂਚਨਾ ਅਨੁਸਾਰ ਬਰੈਂਪਟਨ ਦੇ ਉੱਤਰ ਵਾਲੇ ਪਾਸੇ ਨਾਲ ਲੱਗਦੇ ਸ਼ਹਿਰ ਕੈਲਾਡਨ ਵਿਚ ਸਰਗ਼ਰਮ ‘ਸਾਊਥਫ਼ੀਲਡਜ਼ ਵਿਲੇਜ ਸੀਨੀਅਰਜ਼ ਕਲੱਬ’ ਵੱਲੋਂ ਪਿਛਲੇ ਤਿੰਨ ਸਾਲਾਂ ਵਾਂਗ ਇਸ ਵਾਰ ਆਪਣੀ ‘ਚੌਥੀ ਸਪੋਰਟਸ ਈਵੈਂਟ-ਕਮ-ਪਿਕਨਿਕ’ 20 ਅਗਸਤ ਦਿਨ ਐਤਵਾਰ ਨੂੰ 70 ਲੀਅਰਮਾਊਂਟ ਐਵੀਨਿਊ ਦੇ ਨੇੜੇ ‘ਡੈਨੀਸਨ ਪਾਰਕ’ ਵਿਚ ਮਨਾਈ ਜਾਏਗੀ। ਪਿਕਨਿਕ ਵਿਚ ਹਰੇਕ ਵਰਗ ਦੀ ਪਸੰਦ ਨੂੰ ਮੁੱਖ ਰੱਖਦਿਆਂ ਹੋਇਆਂ ਖਾਣ-ਪੀਣ ਦੀਆਂ ਹਰ ਪ੍ਰਕਾਰ ਦੀਆਂ ਵਸਤਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਖੇਡ-ਮੇਲੇ ਵਿਚ 4 ਸਾਲ ਤੋਂ 15 ਸਾਲ ਵਿਚਕਾਰ ਵੱਖ-ਵੱਖ ਉਮਰ ਵਰਗਾਂ ਲੜਕੇ ਅਤੇ ਲੜਕੀਆਂ ਦੇ ਐਥਲੈਟਿਕਸ ਈਵੈਂਟਸ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਜੇਤੂਆਂ ਨੂੰ ਦਿਲਕਸ਼ ਇਨਾਮ ਦਿੱਤੇ ਜਾਣਗੇ। 50 ਸਾਲ ਤੋਂ ਉੱਪਰ ਸੀਨੀਅਰਜ਼ ਦੇ ਗੋਲਾ ਸੁੱਟਣ ਤੇ ਰੱਸਾ-ਕਸ਼ੀ ਦੇ ਮੁਕਾਬਲੇ ਹੋਣਗੇ। ਔਰਤਾਂ ਦੀ ਮਿਊਜ਼ੀਕਲ ਚੇਅਰ-ਰੇਸ, ਚਾਟੀ-ਰੇਸ, ਚਮਚਾ-ਦੌੜ ਅਤੇ ਤਿੰਨ-ਲੱਤੀ ਦੌੜ ਇਸ ਈਵੈਂਟ ਦੀਆਂ ਮੁੱਖ-ਆਕਰਸ਼ਣ ਹੋਣਗੀਆਂ। ਇਹ ਖੇਡ-ਮੇਲਾ ਤੇ ਪਿਕਨਿਕ ਸਵੇਰੇ 10.00 ਤੋਂ ਸ਼ੁਰੂ ਹੋ ਕੇ ਸ਼ਾਮ ਦੇ 6.00 ਵਜੇ ਤੱਕ ਚੱਲੇਗੀ। ਸਾਰਿਆਂ ਨੂੰ ਇਸ ਵਿਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ 915-497-1216 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Home / ਕੈਨੇਡਾ / ਸਾਊਥ ਫ਼ੀਲਡਜ਼ ਵਿਲੇਜ ਸੀਨੀਅਰਜ਼ ਕਲੱਬ ਕੈਲੇਡਨ ਵੱਲੋਂ ‘ਚੌਥੀ ਸਪੋਰਟਸ ਈਵੈਂਟ-ਕਮ-ਪਿਕਨਿਕ’ 20 ਅਗਸਤ ਨੂੰ
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …