Breaking News
Home / ਕੈਨੇਡਾ / ਇੰਡੋ-ਕੈਨੇਡੀਅਨ ਸਭਿਆਚਾਰਕ ਸਮਾਗਮ ਕਰਵਾਇਆ

ਇੰਡੋ-ਕੈਨੇਡੀਅਨ ਸਭਿਆਚਾਰਕ ਸਮਾਗਮ ਕਰਵਾਇਆ

ਬਰੈਂਪਟਨ/ਬਿਊਰੋ ਨਿਊਜ਼ : ਟਰਿਪਲ ਕਰਾਊਨ ਸੀਨੀਅਰ ਸਿਟੀਜਨ ਕਲੱਬ ਵੱਲੋਂ 5 ਅਗਸਤ 2018 ਦਿਨ ਐਤਵਾਰ ਨੂੰ ਇੰਡੋ ਕੈਨੇਡੀਅਨ ਸਭਿਆਚਾਰਕ ਸਮਾਗਮ ਕਲੱਬ ਪ੍ਰਧਾਨ ਬਚਿੱਤਰ ਸਿੰਘ ਬੁੱਟਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਸਕੱਤਰ ਇੰਜਨੀਅਰ ਸਤਿਆਨੰਦ ਸ਼ਰਮਾ ਜੀ ਨੇ ਆਏ ਮਹਿਮਾਨਾਂ ਤੇ ਦਰਸ਼ਕਾਂ ਦਾ ਸਵਾਗਤ ਕੀਤਾ ਤੇ ਸਟੇਜ ਦਾ ਸੰਚਾਲਨ ਕੀਤਾ । ਦੋਵਾਂ ਦੇਸ਼ਾਂ ਦਾ ਰਾਸ਼ਟਰੀ ਗੀਤ ਗਾਇਆ ਗਿਆ। ਡਾਕਟਰ ਕੰਵਲਜੀਤ ਵਧਾਨ ਨੇ ਧਾਰਮਿਕ ਸ਼ਬਦ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ । ਸਕੱਤਰ ਨੇ ਦੋਨੋਂ ਦੇਸ਼ਾਂ ਦੇ ਸਭਿਆਚਾਰ ਤੇ ઠਕਲਚਰ ‘ਤੇ ਚਾਨਣਾ ਪਾਇਆ ।
ਨਿਰਮਲ ਸਿੰਘ ਧਾਰਨੀ, ਪ੍ਰਿੰਸੀਪਲ ਕੁਲਦੀਪ ਸਿੰਘ, ਪਰਮਜੀਤ ਸਿੰਘ ਬੜਿੰਗ, ਰਮੇਸ਼ ਲੂੰਬਾ, ਧਰਮਪਾਲ ਸਿੰਘ ਪੰਧੇਰ ਸਰਪੰਚ, ਚਰਨਜੀਤ ਰਾਏ, ਹਰਬੰਸ ਸਿੰਘ ਸੈਣੀ, ਪ੍ਰਸ਼ੋਤਮ ਅਰੋੜਾ, ਸੁਖਦੇਵ ਸਿੰਘ ਬੇਦੀ, ਨਿਰਮਲ ਸਿੰਘ ਸੰਧੂ, ਜੰਗੀਰ ਸਿੰਘ ਸੈਂਬੀ, ਇਕਬਾਲ ਸਿੰਘ ਵਿਰਕ ਤੇ ਬਲਵਿੰਦਰ ਸਿੰਘ ਬਰਾੜ ਇਹਨਾਂ ਸਾਰਿਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਜੋ ਕਿ ਜਾਣਕਾਰੀ ਭਰਪੂਰ ਸਨ । ਅਜਮੇਰ ਸਿੰਘ ਪ੍ਰਦੇਸੀ, ਬੇਦੀ ਸਾਹਿਬ ਤੇ ਭੁਪਿੰਦਰ ਆਰੀਆ ਜੀ ਨੇ ਕਵਿਤਾਵਾਂ ਰਾਹੀਂ ਸੱਭ ਨੂੰ ਨਿਹਾਲ ਕੀਤਾ। ਇਸ ਤੋਂ ਬਾਅਦ ਸਿਟੀ ਮੇਅਰ ਬਰੈਂਪਟਨ ਲਿੰਡਾ ਜੈਫਰੀ, ਐਮਪੀਪੀ ਗੁਰਰਤਨ ਸਿੰਘ, ਸਿਟੀ ਕੌਂਸਲਰ ਵਾਰਡ ਨੰਬਰ 7-8 ਪੈਟ ਫੋਰਟੀਨੀ ਤੇ ਮਾਰਟਿਨ ਸਿੰਘ ਹੋਰਾਂ ਦੇ ਪਹੁੰਚਣ ਦਾ ਸਕੱਤਰ ਨੇ ਸੁਆਗਤ ਕੀਤਾ । ਇਹਨਾਂ ਸਾਰੇ ਬੁਲਾਰਿਆਂ ਨੇ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਭਲਾਈ ਸਕੀਮਾਂ ‘ਤੇ ਚਾਨਣਾ ਪਾਇਆ। ਸਿਟੀ ਮੇਅਰ ਤੇ ਐਮਪੀਪੀ ਗੁਰਰਤਨ ਸਿੰਘ ઠਨੇ ਸਰਟੀਫਿਕੇਟ ਦੇ ਕੇ ਕਲੱਬ ਨੂੰ ਸਨਮਾਨਿਤ ਕੀਤਾ। ਸੈਣੀ ਸਾਹਿਬ ਆਏ ਲੋਕਾਂ ਨੂੰ ਧਾਰਮਿਕ ਪੁਸਤਕਾਂ ਫਰੀ ਵੰਡੀਆਂ । ਨਰਿੰਦਰ ਸਿੰਘ ਰੀਹਲ ਮੀਤ ਪ੍ਰਧਾਨ, ਕੈਸ਼ੀਅਰ ਰਘਬੀਰ ਸਿੰਘ ਮੱਕੜ ਸਾਹਿਬ, ਦਿਲਬਾਗ ਰਾਮ , ਮਨਜੀਤ ਸਿੰਘ ਬੌਇਲ ਤੇ ਸਾਡੀਆਂ ਭੈਣਾਂ ਨੇ ਆਏ ਮਹਿਮਾਨਾਂ ਨੂੰ ਚਾਹ ਪਾਣੀ, ਠੰਡੇ ਤੇ ਸਨੈਕਸ ਵਰਤਾਏ। ਅਖੀਰ ਵਿੱਚ ਕਲੱਬ ਪ੍ਰਧਾਨ ਬਚਿੱਤਰ ਸਿੰਘ ਬੁੱਟਰ ਨੇ ਆਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …