-10.7 C
Toronto
Monday, December 15, 2025
spot_img
Homeਕੈਨੇਡਾਤਰਕਸ਼ੀਲ ਸੋਸਾਇਟੀ ਵਲੋਂ ਨਾਟਕ 'ਮੈਂ ਕਿਤੇ ਨਹੀਂ ਗਿਆ' ਦੇ ਦੋ ਹੋਰ ਸ਼ੋਅ...

ਤਰਕਸ਼ੀਲ ਸੋਸਾਇਟੀ ਵਲੋਂ ਨਾਟਕ ‘ਮੈਂ ਕਿਤੇ ਨਹੀਂ ਗਿਆ’ ਦੇ ਦੋ ਹੋਰ ਸ਼ੋਅ 24 ਜੂਨ ਨੂੰ ਵਰਸਾਏ ਬੈਂਕੁਇਟ ਹਾਲ ਮਿਸੀਸਾਗਾ ਤੇ 25 ਜੂਨ ਨੂੰ ਹੈਮਿਲਟਨ ਵਿੱਚ

ਬਰੈਂਪਟਨ/ਡਾ ਬਲਜਿੰਦਰ ਸਿੰਘ ਸੇਖੋਂ : ਤਰਕਸ਼ੀਲ ਸੋਸਾਇਟੀ ਕੈਨੇਡਾ ਵਲੋਂ ਪੰਜਾਬ ਤੇ ਫਿਰ ਕੈਨੇਡਾ ਦੇ ਕਈ ਸ਼ਹਿਰਾਂ ਵਿੱਚ ਬੜੀ ਸਫਲਤਾ ਨਾਲ ਖੇਡੇ ਗਏ ਨਾਟਕ ‘ਮੈਂ ਕਿਤੇ ਨਹੀਂ ਗਿਆ’ ਦੀ ਲੋਕ ਪ੍ਰੀਅਤਾ ਨੂੰ ਵੇਖਦਿਆਂ ਤਰਕਸ਼ੀਲ ਸੋਸਾਇਟੀ ਵਲੋਂ ਇਸਦੇ ਦੋ ਹੋਰ ਸ਼ੋਅ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।
ਇਹ 24 ਜੂਨ, ਸ਼ਨਿਚਰਵਾਰ ਨੂੰ ਦੁਪਹਿਰ 11 ਤੋਂ 2 ਵਜੇ ਤੱਕ, ਵਰਸਾਏ ਬੈਂਕੁਇਟ ਹਾਲ, 6721 ਐਡਵਾਰਡਸ ਬੁਲੇਵਾਰਡ ਮਿਸੀਸਾਗਾ ਅਤੇ 25 ਜੂਨ ਐਤਵਾਰ ਨੂੰ 1 ਸਮਰ ਲੇਨ, ਦੁਪਹਿਰ 2 ਤੋਂ 5 ਵਜੇ ਤੱਕ, ਹੈਮਿਲਟਨ ਪਲੇਸ, ਹੈਮਿਲਟਨ ਵਿੱਚ ਕਰਵਾਏ ਜਾਣਗੇ।
ਦੋਨਾਂ ਥਾਂਵਾਂ ‘ਤੇ ਸਭ ਨੂੰ ਨਾਟਕ ਵੇਖਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਇਸ ਪ੍ਰੋਗਰਾਮ ਵਿੱਚ ਦਾਖਲਾ ਮੁਫਤ ਹੋਵੇਗਾ।
ਕੁਲਵਿੰਦਰ ਖਹਿਰਾ ਦਾ ਲਿਖਿਆ, ਰਜਿੰਦਰ ਸਿੰਘ ਦਾ ਨਿਰਦੇਸ਼ਨ ਕੀਤਾ ਅਤੇ ਅਮੋਲਕ ਸਿੰਘ ਦੇ ਗੀਤਾਂ ਨਾਲ ਸ਼ੰਗਾਰਿਆ ਨਾਟਕ ਪੰਜਾਬ ਤੋਂ ਕੈਨੇਡਾ ਆ ਕੇ ਪੜ੍ਹ ਅਤੇ ਕੰਮ ਕਰਕੇ ਪੱਕੇ ਹੋ ਰਹੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਤੇ ਅਧਾਰਤ ਹੈ, ਜਿਸ ਵਿੱਚ ਸੁਰਿੰਦਰ ਸ਼ਰਮਾ ਦੀ ਪ੍ਰਮੁੱਖ ਭੂਮਿਕਾ ਇਸ ਨੂੰ ਬਹੁਤ ਰੌਚਿਕ ਬਣਾ ਦਿੰਦੀ ਹੈ। ਪੱਕੇ ਹੋਣ ਤੱਕ, ਇਨ੍ਹਾਂ ਵਿਦਿਆਰਥੀਆਂ ਨੂੰ ਆਊਂਦੀਆਂ ਮੁਸ਼ਕਲਾਂ ਅਤੇ ਹੋ ਰਹੀ ਲੁੱਟ ਨੂੰ ਇਹ ਨਾਟਕ ਬਾਖੂਬੀ ਉਜਾਗਰ ਕਰਦਾ ਹੈ।
ਇਸ ਸਮੇਂ ਨਾਟਕ ਦੇ ਨਾਲ-ਨਾਲ ਇਨਕਲਾਬੀ ਗੀਤ ਅਤੇ ਤਰਕਸ਼ੀਲ ਸੁਨੇਹੇ ਦਿੰਦੇ ਲੈਕਚਰ ਵੀ ਹੋਣਗੇ। ਹੋਰ ਜਾਣਕਾਰੀ ਲਈ ਬਲਦੇਵ ਰਹਿਪਾ (416 881 7202) ਜਾਂ ਬੁੱਧ ਸਿੰਘ ਢਿਲੋਂ ਨਾਲ (905 578 6445) ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS