14.6 C
Toronto
Sunday, September 14, 2025
spot_img
Homeਕੈਨੇਡਾਜੱਬੜ (ਆਦਮਪੁਰ) ਵਾਲੇ ਸੰਤਾਂ ਦੀ ਬਰਸੀ ਮਨਾਈ ਗਈ

ਜੱਬੜ (ਆਦਮਪੁਰ) ਵਾਲੇ ਸੰਤਾਂ ਦੀ ਬਰਸੀ ਮਨਾਈ ਗਈ

ਬਰੈਂਪਟਨ : ਆਦਮਪੁਰ ਦੁਆਬਾ ਇਲਾਕਾ ਨਿਵਾਸੀ ਸੰਗਤਾਂ ਵਲੋਂ ਡੇਰਾ ਸੰਤਪੁਰਾ ਜੱਬੜ ਵਾਲੇ ਸੰਤ ਬਾਬਾ ਭਾਗ ਸਿੰਘ, ਸੰਤ ਹਰਦਿਆਲ ਸਿੰਘ ਮੁਸਾਫਰ ਤੇ ਸੰਤ ਮਲਕੀਅਤ ਸਿੰਘ ਦੀ ਸਲਾਨਾ ਬਰਸੀ ਡਿਕਸੀ ਗੁਰੂ ਘਰ ਦੇ ਹਾਲ ਨੰਬਰ ਪੰਜ ਵਿੱਚ 20 ਜੂਨ ਨੂੰ ਸ਼ਰਧਾਪੂਰਵਕ ਮਨਾਈ ਗਈ।ਅੰਖਡ ਪਾਠ ਦੇ ਭੋਗ ਉਪਰੰਤ ਸਤਿਨਾਮ ਸਿੰਘ ਤਰਨਤਾਰਨ ਵਾਲਿਆਂ ਦੇ ਰਾਗੀ ਜੱਥੇ ਨੇਂ ਗੁਰਬਾਣੀ ਦੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਗਿਆਨੀਂ ਨਾਥ ਸਿੰਘ ਦੇ ਢਾਡੀ ਜੱਥੇ ਨੇਂ ਪਰਉਪਕਾਰੀ ਸੰਤਾਂ ਦੀਆਂ ਮਹਿਮਾਂ ਦੀਆਂ ਦਿਲ ਚੁੰਬਦੀਆਂ ਵਾਰਾਂ ਗਾਈਆਂ।ਉਪਰੰਤ ਕਥਾ ਵਾਚਕ ਹਰਵਿੰਦਰ ਸਿੰਘ ਸੁਹਾਣੇ ਵਾਲਿਆਂ ਨੇਂ ਬੜੇ ਵਿਸਥਾਰ ਪੂਰਵਕ ਲੈਕਚਰ ਦੁਆਰਾ ਸੰਤਾਂ ਦੀ ਵਿਆਖਿਆ ਗੁਰਬਾਣੀਂ ਦੇ ਸੰਦਰਭ ਵਿੱਚ ਸੁੱਚਜੇ ਢੰਗ ਨਾਲ ਉਦਾਹਰਣਾਂ ਸਹਿਤ ਪੇਸ਼ ਕੀਤੀ ਜਿਸ ਦੀ ਸੰਗਤਾਂ ਵਲੋਂ ਬਹੁਤ ਸ਼ਲਾਘਾ ਕੀਤੀ ਗਈ। ਇਸ ਮੌਕੇ ‘ਤੇ ਡਰੋਲੀ ਕਲਾਂ ਦੇ ਜਿਲ੍ਹਾ ਜਲੰਧਰ ਦੇ ਜੰਮਪਲ ਵਿਦਵਾਨ ਪ੍ਰਿੰਸੀਪਲ ਪਾਖਰ ਸਿੰਘ ਨੇਂ ਸੰਤਾਂ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਦਸਿੱਆ ਕਿ ਸੰਤ ਬਾਬਾ ਭਾਗ ਸਿੰਘ ਯੂਨੀਵਰਸਟੀ ਸੰਤ ਮਲਕੀਅਤ ਸਿੰਘ ਦੇ ਅਣਥੱਕ ਯਤਨਾਂ ਸਦਕਾਂ ਕਿਵੇਂ ਹੋਂਦ ਵਿੱਚ ਆਈ ਤੇ ਕਿਹੜੀਆਂ ਔਕੜਾਂ ਦਾ ਸਾਹਮਣਾਂ ਕਰਦਿਆਂ ਇਹ ਅਦਾਰਾ ਉਨਤੀ ਦੀਆਂ ਸਿਖਰਾਂ ਨੂੰ ਛੋਹ ਰਿਹਾ ਹੈ। ਅੱਜ ਕਲ ਇਸ ਰੂਹਾਨੀਅਤ ਦੇ ਕੇਂਦਰ ਦੇ ਉੱਤਰਾਧਿਕਾਰੀ ਸੰਤ ਦਿਲਾਵਰ ਸਿੰਘ (ਬ੍ਰਹਮ ਜੀ) ਇਲਾਕੇ ਦੀ ਬਹੁਪੱਖੀ ਉਨਤੀ ਲਈ ਪੂਰੀ ਤਰ੍ਹਾਂ ਸਰਗਰਮ ਤੇ ਯਤਨਸ਼ੀਲ ਹਨ। ਇਸ ਸਮਾਗਮ ਨੂੰ ਸਫਲਤਾ ਪੂਰਵਕ ਨੇਪੜੇ ਚਾੜ੍ਹਣ ਲਈ ਅਵਤਾਰ ਸਿੰਘ, ਟਰੱਸਟੀ ਟੋਰਾਂਟੋ ਸਕੂਲ ਸਿੱਖਿਆ ਬੋਰਡ, ਸਰਦਾਰ ਮਹਿੰਦਰ ਸਿੰਘ ਮਿਨਹਾਸ, ਮਾਲਕ (ਪੀਅਰਸਨ ਕਨਵੈਨਸ਼ਨ ਸੈਂਟਰ), ਪ੍ਰਿਤਪਾਲ ਸਿੰਘ ਵਡਾਲਾ ਮਾਹੀ, ਚਰਨ ਸਿੰਘ ਮਿਨਹਾਸ, ਬਲਦੇਵ ਸਿੰਘ ਬੌਬੀ ਮਿਨਹਾਸ ਅਤੇ ਅਜਾਇਬ ਸਿੰਘ ਮਿਨਹਾਸ ਦੇ ਨਾਂ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹਨ। ਅੰਤ ਵਿੱਚ ਅਵਤਾਰ ਆਟੋ ਸਰਵਿਸ ਦੇ ਮਾਲਕ ਅਤੇ ਟੋਰਾਂਟੋ ਸਕੂਲ ਸਿੱਖਿਆ ਬੋਰਡ ਇਟੋਬੀਕੋਕ ਵਾਰਡ ਨੰਬਰ 1 ਟਰੱਸਟੀ ਅਵਤਾਰ ਸਿੰਘ ਮਿਨਹਾਸ ਨੇਂ ਸੰਗਤਾਂ ਦੇ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ।

RELATED ARTICLES
POPULAR POSTS