Breaking News
Home / ਕੈਨੇਡਾ / ਤਰਕਸ਼ੀਲ ਸੁਸਾਇਟੀ ਕੈਨੇਡਾ ਵਲੋਂ ਮੂਲ ਨਿਵਾਸੀਆਂ ਬਾਰੇ ਜ਼ੂੰਮ ਮੀਟਿੰਗ

ਤਰਕਸ਼ੀਲ ਸੁਸਾਇਟੀ ਕੈਨੇਡਾ ਵਲੋਂ ਮੂਲ ਨਿਵਾਸੀਆਂ ਬਾਰੇ ਜ਼ੂੰਮ ਮੀਟਿੰਗ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਲੰਘੇ ਮਹੀਨੇ ਵੱਖ-ਵੱਖ ਰੈਜ਼ੀਡੈਂਸ਼ੀਅਲ ਸਕੂਲਾਂ ਦੁਆਲੇ ਵੱਡੀ ਗਿਣਤੀ ਵਿਚ ਮਿਲੀਆਂ ਮੂਲ ਨਿਵਾਸੀ ਬੱਚਿਆਂ ਦੀਆਂ ਕਬਰਾਂ ਨੇ ਕੈਨੇਡਾ ਵਿਚ ਪ੍ਰਧਾਨ ਮੰਤਰੀ ਤੋਂ ਆਮ ਲੋਕਾਂ ਤੱਕ ਦਾ ਧਿਆਨ ਕਾਬਜ ਧਿਰਾਂ ਵਲੋਂ ਮੂਲ ਨਿਵਾਸੀਆਂ ਨਾਲ ਕੀਤੀਆਂ ਗਈਆਂ ਜ਼ਿਆਦਤੀਆਂ ਵੱਲ ਖਿਚਿਆ ਹੈ।
ਤਰਕਸ਼ੀਲ ਸੋਸਾਇਟੀ ਕੈਨੇਡਾ ਵਲੋਂ ਇਸੇ ਸੰਧਰਵ ਵਿਚ ਲੰਘੇ ਐਤਵਾਰ ਇੱਕ ਵੈਬ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਕੈਨੇਡਾ ਭਰ ਵਿਚੋਂ ਤਰਕਸ਼ੀਲ ਸੁਸਾਇਟੀ ਦੇ ਮੈਂਬਰਾਂ ਨੇ ਹਿੱਸਾ ਲਿਆ। ਮੁੱਖ ਬੁਲਾਰੇ ਬ੍ਰਿਟਿਸ਼ ਕੋਲੰਬੀਆ ਯੁਨੀਵਰਸਿਟੀ ਦੇ ਡਾ. ਸਾਧੂ ਬਿਨਿੰਗ ਸਨ, ਜਿਨ੍ਹਾਂ ਨੇ ਬਸਤੀਵਾਦੀ ਅੰਗਰੇਜ਼ ਹਕੂਮਤ ਵਲੋਂ ਮੂਲ ਨਿਵਾਸੀਆਂ ਦੇ ਕੁਦਰਤੀ ਸ੍ਰੋਤ, ਜਲ, ਜੰਗਲ, ਜ਼ਮੀਨ, ਧਾਤਾਂ, ਖਣਿੱਜ ਆਦਿ ਖੋਂਹਦਿਆਂ, ਉਨ੍ਹਾਂ ਨੂੰ ਸੱਭਿਅਕ ਬਣਾਉਣ ਦੇ ਨਾਮ ‘ਤੇ ਕੀਤੀ ਨਸਲਕੁਸ਼ੀ ਅਤੇ ਅਣਮਨੁੱਖੀ ਅਤਿਆਚਾਰ ਬਾਰੇ ਵਿਸਥਾਰ ਵਿਚ ਅਪਣੇ ਵਿਚਾਰ ਰੱਖੇ।
ਡਾ. ਬਿਨਿੰਗ ਦਾ ਕਹਿਣਾ ਸੀ ਕਿ ਵਿੱਦਿਆ ਦੀ ਜ਼ਿਮੇਵਾਰੀ ਧਾਰਮਿਕ ਸੰਸਥਾਵਾਂ ਨੂੰ ਸੌਂਪ ਕੇ ਮੂਲ ਨਿਵਾਸੀਆਂ ਨੂੰ ਕੈਨੇਡੀਅਨ ਸਮਾਜ ਵਿਚ ਸਮੋਣ ਦੇ ਮਨੋਰਥ ਨਾਲ ਸਰਕਾਰਾਂ ਨੇ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਬੋਲੀ, ਧਰਮ ਅਤੇ ਸਭਿਆਚਾਰ ਨਾਲੋਂ ਤੋੜਨ ਦਾ ਅਣਮਨੁੱਖੀ ਯਤਨ ਕੀਤਾ। ਬੱਚਿਆਂ ਦੇ ਖਸਤਾ ਰਹਿਣ ਸਹਿਣ ਅਤੇ ਅਨੁਸ਼ਾਸ਼ਨ ਬਣਾਈ ਰੱਖਣ ਦੇ ਨਾਂ ‘ਤੇ ਕੀਤੇ ਜਾਂਦੇ ਸਖਤ ਵਰਤਾਰੇ ਦਾ ਨਤੀਜਾ ਅੱਜ ਸਾਰੀ ਦੁਨੀਆਂ ਦੇ ਸਾਹਮਣੇ, ਵੱਡੀ ਗਿਣਤੀ ਵਿਚ ੁਮਿਲ ਰਹੀਆਂ ਕਬਰਾਂ ਦਰਸਾ ਰਹੀਆਂ ਹਨ, ਜਿਸ ਕਾਰਨ ਦੁਨੀਆਂ ਵਿਚ ਕੈਨੇਡਾ ਦਾ ਅਕਸ ਵਿਗੜ ਰਿਹਾ ਹੈ। ਹੁਣ ਵੀ ਬਚਪਨ ਸਮੇਂ ਇਨ੍ਹਾਂ ਸਕੂਲਾਂ ਦੀਆਂ ਜ਼ਿਆਦਤੀਆਂ ਦਾ ਸ਼ਿਕਾਰ ਬਹੁਤ ਸਾਰੇ ਵਿਅੱਕਤੀ ਮਾਨਸਿੱਕ ਪੀੜਾ ਸਹਿ ਰਹੇ ਹਨ। ਉਨ੍ਹਾਂ ਸਰਕਾਰ ਵਲੋਂ ਮੂਲ ਨਿਵਾਸੀਆਂ ਦੇ ਜੀਵਨ ਪੱਧਰ ਨੂੰ ਕੈਨੇਡਾ ਦੇ ਆਮ ਲੋਕਾਂ ਬਰਾਬਰ ਕਰਨ ‘ਤੇ ਜ਼ੋਰ ਦਿੱਤਾ।
ਉਨ੍ਹਾਂ ਦੇ ਲੈਕਚਰ ਬਾਅਦ ਭਰਵੀ ਬਹਿਸ ਹੋਈ ਅਤੇ ਬਹੁਤ ਸਾਰੇ ਸੁਆਲ ਸਰੋਤਿਆਂ ਵੱਲੋਂ ਉਠਾਏ ਗਏ ਜਿਨ੍ਹਾਂ ਦੇ ਡਾ. ਬਨਿੰਗ ਵਲੋਂ ਢੁਕਵੇਂ ਜਵਾਬ ਦਿੱਤੇ ਗਏ।
ਸੈਮੀਨਾਰ ਸਮੇਂ ਅਤੇ ਉਸ ਤੋਂ ਅਗਲੇ ਦਿਨ ਸੋਸਾਇਟੀ ਦੀ ਕਾਰਜਕਰਨੀ ਦੀ ਇਸੇ ਮੁੱਦੇ ‘ਤੇ ਕੀਤੀ ਮੀਟਿੰਗ ਦੌਰਾਨ ਸਰਕਾਰ ਤੋਂ ਮੰਗ ਕੀਤੀ ਗਈ ਕਿ ਕੈਨੇਡਾ ਸਰਕਾਰ, ਮੂਲ ਨਿਵਸੀਆਂ ਦੀਆਂ ਭਾਸ਼ਾਵਾਂ ਨੂੰ ਮਾਨਤਾ ਦੇਵੇ, ਉਨ੍ਹਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇ, ਮੂਲ ਨਿਵਾਸੀਆਂ ਨੂੰ ਦਿਤੀਆਂ ਜਾਂਦੀਆਂ ਸਹੂਲਤਾਂ ਉਨ੍ਹਾਂ ਨੂੰ ਰਿਜ਼ਰਵ ਤੋਂ ਬਾਹਰ ਰਹਿਣ ‘ਤੇ ਵੀ ਮਿਲਣ, ਰਿਜ਼ਰਵ ਇਲਾਕਿਆਂ ਵਿਚ ਸਾਫ ਪਾਣੀ, ਸਿਹਤ ਸੇਵਾਵਾਂ, ਚੰਗੀ ਵਿਦਿਆ ਅਤੇ ਰਹਿਣ ਦੀਆਂ ਸਹੂਲਤਾਂ ਮਹੱਈਆ ਕਰਵਾਈਆਂ ਜਾਣ ਅਤੇ ਸਿਖਿਆ ਵਿਚ ਕਿਸੇ ਵੀ ਧਾਰਮਿਕ ਜਥੇਬੰਦੀ ਦੀ ਦਖਲ ਅੰਦਾਜ਼ੀ ਬੰਦ ਕੀਤੀ ਜਾਵੇ।
ਸੁਸਾਇਟੀ ਬਾਰੇ ਹੋਰ ਜਾਣਕਾਰੀ ਲੈਣ ਲਈ ਬਰੈਂਪਟਨ ਵਿਚ ਬਲਦੇਵ ਰਹਿਪਾ (416 881 7202) ਜਾਂ ਵੈਨਕੂਵਰ ਵਿਚ ਬਾਈ ਅਵਤਾਰ ਗਿੱਲ (604 728 7011) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …