Breaking News
Home / ਕੈਨੇਡਾ / ਬਰੈਂਪਟਨ ਦਾ ਪੀਲ ਮੈਮੋਰੀਅਲ ਫਰਵਰੀ 2017 ‘ਚ ਖੁੱਲ੍ਹੇਗਾ

ਬਰੈਂਪਟਨ ਦਾ ਪੀਲ ਮੈਮੋਰੀਅਲ ਫਰਵਰੀ 2017 ‘ਚ ਖੁੱਲ੍ਹੇਗਾ

logo-2-1-300x105ਬਰੈਂਪਟਨ : ਲੰਘੇ ਪੰਜ ਮਹੀਨਿਆਂ ਤੋਂ ਪੀਲ ਮੈਮੋਰੀਅਲ ਸੈਂਟਰ ਫਾਰ ਇਨਟੈਗ੍ਰੇਟਿਡ ਹੈਲਥ ਐਂਡ ਵੈਲਨੈਸ ਕੈਂਪਸ ਨੇ ਆਪਣੇ ਦਰਵਾਜ਼ੇ ਖੋਲ੍ਹੇ ਹਨ। ਤਦ ਤੋਂ ਇਸ ਨਾਲ ਨਾ ਸਿਰਫ ਬਰੈਂਪਟਨ ਸਿਵਿਕ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਵਰਤਮਾਨ ਮਰੀਜ਼ਾਂ ਨੂੰ ਰਾਹਤ ਮਿਲੀ ਹੈ ਬਲਕਿ ਹੋਰ ਸਥਾਨਕ ਨਿਵਾਸੀਆਂ ਨੂੰ ਵੀ ਆਪਣੀ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਨੇੜੇ ਹੀ ਤੇਜ਼ੀ ਨਾਲ ਸਹੂਲਤਾਂ ਪ੍ਰਾਪਤ ਹੋ ਸਕਣਗੀਆਂ। ਵਿਲੀਅਮ ਓਸਲ ਹੈਲਥ ਸਿਸਟਮ ਦੀ ਜੁਆਇੰਟ ਵਾਈਸ ਪ੍ਰੈਜੀਡੈਂਟ ਫੈਸਿਲਟੀਜ਼ ਐਨ ਫੋਰਡ ਨੇ ਕਿਹਾ ਕਿ ਇਸਦੇ ਨਾਲ ਹੀ ਕਵੀਂਨਸ ਪਾਰਕ ਤੋਂ ਆਗਿਆ ਵੀ ਮਿਲ ਗਈ ਹੈ ਅਤੇ ਇਸ ਗੱਲ ਦੀ ਮਜ਼ਬੂਤ ਸੰਭਾਵਨਾ ਹੈ ਕਿ ਅਗਲੇ ਪੜ੍ਹਾਅ ਵਿਚ ਨਵੀ ਸਾਈਟ ਦਾ ਵਿਕਾਸ ਵੀ ਤੇਜ਼ੀ ਨਾਲ ਹੋਵੇਗਾ। ਇਸ ਨਾਲ ਓਵਰ ਨਾਈਟ ਲਈ ਹਸਪਤਾਲ ਵਿਚ ਵੱਖਰੇ ਤੌਰ ‘ਤੇ ਬੈਡ ਉਪਲਬਧ ਹੋਣਗੇ।
ਫੋਰਡ ਨੇ ਦੱਸਿਆ ਕਿ ਇਹ ਮਲਟੀ ਐਲਾਨ ਡਿਵੈਲਮੈਂਟ ਦਾ ਪਹਿਲਾ ਪੜ੍ਹਾਅ ਹੈ। ਡਬਲਿਊ ਓ ਐਚ ਐਮ ਛੇਤੀ ਹੀ ਹੈਲਥ ਮੰਤਰਾਲੇ ਦੇ ਅਧਿਕਾਰੀਆਂ ਨਾਲ ਗੱਲਬਾਤ ਕਰੇਗਾ ਅਤੇ ਅਗਲੇ ਪੜ੍ਹਾਅ ‘ਤੇ ਗੱਲ ਕਰੇਗਾ। ਦੂਸਰੇ ਪੜ੍ਹਾਅ ਵਿਚ ਕਈ ਨਵੀਆਂ ਸੁਵਿਧਾਵਾਂ ਨੂੰ ਵੀ ਲਿਆਂਦਾ ਜਾਵੇਗਾ। ਫਿਲਹਾਲ ਕਲੀਨੀਕਲ ਡਾਟਾ ਅਤੇ ਡੇਮੋਗ੍ਰਾਫਿਕ ਡਾਟਾ ਨੂੰ ਵੀ ਦੇਖਿਆ ਜਾ ਰਿਹਾ ਹੈ ਤਾਂ ਕਿ ਇਹ ਤੈਅ ਕੀਤਾ ਜਾ ਸਕੇ ਕਿ ਅਸਲ ਵਿਚ ਕਿਸ ਤਰ੍ਹਾਂ ਦੀ ਜ਼ਰੂਰਤ ਹੈ। ਲਿੰਚ ਸਟਰੀਟ ਦੇ 6 ਲੱਖ ਵਰਗ ਫੁੱਟ ਦੇ ਕੈਂਪਸ ਵਿਚ ਨਿਰਮਾਣ ਜਾਰੀ ਹੈ ਅਤੇ ਇਹ ਕੁਝ ਹੀ ਹਫਤਿਆਂ ਵਿਚ ਸਮਾਪਤ ਹੋ ਜਾਵੇਗਾ। ਸੈਂਟਰ ਫਰਵਰੀ, 2017 ਦੇ ਅਖੀਰ ਤੱਕ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ। ਨਵੇਂ ਅਤੇ ਆਧੁਨਿਕ ਐਬੂਲੈਂਟਰੀ ਹਸਪਤਾਲ ਵਿਚ ਆਊਟ ਪੇਸੈਂਟ ਸਰਵਿਸ਼ਿਜ਼ ਵੀ ਹੋਵੇਗੀ, ਜਿਸ ਵਿਚ ਡੇ ਸਰਜਰੀ, ਡਾਇਲਸਿਸ, ਡਾਇਗਨੋਸਟਿਕ ਸਰਵਿਸਿਜ਼, ਮੈਂਟਲ ਹੈਲਥ ਅਤੇ ਐਡਿਕਸ਼ਨ ਸਰਵਿਸਿਜ਼, ਸੀਨੀਅਰਜ਼ ਵੈਲਨੈਸ ਅਤੇ ਫੈਮਿਲੀ ਹੈਲਥ ਸ਼ਾਮਲ ਹੈ। ਇਸ ਵਿਚ ਇਕ ਐਮਰਜੈਂਸੀ ਕੇਅਰ ਡਿਪਾਰਟਮੈਂਟ ਵੀ ਹੋਵੇਗਾ। ਫੋਰਡ ਨੇ ਦੱਸਿਆ ਕਿ ਬੀਸੀਐਚ ਵਿਚ ਐਂਬੂਲੈਂਸ ਨਾਲ ਲਿਆਂਦੇ ਜਾਣ ਵਾਲੇ ਮਰੀਜ਼ਾਂ ਨੂੰ 20 ਤੋਂ 25 ਪ੍ਰਤੀਸ਼ਤ ਨੂੰ ਅਸੀਂ ਸੇਵਾਵਾਂ ਨਹੀਂ ਦੇ ਸਕਦੇ। ਅਰਜੈਂਟ ਕੇਅਰ ਸੈਂਟਰ ਦੀ ਸ਼ੁਰੂਆਤ ਨਾਲ ਅਸੀਂ ਇਨ੍ਹਾਂ ਸਾਰੇ ਲੋਕਾਂ ਨੂੰ ਵੀ ਐਮਰਜੈਂਸੀ ਵਿਚ ਇਲਾਜ ਸੇਵਾਵਾਂ ਪ੍ਰਦਾਨ ਕਰ ਸਕਾਂਗੇ ਅਤੇ ਉਹ ਜਲਦੀ ਘਰ ਵੀ ਜਾ ਸਕਣਗੇ। ਇਸ ਨਾਲ ਹੀ ਅਸੀਂ ਜ਼ਿਆਦਾਤਰ ਮਰੀਜ਼ਾਂ ਨੂੰ ਬਰੈਂਪਟਨ ਸਿਵਿਕ ਤੋਂ ਪੀਲ ਮੈਮੋਰੀਅਲ ਵਿਚ ਸ਼ਿਫਟ ਕਰਨ ਵਿਚ ਸਫਲ ਹੋਵਾਂਗੇ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …