Breaking News
Home / ਕੈਨੇਡਾ / ਪੁਲਿਸ ਨੇ ਛੁਰੇਬਾਜ਼ੀ ਦੀ ਜਾਂਚ ਲਈ ਆਮ ਲੋਕਾਂ ਤੋਂ ਮੰਗੀ ਸਹਾਇਤਾ

ਪੁਲਿਸ ਨੇ ਛੁਰੇਬਾਜ਼ੀ ਦੀ ਜਾਂਚ ਲਈ ਆਮ ਲੋਕਾਂ ਤੋਂ ਮੰਗੀ ਸਹਾਇਤਾ

logo-2-1-300x105-3-300x105ਬਰੈਂਪਟਨ/ ਬਿਊਰੋ ਨਿਊਜ਼
ਬੀਤੀ 27 ਮਾਰਚ ਨੂੰ ਰਾਤੀਂ ਕਰੀਬ 10.25 ਵਜੇ ਸਲੇਡ ਡਾਗ ਡਰਾਈਵਰ ‘ਤੇ ਇਕ ਘਰ ‘ਚ ਹੋਈ ਛੁਰੇਬਾਜ਼ੀ ਦੀ ਘਟਨਾ ਦੇ ਮਾਮਲੇ ‘ਚ ਪੁਲਿਸ ਨੇ ਆਮ ਲੋਕਾਂ ਕੋਲੋਂ ਸਹਿਯੋਗ ਮੰਗਿਆ ਹੈ। 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਆਮ ਲੋਕਾਂ ਕੋਲੋਂ ਹਮਲਾਵਰ ਫੜਨ ਵਿਚ ਸਹਿਯੋਗ ਦੀ ਮੰਗ ਕੀਤੀ ਹੈ। 21 ਸਾਲ ਦੇ ਇਕ ਨੌਜਵਾਨ ਨੇ ਆਪਣੀ 46 ਸਾਲ ਦੀ ਮਾਂ ਨੂੰ ਛੁਰਾ ਮਾਰ ਦਿੱਤਾ ਸੀ।
ਘਰੇਲੂ ਝਗੜੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਸੀ। ਉਥੇ ਪੁਲਿਸ ਨੇ ਪੀੜਤ ਔਰਤ ਨੂੰ ਜ਼ਖ਼ਮੀ ਹਾਲਤ ਵਿਚ ਦੇਖਿਆ ਅਤੇ ਤੁਰੰਤ ਹਸਪਤਾਲ ਪਹੁੰਚਾਇਆ ਸੀ।
ਉਸ ਨੂੰ ਕਾਫ਼ੀ ਡੂੰਘੀਆਂ ਸੱਟਾਂ ਲੱਗੀਆਂ ਸਨ ਅਤੇ ਉਸ ਦੀ ਹਾਲਤ ਖ਼ਤਰੇ ਵਿਚ ਹੀ ਦੱਸੀ ਜਾ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿਚ 21 ਸਾਲ ਦੇ ਰਾਜਵੀਰ ਸੱਜਣ ਖਿਲਾਫ਼ ਵਾਰੰਟ ਜਾਰੀ ਕੀਤੇ ਹਨ। ਉਸ ‘ਤੇ ਆਪਣੀ ਮਾਂ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਰਾਜਵੀਰ ਸੱਜਣ, ਇਕ ਸਾਊਥ ਏਸ਼ੀਅਨ ਹੈ, ਜਿਸ ਦਾ ਕੱਦ 5 ਫ਼ੁੱਟ 9 ਇੰਚ, ਵਜ਼ਨ 180 ਪੌਂਡ ਅਤੇ ਉਸ ਨੂੰ ਆਖ਼ਰੀ ਵਾਰ ਗਹਿਰੇ ਰੰਗ ਦੀ ਸ਼ਰਟ ਅਤੇ ਪੈਂਟ ਵਿਚ ਦੇਖਿਆ ਗਿਆ ਸੀ। ਉਸ ਦੇ ਕੋਲ 2015 ਦੀ ਇਕ ਲਾਲ ਰੰਗ ਦੀ ਫ਼ੋਰਡ ਮਸਟੇਂਗ ਦੱਸੀ ਜਾ ਰਹੀ ਹੈ, ਜਿਸ ‘ਤੇ ਕਾਲੀਆਂ ਰੇਸਿੰਗ ਪੱਟੀਆਂ ਹਨ। ਪੁਲਿਸ ਅਨੁਸਾਰ ਉਸ ਦੇ ਕੋਲ ਹਥਿਆਰ ਵੀ ਹੋ ਸਕਦੇ ਹਨ ਅਤੇ ਉਸ ਨਾਲ ਸੰਪਰਕ ਕਰਨ ਦੀ ਥਾਂ ਪੁਲਿਸ ਨੂੰ ਉਸ ਦੀ ਲੋਕੇਸ਼ਨ ਬਾਰੇ ਦੱਸਿਆ ਜਾਵੇ। ઠਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਉਸ ਦੇ ਲੁਕਣ ਦੀ ਜਗ੍ਹਾ ਜਾਂ ਉਸ ਦੀ ਕਾਰ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਨਾਲ 905 453 2121 ‘ਤੇ ਵੀ ਸਿੱਧਾ ਸੰਪਰਕ ਕਰ ਸਕਦਾ ਹੈ। ਪੁਲਿਸ ਨੇ ਆਮ ਲੋਕਾਂ ਨੂੰ ਉਸ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …