Breaking News
Home / ਕੈਨੇਡਾ / ਜ਼ਿਲ੍ਹਾ ਫਿਰੋਜ਼ਪੁਰ ਸਪੋਰਟਸ ਅਤੇ ਕਲਚਰਲ ਕਲੱਬ ਦੀ ਪਿਕਨਿਕ ਸਬੰਧੀ ਮੀਟਿੰਗ ਹੋਈ

ਜ਼ਿਲ੍ਹਾ ਫਿਰੋਜ਼ਪੁਰ ਸਪੋਰਟਸ ਅਤੇ ਕਲਚਰਲ ਕਲੱਬ ਦੀ ਪਿਕਨਿਕ ਸਬੰਧੀ ਮੀਟਿੰਗ ਹੋਈ

ਬਰੈਂਪਟਨ/ਬਾਸੀ ਹਰਚੰਦ : ਲੰਘੀ 25 ਜੂਨ 2022 ਨੂੰ ਜ਼ਿਲਾ ਫਿਰੋਜ਼ਪੁਰ ਸਪੋਰਟਸ ਅਤੇ ਕਲਚਰਲ ਕਲੱਬ ਦੇ ਮੈਂਬਰਾਂ ਦੀ 20 ਅਗਸਤ 2022 ਨੂੰ ਨਿਸ਼ਚਤ ਕੀਤੀ ਗਈ ਪਿਕਨਿਕ ਸਬੰਧੀ ਮੀਟਿੰਗ ਕੀਤੀ ਗਈ। ਸਾਰੇ ਮੈਂਬਰਾਂ ਨੇ ਮਹਿਸੂਸ ਕੀਤਾ ਕਿ ਪਿਛਲੇ ਦੋ ਸਾਲਾਂ ਦੇ ਮੰਦੇ ਹਾਲਾਤ ਕਾਰਨ ਪਰਿਵਾਰਿਕ ਪਿਕਨਿਕ ਸੰਭਵ ਨਹੀਂ ਹੋ ਸਕੀ। ਜਿਸ ਕਰਕੇ ਘਰਾਂ ਵਿੱਚ ਪਰਿਵਾਰ ਘੁਟਨ ਮਹਿਸੂਸ ਕਰਦੇ ਰਹੇ। ਹੁਣ ਹਾਲਾਤ ਸਾਜ਼ਗਾਰ ਹਨ ਲੋੜ ਹੈ ਪਰਿਵਾਰਾਂ ਨੂੰ ਇਕ ਥਾਂ ‘ਤੇ ਮਿਲ ਜੁਲ ਕੇ ਅਨੰਦ ਮਾਨਣ ਦਾ ਮੌਕਾ ਪਰਦਾਨ ਕਰਾਇਆ ਜਾਏ।
ਸੋ ਇਸ ਵਾਰ ਪਿਕਨਿਕ ਦੀ ਤਾਰੀਕ 20 ਅਗਸਤ 2022 ਦਿਨ ਸਨਿਚਰਵਾਰ ਸਥਾਨ ਵਾਈਲਡ ਵੁਡ ਪਾਰਕ ਗੌਰਵੇ ਰੋਡ ਅਤੇ ਡੈਰੀ ਰੋਡ ਦੇ ਇੰਟਰ ਸੈਕਸ਼ਨ ਦੇ ਨਜਦੀਕ ਸਵੇਰੇ 10-00 ਵਜੇ ਤੋਂ ਸਾਮ ਦੇ 6-00ਵਜੇ ਤੱਕ ਹੋਵੇਗੀ। ਇਸ ਪਾਰਕ ਦਾ ਨਾਂ ਬਦਲ ਕੇ ਹੁਣ ਪਾਲ ਕੌਫੀ ਏਰੀਆ ਬੀ ਰੱਖਿਆ ਗਿਆ ਹੈ। ਪਿਕਨਿਕ ਸਮੇਂ ਬਜ਼ੁਰਗ ਬੀਬੀਆਂ, ਆਦਮੀਆਂ, ਨੌਜਵਾਨਾਂ ਅਤੇ ਬੱਚਿਆਂ ਦੇ ਮਨੋਰੰਜਨ ਲਈ ਖੇਡਾਂ ਕਰਾਈਆਂ ਜਾਣਗੀਆਂ। ਜੇਤੂ ਖਿਡਾਰੀਆਂ ਨੂੰ ਟਰੌਫੀਆਂ ਦੇ ਕੇ ਸਨਮਾਨਿਤ ਕੀਤਾ ਜਾਏਗਾ। ਵੱਡੀ ਉਮਰ ਦੀ ਇੱਕ ਬੀਬੀ ਅਤੇ ਇੱਕ ਆਦਮੀ ਨੂੰ ਵਧੀਆ ਗਿਫਟ ਦੇ ਕੇ ਸਨਮਾਨਿਤ ਕੀਤਾ ਜਾਏਗਾ। ਸਾਰਾ ਦਿਨ ਤਰਾਂ ਤਰਾਂ ਦਾ ਸੁਆਦਲਾ ਭੋਜਨ ਖਾਣ ਨੂੰ ਮਿਲੇਗਾ। ਸਾਰੇ ਮੈਂਬਰਾਂ ਨੇ ਪਿਕਨਿਕ ਨੂੰ ਕਾਮਯਾਬ ਕਰਨ ਲਈ ਆਪਣੇ ਆਪਣੇ ਸੁਝਾਉ ਦਿਤੇ। ਜੋ ਵੀ ਫੈਸਲੇ ਹੋਏ ਸਰਬਸੰਮਤੀ ਨਾਲ ਕੀਤੇ ਗਏ।
ਸੀਨੀਅਰ ਮੋਸਟ ਬਾਈ ਜਲੌਰ ਸਿੰਘ ਕਾਹਲੋਂ, ਹਰਚੰਦ ਸਿੰਘ ਬਾਸੀ, ਸੁਖਜੀਤ ਸਿੰਘ ਕੰਗ, ਭਿੰਦਰ ਸਿੰਘ ਖੋਸਾ, ਅਜੈਬ ਸਿੰਘ ਸੇਖੋਂ, ਸੁਖਦੇਵ ਸਿੰਘ ਕਾਹਲੋਂ, ਗੁਰਪਰੀਤ ਸਿੰਘ ਖੋਸਾ, ਬਲਦੇਵ ਸਿੰਘ ਸੇਖੋਂ, ਬਲਵਿੰਦਰ ਸਿੰਘ ਬਰਾੜ, ਜਸਵਿੰਦਰ ਸਿੰਘ ਸੇਖੋਂ, ਪਰੀਤਪਾਲ ਰਾਣਾ ਅਤੇ ਜਸਕਰਨ ਸਿੰਘ ਖੋਸਾ ਨੇ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ। ਕੁਝ ਮੈਂਬਰ ਕਸੇ ਜਰੂਰੀ ਰੁਝੇਵੇ ਕਾਰਨ ਆ ਨਹੀਂ ਸਕੇ। ਉਹਨਾਂ ਨੇ ਹਰ ਤਰਾਂ ਸਹਿਯੋਗ ਦਾ ਸੁਨੇਹਾ ਭੇਜਿਆ। ਵੱਖ ਵੱਖ ਕੰਮਾਂ ਲਈ ਵਲੰਟੀਅਰਜ਼ ਨੂੰ ਜ਼ਿੰਮੇਵਾਰੀਆਂ ਸੌਪੀਆਂ ਗਈਆਂ। ਜ਼ਿਲਾ ਫਿਰੋਜ਼ਪੁਰ ਦੇ ਸੱਭ ਪਰਿਵਾਰਾਂ ਨੂੰ ਬੇਨਤੀ ਹੈ ਕਿ ਪਿਛਲੀਆਂ ਰੌਣਕਾਂ ਤਰਾਂ ਇਸ ਵਾਰ ਵੀ ਹੁੰਮ ਹੁਮਾ ਕੇ ਪਿਕਨਿਕ ਵਿੱਚ ਪਹੁੰਚਣਾ।
ਜੋ ਵੀ ਇਹ ਸੁਨੇਹਾ ਪੜੇ ਜਾਂ ਸੁਣੇ ਉਹ ਅੱਗੇ ਦੋ ਚਾਰ ਹੋਰ ਪਰਿਵਾਰਾਂ ਨਾਲ ਜਰੂਰ ਸਾਂਝਾ ਕਰੇ ਤਾਂ ਕਿ ਕੋਈ ਵਿਰਵਾ ਨਾ ਰਹਿ ਜਾਏ।
ਹੋਰ ਜਾਣਕਾਰੀ ਲਈ ਸੰਪਰਕ ਨੰਬਰ ਹਨ: ਹਰਚੰਦ ਸਿੰਘ ਬਾਸੀ 437-255-5029, ਸੁਖਜੀਤ ਸਿੰਘ ਕੰਗ 647-200-5264, ਭਿੰਦਰ ਸਿੰਘ ਖੋਸਾ 416 450-2434, ਸੁਖਦੇਵ ਸਿੰਘ ਕਾਹਲੋਂ 647-242-8369, ਬਲਰਾਜ ਸਿੰਘ ਗਿੱਲ 416-450-0566, ਦਿਲਬਾਗ ਸਿੰਘ ਸੰਧੂ 416-427-1313.

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …