Breaking News
Home / ਕੈਨੇਡਾ / ਨਾਵਲਕਾਰ ਜਰਨੈਲ ਸਿੰਘ ਸੇਖਾ ਦਾ ਸਨਮਾਨ 16 ਮਾਰਚ ਨੂੰ

ਨਾਵਲਕਾਰ ਜਰਨੈਲ ਸਿੰਘ ਸੇਖਾ ਦਾ ਸਨਮਾਨ 16 ਮਾਰਚ ਨੂੰ

logo-2-1-300x105ਸਰੀ : ਪੰਜਾਬੀ ਦੇ ਉਘੇ ਨਾਵਲਕਾਰ ਤੇ ਲੋਅਰ ਮੇਨਲੈਂਡ ਦੇ ਸਾਹਿਤਕ ਹਲਕਿਆਂ ਵਿਚ ਜਾਣੇ ਪਛਾਣੇ ਜਰਨੈਲ ਸਿੰਘ ਸੇਖਾ ਨੂੰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿਚ ਪੰਜਾਬੀ ਸਾਹਿਤ ਤੇ ਬੋਲੀ ਵਿਚ ਪਾਏ ਯੋਗਦਾਨ ਸਦਕਾ ਸਨਮਾਨਿਤ ਕੀਤਾ ਜਾਵੇਗਾ। ਯੂ ਬੀ ਸੀ ਦੇ ਏਸ਼ੀਅਨ ਸਟਡੀਜ਼ ਡਿਪਾਰਟਮੈਂਟ ਵਲੋਂ ਇਹ ਸਨਮਾਨ ਪੰਜਾਬੀ ਬੋਲੀ ਦੇ ਅਠਵੇਂ ਸਾਲਾਨਾ ਜਸ਼ਨ ਮਨਾਉਣ ਵੇਲੇ ਹਰਜੀਤ ਕੌਰ ਸਿੱਧੂ ਯਾਦਗਾਰੀ  ਸਮਾਗਮ 2016 ਵਿਚ ਬੁੱਧਵਾਰ 16 ਮਾਰਚ ਨੂੰ ਏਸ਼ੀਅਨ ਸੈਂਟਰ ਆਡੀਟੋਰੀਅਮ ਜੋ 1871 ਵੈਸਟ ਮਾਲ, ਯੂ ਬੀ ਸੀ ਵਿਖੇ ਹੈ, ਵਿਚ ਦਿੱਤਾ ਜਾਵੇਗਾ। ਸੇਖਾ ਨੂੰ ਇਹ ਸਨਮਾਨ ਉਹਨਾਂ ਦੀ ਸਮੁਚੀ ਸਾਹਿਤਕ ਦੇਣ ਲਈ ਦਿਤਾ ਜਾ ਰਿਹਾ ਲਾਈਫ ਟਾਈਮ ਅਚੀਵਮੈਂਟ ਐਵਾਰਡ ਉਹਨਾਂ ਨੂੰ ਮਿਲ ਚੁਕੇ ਅਨੇਕਾਂ ਸਨਮਾਨਾਂ ਦੀ ਲੜੀ ਵਿਚ ਸਨਮਾਨਯੋਗ ਵਾਧਾ ਹੈ। ਉਹਨਾਂ ਨੂੰ ਇਸ ਸਨਮਾਨ ਲਈ ਤਿੰਨ ਮੈਂਬਰੀ ਚੋਣ ਕਮੇਟੀ ਵਲੋਂ ਚੁਣਿਆ ਗਿਆ ਜਿਸ ਵਿਚ ਪ੍ਰੋ. ਐਨ ਮਰਫੀ, ਸਾਧੂ ਬਿਨਿੰਗ ਤੇ ਮੋਹਨ ਗਿੱਲ ਸ਼ਾਮਲ ਸਨ। ਇਸ ਤੋਂ ਪਹਿਲਾਂ ਉਹਨਾਂ ਨੂੰ ਪੰਜਾਬੀ ਸਾਹਿਤ ਟਰੱਸਟ ਢੁਡੀਕੇ ਵਲੋਂ ਬਲਰਾਜ ਸਾਹਨੀ ਯਾਦਗਾਰੀ ਐਵਾਰਡ ਅਤੇ ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ਇਕਬਾਲ ਅਰਪਨ ਯਾਦਗਾਰੀ ਐਵਾਰਡ ਵੀ ਮਿਲ ਚੁਕੇ ਹਨ। ਉਹਨਾਂ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ, ਜਿਵੇਂ ਕਹਾਣੀ, ਕਵਿਤਾ, ਨਾਵਲ ਤੇ ਸਫਰਨਾਮੇ ਵਿਚ ਰਚਨਾਤਮਕ ਯੋਗਦਾਨ ਪਾਇਆ। ਉਹਨਾਂ ਦੀ ਰਚਨਾ ਤੇ ਨਾਵਲ ਨਿਗਾਰੀ ਵਿਚ ਕੈਨੇਡੀਅਨ ਜੀਵਨ ਦੀਆਂ ਵੱਖ-ਵੱਖ ਪਰਤਾਂ ਦੀਆਂ ਝਲਕੀਆਂ ਮਿਲਦੀਆਂ ਹਨ। ਉਹਨਾਂ ਦੇ ਪਿਛਲੇ ਨਾਵਲ ਵਿਗੋਚਾ ਅਤੇ ਬੇਗਾਨੇ ਇਸ ਕਾਰਨ ਚਰਚਾ ਵਿਚ ਰਹੇ। ਉਹ ਲੰਮੇ ਸਮੇਂ ਤੋਂ ਕੈਨੇਡਾ ਵਿਚ ਪੰਜਾਬੀ ਲੇਖਕਾਂ ਦੀ ਸਭ ਤੋਂ ਪੁਰਾਣੀ ਸੰਸਥਾ ਪੰਜਾਬੀ ਲੇਖਕ ਮੰਚ ਨਾਲ ਜੁੜੇ ਹਨ ਤੇ ਕਈ ਵਾਰ ਇਸ ਦੇ ਕੋਆਰਡੀਨੇਟਰ ਵੀ ਰਹਿ ਚੁਕੇ ਹਨ ਤੇ ਸਥਾਨਕ ਸਾਹਿਤਕ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿਸਾ ਲੈਂਦੇ ਹਨ। ਸਮੂਹ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …