19.6 C
Toronto
Tuesday, September 23, 2025
spot_img
Homeਕੈਨੇਡਾਹਰਦਮਨ ਸਿੰਘ ਕਾਹਲੋਂ ਅਲੂਣਾ ਟੋਰਾਂਟੋ ਨੂੰ ਸ਼ਰਧਾਂਜਲੀ ਅਰਪਿਤ

ਹਰਦਮਨ ਸਿੰਘ ਕਾਹਲੋਂ ਅਲੂਣਾ ਟੋਰਾਂਟੋ ਨੂੰ ਸ਼ਰਧਾਂਜਲੀ ਅਰਪਿਤ

ਗੁਰਦਾਸਪੁਰ : ਪਿਛਲੇ ਦਿਨੀਂ ਕਾਮਰੇਡ ਦਲਜੀਤ ਸਿੰਘ ਕਾਹਲੋਂ ਦੇ ਸਪੁੱਤਰ ਹਰਦਮਨ ਸਿੰਘ, ਪਿੰਡ ਅਲੂਣਾ, ਗੁਰਦਾਸਪੁਰ ਦਾ ਟੋਰਾਂਟੋ ਵਿਖੇ ਇਕ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ। ਹਰਦਮਨ ਸਿੰਘ ਦੀ ਉਮਰ ਕਰੀਬ 39 ਸਾਲ ਸੀ। ਉਹ ਆਪਣੇ ਪਿੱਛੇ ਟੋਰਾਂਟੋ ਵਿਖੇ ਪਤਨੀ, ਇਕ ਪੁੱਤਰ ਅਤੇ ਇਕ ਧੀ ਛੱਡ ਗਏ ਹਨ। ਹਰਦਮਨ ਸਿੰਘ ਦੀ ਆਤਮਿਕ ਸ਼ਾਂਤੀ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਪਿੰਡ ਅਲੂਣਾ ਵਿਖੇ ਕੀਤਾ ਗਿਆ। ਸ਼ਰਧਾਂਜਲੀ ਸਮਾਰੋਹ ਵਿਚ ਵੱਖ-ਵੱਖ ਅਦਾਰਿਆਂ ਦੇ ਆਗੂ, ਪੱਤਰਕਾਰ ਅਤੇ ਲੇਖਕ ਵੀ ਸ਼ਾਮਲ ਹੋਏ।

 

 

RELATED ARTICLES
POPULAR POSTS