ਬਰੈਂਪਟਨ/ਕਰਮਜੀਤ ਗਿੱਲ : ਅਮਰੀਕਾ, ਕੈਨੇਡਾ ਅਤੇ ਇੰਡੀਆ ਵਿੱਚ ਸਾਂਝੇ ਤੌਰ ‘ਤੇ ਲੋਕ ਭਲਾਈ ਦੇ ਕੰਮ ਕਰ ਰਹੀ ਸਹਾਇਤਾ ਸੰਸਥਾ ਵੱਲੋਂ ਇੱਕ ਸਮਾਗਮ ”ਇੱਕ ਸ਼ਾਮ ਮਨੁੱਖਤਾ ਦੇ ਨਾਮ” 20 ਅਗਸਤ ਦਿਨ ਸ਼ਨੀਵਾਰ ਨੂੰ ਮਿਸੀਸਾਗਾ ਦੇ ਪ੍ਰੀਤ ਪੈਲੇਸ ਬੈਂਕੇਟ ਹਾਲ 5835 ਕੈਨੇਡੀ ਰੋਡ (ਕੈਨੇਡੀ ਅਤੇ ਬਰਤਾਨੀਆ) ਵਿੱਚ ਸ਼ਾਮ 6 ਵਜੇ ਤੋਂ 9 ਵਜੇ ਤੱਕ ਕਰਵਾਇਆ ਜਾ ਰਿਹਾ ਹੈ।
ਸਹਾਇਤਾ ਇੰਡੀਆ ਦੇ ਮੁਖੀ ਡਾਕਟਰ ਰਜਿੰਦਰ ਸਿੰਘ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਹੋਣਗੇ ਅਤੇ ਸਹਾਇਤਾ ਵੱਲੋਂ ਜ਼ਮੀਨੀ ਪੱਧਰ ‘ਤੇ ਹੋ ਰਹੇ ਕੰਮਾਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦੇਣਗੇ।
ਸਹਾਇਤਾ ਸੰਸਥਾ ਵੱਲੋਂ ਪਿਛਲੇ 15 ਸਾਲਾਂ ਵਿੱਚ ਅੱਖਾਂ ਦੇ ਹਜ਼ਾਰਾਂ ਹੀ ਫਰੀ ਅਪਰੇਸ਼ਨ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਮਾਇਕ ਸਹਾਇਤਾ ਕੀਤੀ ਗਈ ਹੈ ਅਤੇ ਲਗਾਤਾਰ ਕੀਤੀ ਜਾ ਰਹੀ ਹੈ। ਇਸ ਤੋਂ ਬਿਨਾਂ ਕੁਝ ਵੋਕੇਸ਼ਨਲ ਸੈਂਟਰ, ਕੰਪਿਊਟਰ ਸੈਂਟਰ ਤੋਂ ਇਲਾਵਾ ਬਹੁਤ ਸਾਰੇ ਹੋਰ ਵੀ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ। ਸਹਾਇਤਾ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਾਰੀਆਂ ਹੀ ਸਹੂਲਤਾਂ ਲੋੜਵੰਦ ਵਿਅਕਤੀਆਂ ਵਾਸਤੇ ਮੁਫ਼ਤ ਦਿੱਤੀਆਂ ਜਾਂਦੀਆਂ ਹਨ।
ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਕੋਈ ਟਿਕਟ ਨਹੀਂ ਹੈ, ਬਲਕਿ ਆਏ ਹੋਏ ਮਹਿਮਾਨਾਂ ਲਈ ਸਨੈਕਸ ਅਤੇ ਰਾਤ ਦੇ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਮਨੁੱਖਤਾ ਨੂੰ ਪਿਆਰ ਕਰਨ ਵਾਲੇ ਸਾਰੇ ਵੀਰਾਂ-ਭੈਣਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਕਿਸੇ ਕਿਸਮ ਦੀ ਵਧੇਰੇ ਜਾਣਕਾਰੀ ਲਈ 647-273-4243 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …