ਬਰੈਂਪਟਨ : ਸਿਟੀ ਆਫ਼ ਬਰੈਂਪਟਨ ਵਿਚ ਆਏ ਨਵੇਂ ਪਰਵਾਸੀਆਂ ਲਈ ਬਰੈਂਪਟਨ ਦਾ ਐਵਾਰਡ ਪ੍ਰਾਪਤ ਫ੍ਰੀ ਬੱਸ ਟੂਰ ਪੇਸ਼ ਕੀਤਾ ਗਿਆ ਅਤੇ ਇੱਛੁਕ ਲੋਕ ਇਸ ਲਈ ਆਪਣਾ ਨਾਂਅ ਦਰਜ ਕਰਵਾ ਸਕਦੇ ਹਨ। ਟੂਰ 6 ਅਤੇ 7 ਜੂਨ ਨੂੰ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 1.30 ਵਜੇ ਤੱਕ ਹੋਵੇਗਾ ਅਤੇ ਇਹ ਬਰੈਂਪਟਨ ਲਾਇਬਰੇਰੀ ਦੀ ਚਿੰਗੁਆਕੋਸੀ ਬਰਾਂਚ ‘ਤੇ ਸਮਾਪਤ ਹੋਵੇਗਾ। ਸੀਮਤ ਸੀਟਾਂ ਕਾਰਨ ਇੱਛੁਕ ਲੋਕ ਪਹਿਲਾਂ ਹੀ ਬਰੈਂਪਟਨ ਲਾਇਬਰੇਰੀ ਵਿਚ 905 793 4636 ‘ਤੇ ਕਾਲ ਕਰ ਸਕਦੇ ਹਨ। ਇਸ ਫ਼ੈਮਿਲੀ ਫ਼ਰੈਂਡਲੀ ਟੂਰ ਵਿਚ ਨਵੇਂ ਨਿਵਾਸੀਆਂ ਨੂੰ ਸ਼ਹਿਰ ਦੀਆਂ ਸਹੂਲਤਾਂ, ਦਿਲਚਸਪ ਥਾਵਾਂ, ਹੈਰੀਟੇਜ ਭਵਨਾਂ, ਪਾਰਕਾਂ, ਕਮਿਊਨਿਟੀ ਸੈਂਟਰਾਂ ਅਤੇ ਪਬਲਿਕ ਟ੍ਰਾਂਜਿਟ ਸਰਵਿਸਜ਼ ਨਾਲ ਰੂ-ਬ-ਰੂ ਕਰਵਾਇਆ ਜਾਂਦਾ ਹੈ। ਇਕ ਜਨਵਰੀ 2014 ਤੋਂ ਬਾਅਦ ਬਰੈਂਪਟਨ ਆਇਆ ਕੋਈ ਵੀ ਨਿਵਾਸੀ ਇਸ ਬੱਸ ਟੂਰ ਵਿਚ ਸ਼ਾਮਲ ਹੋ ਸਕਦਾ ਹੈ। ਇਸ ਦੌਰਾਨ ਉਹ ਬਰੈਂਪਟਨ ਟ੍ਰਾਂਜਿਟ ਮੈਪਸ, ਪ੍ਰੇਸਟੋ ਫ਼ੇਅਰ ਕਾਰਡਸ ਅਤੇ ਟ੍ਰਾਂਸਫ਼ਰਸ ਨੂੰ ਦੇਖ ਸਕਣਗੇ, ਮਨੋਰੰਜਨ ਸੈਂਟਰ ‘ਤੇ ਜਾ ਸਕਣਗੇ, ਬਰੈਂਪਟਨ ਲਾਇਬਰੇਰੀ ਨੂੰ ਦੇਖ ਸਕਣਗੇ ਅਤੇ ਮੌਕੇ ‘ਤੇ ਹੀ ਲਾਇਬਰੇਰੀ ਕਾਰਡ ਵੀ ਪ੍ਰਾਪਤ ਕਰਨਗੇ। ਇਸ ਟੂਰ ਨੂੰ ਸਿਟੀ ਆਫ਼ ਬਰੈਂਪਟਨ, ਬਰੈਂਪਟਨ ਲਾਇਬਰੇਰੀ ਅਤੇ ਬਰੈਂਪਟਨ ਟ੍ਰਾਂਜਿਟ ਦੁਆਰਾ ਸੰਯੁਕਤ ਤੌਰ ‘ਤੇ ਆਯੋਜਿਤ ਕੀਤਾ ਜਾਂਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …