ਬਰੈਂਪਟਨ/ਬਿਊਰੋ ਨਿਊਜ਼ : 19 ਅਗਸਤ 2018 ਨੂੰ ਬਰੇਅਡਨ ਸੀਨੀਅਰ ਕਲੱਬ ਵੱਲੋਂ ਸਨਟੈਨੀਅਲ ਪਾਰਕ ਬੈਰੀ ਦਾ ਚੌਥਾ ਸਫਲ ਟੂਰ ਲਾਇਆ ਗਿਆ। ਸਵੇਰੇ 9.30 ਵਜੇ ਟ੍ਰੀਲਾਈਨ ਪਾਰਕ ਸਕੂਲ ਤੋਂ ਸਾਰੇ ਮੈਂਬਰ ਬਸ ‘ਚ ਸਵਾਰ ਹੋ ਕੇ ਇਸ ਰਮਣੀਕ ਸਥਾਨ ਵੱਲ ਚਲ ਪਏ। ਲਗਭਗ ਦੋ ਘੰਟੇ ਆਸਪਾਸ ਦੇ ਕੁਦਰਤੀ ਨਜਾਰਿਆਂ ਦਾ ਅਨੰਦ ਮਾਣਦੇ ਹੋਏ 11.30 ਵਜੇ ਨਿਰਧਾਰਤ ਸਥਾਨ ਉੱਪਰ ਪਹੁੰਚ ਗਏ। ਢੁਕਵਾਂ ਸਥਾਨ ਦੇਖ ਸਭ ਨੇ ਸਮਾਨ ਆਦਿ ਟਿਕਾ ਦਿੱਤਾ ਅਤੇ ਫੇਰ ਆਸਪਾਸ ਦੇ ਦ੍ਰਿਸ਼ਾਂ ਦਾ ਅਨੰਦ ਲੈਣ ਲਈ ਇੱਧਰ ਉੱਧਰ ਬਿਖਰ ਗਏ।
ਝੀਲ ਦਾ ਤਟ ਗਰਮੀਆਂ ਵਿੱਚ ਸਾਰਿਆਂ ਦਾ ਆਕਰਸ਼ਣ ਦਾ ਕੇਂਦਰ ਹੁੰਦਾ ਹੈ ਅਤੇ ਰੌਣਕਾਂ ਲੱਗੀਆਂ ਰਹਿਂਦੀਆਂ ਹਨ। ਕੁਝ ਸਮਾਂ ਫਿਰਨ ਤੁਰਨ ਉਪਰੰਤ ਸਾਢੇ ਕੁ ਬਾਰਾਂ ਵਜੇ ਸਾਰੇ ਫਿਰ ਇਕੱਤਰ ਹੋਏ ਅਤੇ ਨਾਲ ਲਿਆਂਦਾ ਭੋਜਨ ਸਭ ਰਲ ਮਿਲ ਖਾਧਾ। ਆਪਣੀ ਰਵਾਇਤ ਅਨੁਸਾਰ ਹਮੇਸ਼ਾ ਦੀ ਤਰ੍ਹਾਂ ਠੰਡੇ ਪਾਣੀ ਦੀ ਸੇਵਾ ਸ. ਹਰਦੇਵ ਸਿੰਘ ਪਨਾਗ ਹੁਰਾਂ ਬਾਖੂਬੀ ਨਿਭਾਈ। ਇਹ ਸਥਾਨ ਪਰਵਾਰਕ ਪਿਕਨਿਕ ਲਈ ਬੜਾ ਢੁਕਵਾਂ ਹੋਣ ਕਰਕੇ ਸਭ ਨੇ ਘਰਾਂ ਦੇ ਇੱਕਰਸ ਰੁਟੀਨ ਵਿੱਚੋਂ ਨਿਕਲ ਕੇ ਖੁਲ੍ਹੇ ਡੁਲ੍ਹੇ ਵਾਤਾਵਰਨ ਦਾ ਰੱਜ ਕੇ ਅਨੰਦ ਮਾਣਿਆ। ਸੁਹਾਵਣਾ ਮੌਸਮ ਅਤੇ ਆਪਣਿਆਂ ਦਾ ਸਾਥ ਇੱਕ ਅਲਗ ਹੀ ਹੁਲਾਰਾ ਦੇਂਦਾ ਹੈ ਸੋ ਇਸ ਦਾ ਭਰਪੂਰ ਫਾਇਦਾ ਉਠਾਇਆ ਗਿਆ। ਇਸ ਸਫਲ ਟੂਰ ਦੇ ਪ੍ਰਬੰਧ ਵਿੱਚ ਮੁੱਖ ਸਹਿਯੋਗ ਸ. ਤਾਰਾ ਸਿੰਘ ਗਰਚਾ, ਗੁਰਦੇਵ ਸਿੰਘ ਭੱਠਲ ਅਤੇ ਬਲਬੀਰ ਸੈਣੀ ਹੁਰਾਂ ਦਾ ਰਿਹਾ। ਨਿਰਧਾਰਤ ਸਮੇਂ ਸ਼ਾਮ 4.30 ਵਜੇ ਸਭ ਇਕੱਤਰ ਹੋਏ ਅਤੇ ਬਸ ‘ਚ ਸਵਾਰ ਹੋ ਘਰਾਂ ਨੂੰ ਚਾਲੇ ਪਾ ਦਿੱਤੇ। ਵਾਪਸ ਪਹੁੰਚਣ ‘ਤੇ ਪ੍ਰਧਾਨ ਮਨਮੋਹਨ ਸਿੰਘ ਹੁਰਾਂ ਸਭ ਦੇ ਸਹਿਯੋਗ ਦਾ ਧੰਨਵਾਦ ਕੀਤਾ ਅਤੇ ਅਲਵਿਦਾ ਕਹੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …