Breaking News
Home / ਕੈਨੇਡਾ / ਇੰਡੀਅਨ ਐਕਸ-ਸਰਵਿਸਮੈਨ ਐਸੋਸੀਏਸ਼ਨ ਦੀ ਮੀਟਿੰਗ 9 ਅਕਤੂਬਰ ਨੂੰ

ਇੰਡੀਅਨ ਐਕਸ-ਸਰਵਿਸਮੈਨ ਐਸੋਸੀਏਸ਼ਨ ਦੀ ਮੀਟਿੰਗ 9 ਅਕਤੂਬਰ ਨੂੰ

logo-2-1-300x105ਬਰੈਂਪਟਨ/ਬਿਊਰੋ ਨਿਊਜ਼ : ਭਾਰਤੀ ਫੌਜ ਵਿਚੋਂ ਸੇਵਾ ਮੁੱਕਤ ਹੋਏ ਸੈਨਕਾਂ ਦੀ ਜਥੇਬੰਦੀ, ਇਨਡੀਅਨ ਐਕਸ-ਸਰਵਿਸਮੈਨ ਐਸੋਸੀਏਸ਼ਨ, ਦੇ ਮੈਂਬਰਾਂ ਦੀ ਮੀਟਿੰਗ 9 ਅਕਤੂਬਰ 2016, ਦਿਨ ਐਤਵਾਰ ਨੂੰ ਸਵੇਰੇ 10:30 ਤੇ ਏਅਰਪੋਰਟ ਬੁਖਾਰਾ ਰੈਸਟੋਰੈਂਟ, ਜੋ 7166 ਏਅਰਪੋਰਟ ਰੋਡ ਮਿਸੀਸਾਗਾ ਵਿਚ ਸਥਿਤ ਹੈ ਵਿਖੇ, ਐਸੋਸੀਏਸ਼ਨ ਦੇ ਪ੍ਰਧਾਨ ਬਰਗੇਡੀਅਰ ਨਵਾਬ ਸਿੰਘ ਹੀਰ ਦੀ ਪ੍ਰਧਾਨਗੀ ਹੇਠ ਹੋ ਰਹੀ ਹੈ।  ਇਹ ਰੈਸਟੋਰੈਂਟ ਮਾਲਟਨ ਗੁਰੂ ਘਰ ਦੇ ਨਜ਼ਦੀਕ ਹੈ।  ਕੁਝ ਮਹੀਨੇ ਪਹਿਲਾਂ ਹੋਈ ਐਸੋਸੀਏਸ਼ਨ ਦੀ ਮੀਟਿੰਗ ਨੂੰ ਬੜਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਇਸ ਮੀਟਿੰਗ ਵਿਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਟੋਰਾਂਟੋ ਦੇ ਇਲਾਕੇ ਵਿਚ ਰਹਿ ਰਹੇ ਸਾਰੇ ਸਾਬਕਾ ਸੈਨਕਾਂ ਅਤੇ ਪੈਂਨਸ਼ਨ ਲੈ ਰਹੀਆਂ ਫੌਜੀਆਂ ਦੀਆਂ ਵਿਧਵਾਵਾਂ ਨੂੰ ਇਸ ਮੀਟਿੰਗ ਵਿਚ ਸ਼ਾਮਿਲ ਕੀਤਾ ਜਾਵੇ।
ਇਸ ਮੀਟਿੰਗ ਵਿਚ ਸਾਬਕਾ ਸੈਨਿਕਾਂ ਨਾਲ ਸਬੰਧਿਤ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ ਜਾਣਾ ਹੈ, ਜਿਨ੍ਹਾਂ ਵਿਚ ਪੈਨਸ਼ਨ ਨਾਲ ਸਬੰਧਿਤ ਮਸਲੇ ਖਾਸ ਤੌਰ ‘ਤੇ ਵਿਚਾਰੇ ਜਾਣਗੇ।  ਇਸ ਜਥੇਬੰਦੀ ਦੇ ਆਹੁਦੇਦਾਰਾਂ ਦਾ ਭਾਰਤ ਵਿਚਲੀਆਂ ਸੇਵਾ ਮੁੱਕਤ ਫੌਜੀਆਂ ਦੀਆਂ ਸੰਸਥਾਵਾਂ ਨਾਲ ਵੀ ਸੰਪਰਕ ਹੈ, ਜਿਸ ਦੀ ਮੱਦਦ ਨਾਲ ਇਹ ਜੇਕਰ ਕਿਸੇ ਪਰਿਵਾਰ ਨੂੰ ਨਿਆਂ ਨਹੀਂ ਮਿਲ ਰਿਹਾ ਤਾਂ ਅਦਾਲਤਾਂ ਵਿਚ ਵੀ ਉਨ੍ਹਾਂ ਦੀ ਜਿਨੀ ਹੋ ਸਕੇ ਮੱਦਦ ਕਰਦੇ ਹਨ।  ਪਹਿਲਾਂ ਹੋਈ ਮੀਟਿੰਗ ਵਿਚ ਜਲ ਸੈਨਾ ਅਤੇ ਹਵਾਈ ਸੈਨਾ ਵਿਚੋਂ ਮੁੱਕਤ ਹੋਏ ਫੌਜੀਆਂ ਵਲੋਂ ਬਣਾਈਆਂ ਬਣਾਈਆਂ ਵੱਖੋ ਵੱਖਰੀਆਂ ਐਸੋਸੀਏਸ਼ਨਾਂ ਦੇ ਇਸ ਐਸੋਸੀਏਸ਼ਨ ਨਾਲ ਰੱਲ ਕੇ ਚਲਣ ਦੇ ਫੈਸਲੇ ਉਪਰੰਤ, ਇਨ੍ਹਾਂ ਸੈਨਾਵਾਂ ਦੇ ਨੁਮਾਂਇੰਦੇ ਵੀ ਕਾਰਜਕਰਨੀ ਵਿਚ ਸਰਭਸੰਮਤੀ ਨਾਲ ਨਾਮਜਦ ਕਰ ਲਏ ਗਏ ਸਨ, ਸੋ ਇਸ ਮੀਟਿੰਗ ਵਿਚ ਥੱਲ, ਜਲ ਤੇ ਹਵਾਈ ਸੈਨਾਵਾਂ ਨਾਲ ਸਬੰਧਿਤ ਸਾਰੇ ਫੌਜੀਆਂ ਨੂੰ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਜੋ ਸੈਨਿਕ ਬੱਸ ਤੇ ਆਉਣਾ ਚਾਹੁੰਦੇ ਹਨ, ਉਨ੍ਹਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਇਸ ਥਾਂ ਪਹੁੰਚਣ ਲਈ ਬੱਸ ਨੰ 30 ਜਾਂ 5 ਤੇ ਆ ਸਕਦੇ ਹੋ, ਇਹ ਬੱਸਾਂ ਇਸ ਰੈਸਟੋਰੈਂਟ ਦੇ ਨੇੜਿਓਂ ਲੰਘਦੀਆਂ ਹਨ।  ਹੋਰ ਜਾਣਕਾਰੀ ਲਈ ਕੈਪਟਨ ਰਣਜੀਤ ਸਿੰਘ ਧਾਲੀਵਾਲ (647 760 9001) ਜਾਂ ਕੈਪਟਨ ਇਕਬਾਲ ਸਿੰਘ (647 631 9445) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …