1.4 C
Toronto
Wednesday, January 7, 2026
spot_img
Homeਕੈਨੇਡਾਪੰਜਾਬੀਆਂ ਨੇ ਸੰਗੀਤਕ ਸਮਾਗਮ ਦੌਰਾਨ 1100 ਡਾਲਰ ਦੀ ਰਾਸ਼ੀ ਕੀਤੀ ਦਾਨ

ਪੰਜਾਬੀਆਂ ਨੇ ਸੰਗੀਤਕ ਸਮਾਗਮ ਦੌਰਾਨ 1100 ਡਾਲਰ ਦੀ ਰਾਸ਼ੀ ਕੀਤੀ ਦਾਨ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪਿਛਲੇ ਦਿਨੀ ਦੇਸੀ ਰੰਗ, ਸੈਚੁੰਰੀ 21 ਪ੍ਰੈਜ਼ੀਡੈਂਟ ਰਿਆਲਟੀ ਅਤੇ ਐਮ ਐਫ ਐਚ ਸੰਸਥਾਵਾਂ ਵੱਲੋਂ ਸਾਂਝੇ ਤੌਰ ‘ਤੇ ਕ੍ਰਿਸਮਿਸ ਨੂੰ ਸਮਰਪਿਤ ਇੱਕ ਪੰਜਾਬੀ ਸੰਗੀਤਕ ਸਮਾਗਮ ਮਿਸੀਸਾਗਾ ਦੇ ਈਰੋਸ ਬੈਕੁੰਟ ਹਾਲ ਵਿੱਚ ਕਰਵਾਇਆ ਗਿਆ ਜਿੱਥੇ ਪੰਜਾਬੀਆਂ ਨੇ ਪੰਜਾਬੀ ਸਟਾਇਲ ਨਾਲ ਨਾਲ ਕ੍ਰਿਸਮਿਸ ਦੇ ਤਿਉਹਾਰ ਨੂੰ ਜੀ ਆਇਆ ਕਿਹਾ ਉੱਥੇ ਹੀ ਸਮਾਜ ਸੇਵਾ ਦੀ ਸੋਚ ਰੱਖਣ ਵਾਲੇ ਨੌਜਵਾਨਾਂ ਲੋਕ ਗਾਇਕ ਸੁਖਦੇਵ ਸੁੱਖ, ਦਲਜੀਤ ਲਾਲੀ, ਦੀਪ ਬੈਂਸ ਆਦਿ ਨੇ ਇਸ ਸਮਾਗਮ ਦੌਰਾਨ ਸਮਾਜ ਸੇਵੀ ਸਸਸਥਾ ‘ਸੇਵਾ ਫੂਡ ਬੈਂਕ’ ਨੂੰ 1100 ਡਾਲਰ ਦੀ ਰਾਸ਼ੀ ਵੀ ਦਾਨ ਵੱਜੋਂ ਭੇਟ ਕੀਤੀ ਜਿਸ ਲਈ ਇਹਨਾਂ ਉਦਮੀ ਨੌਜਵਾਨਾਂ ਦੀ ਆਏ ਹੋਏ ਮਹਿਮਾਨਾਂ ਨੇ ਖੁੱਲ੍ਹ ਕੇ ਪ੍ਰੰਸਸਾ ਕੀਤੀ। ਇਸ ਸਮਾਗਮ ਦੌਰਾਨ ਸੰਦੀਪ ਐਸ ਕੇ ਬੀ ਨੇ ਜਿੱਥੇ ਸੰਗੀਤ ਦਾ ਕੰਮ ਸੰਭਾਲਿਆ ਉੱਥੇ ਹੀ ਸਟੇਜ ਦੀ ਕਾਰਵਾਈ ਦੀਪ ਬੈਂਸ ਨੇ ਬੜੇ ਹੀ ਸੁੱਚਜੇ ਢੰਗ ਨਾਲ ਚਲਾਈ। ਇਸ ਸਮਾਗਮ ਦੌਰਾਨ ਜੋਬਨ ਢੰਡਾ, ਦਲਜੀਤ ਜੀਤੀ, ਲੱਕੀ ਸਿੰਘ, ਰੂਪਲ ਜੇ, ਹੈਪੀ ਅਰਮਾਨ ਐਚ ਬਾਜਵਾ ਅਤੇ ਪ੍ਰੀਤ ਲਾਲੀ ਨੇ ਜਿੱਥੇ ਆਪੋ ਆਪਣੇ ਗੀਤਾਂ ਨਾਲ ਵਧੀਆ ਹਾਜ਼ਰੀ ਲੁਆ ਕੇ ਸਮਾਗਮ ਨੂੰ ਸਿਖਰ ‘ਤੇ ਪਹੁੰਚਾਇਆ ਉੱਥੇ ਹੀ ਸੁਖਦੇਵ ਸੁੱਖ ਦਾ ਗੀਤ ‘ਤੇਰਾ ਹੋ ਗਿਆ ਪੁੱਤ ਜਵਾਨ, ਫਿਕਰ ਨਾਂ ਕਰਿਆ ਕਰ ਬਾਪੂ’ ਬਾਰ-ਬਾਰ ਸੁਣਿਆ ਗਿਆ।

RELATED ARTICLES
POPULAR POSTS