ਮਾਲਟਨ/ਬਿਊਰੋ ਨਿਊਜ਼ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਦੇ ਮੁੱਖ ਸੇਵਾਦਾਰ ਦਲਜੀਤ ਸਿੰਘ ਸੇਖੋਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਗੁਰੂਘਰ ਵਿਖੇ ਚਾਲੀ ਮੁਕਤਿਆਂ ਨੂੰ ਸਮਰਪਿਤ 11ਵੇਂ ਸਲਾਨਾ ”ਵਾਹਿਗੁਰੂ ਨਾਮ ਸਿਮਰਨ” ਸਮਾਗਮ 14 ਜਨਵਰੀ (1 ਮਾਘ) ਤੋਂ ਸ਼ੁਰੂ ਹੋ ਰਹੇ ਹਨ, ਜੋ 25 ਫਰਵਰੀ ਤੱਕ ਲਗਾਤਾਰ ਚਲਣਗੇ। ਰੋਜਾਨਾ ਅੰਮ੍ਰਿਤ ਵੇਲੇ 3 ਵਜੇ ਤੋਂ 4:30 ਵਜੇ ਤੱਕ ਸ੍ਰੀ ‘ਸੁਖਮਨੀ ਸਾਹਿਬ’ ਜੀ ਦੇ ਪਾਠ ਅਤੇ 4:30 ਤੋਂ 5:30 ਵਜੇ ਤੱਕ ਅਤੇ ਉਪਰੰਤ ‘ਵਾਹਿਗੁਰੂ’ ਸਿਮਰਨ ਹੋਏਗਾ।
ਰੋਜਾਨਾ ਸ਼ਾਮ 7 ਵਜੇ ਤੋਂ 8 ਵਜੇ ਤੱਕ ਵਾਹਿਗੁਰੂ ਸਿਮਰਨ ਦਾ ਜਾਪ ਹੋਇਆ ਕਰੇਗਾ। ਪੰਜਾਂ ਪਿਆਰਿਆਂ ਵੱਲੋਂ ਅੰਮ੍ਰਿਤ ਸੰਚਾਰ 25 ਫਰਵਰੀ ਦਿਨ ਸਨਿਚਰਵਾਰ ਨੂੰ ਸਵੇਰੇ 11 ਵਜੇ ਹੋਵੇਗਾ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ 40 ਦਿਨਾਂ ਵਾਹਿਗੁਰੂ ਨਾਮ ਸਿਮਰਨ ਸਮਾਗਮਾਂ ਵਿੱਚ ਪ੍ਰੀਵਾਰਾਂ ਸਮੇਤ ਹਾਜਰੀ ਭਰ ਕੇ ਅਤੇ ਅੰਮ੍ਰਿਤਧਾਰੀ ਹੋ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਮਾਗਮ ਸਬੰਧੀ ਵਧੇਰੇ ਜਾਣਕਾਰੀ ਲਈ 905-671-1662 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਮਾਲਟਨ ਗੁਰੂਘਰ ਵਿਖੇ ਚਾਲੀ ਮੁਕਤਿਆਂ ਨੂੰ ਸਮਰਪਿਤ 11ਵਾਂ ਨਾਮ ਸਿਮਰਨ ਸਮਾਗਮ 14 ਜਨਵਰੀ ਤੋਂ
RELATED ARTICLES